
"ਨਸ਼ਾ ਵਪਾਰੀਆਂ ਦੇ ਜੇ ਡਾਂਗ ਵੀ ਫੇਰਨੀ ਪਈ ਤਾਂ ਇਹ ਵੀ ਹੋਵੇਗਾ"
ਅੰਮ੍ਰਿਤਸਰ: ਜੱਥਾ ਸਿਰਲੱਥ ਖਾਲਸਾ ਵਲੋਂ ਨਿਊ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਜੋਗ ਨਾਲ ਇਲਾਕੇ ਵਿਚ ਨਸ਼ੇ ਵੇਚਣ ਵਾਲਿਆਂ ਨੂੰ ਚੇਤਾਵਨੀ ਦਿਤੀ ਗਿਆ ਹੈ। ਇਲਾਕੇ ਵਿਚ ਇਕੱਲੇ ਨਸ਼ੇ ਦੇ ਵਪਾਰੀਆਂ ਨੂੰ ਹੀ ਨਹੀਂ ਬਲਕਿ ਕੋਈ ਵੀ ਪੁਠੀ ਸਿੱਧੀ ਹਰਕਤ ਕਰਨ ਵਾਲੇ ਨੂੰ ਵੀ ਸਿਧੀ ਚੇਤਾਵਨੀ ਦੇ ਦਿੱਤੀ ਹੈ।
Amritsar
ਸਪੀਕਰ ਤੇ ਚੇਤਾਵਨੀ ਦੇਣ ਵਾਲੇ ਜਥੇ ਦੇ ਸਿੱਖ ਸੇਵਾਦਾਰ ਨੇ ਕਿਹਾ ਕਿ ਜੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸਿਧੇ ਕਰਨ ਲਈ ਡਾਂਗ ਵੀ ਫੇਰਨੀ ਪਈ ਤਾਂ ਫੇਰ ਦੇਵਾਂਗਾ। ਉਹਨਾਂ ਕਿਹਾ ਕਿ ਅੱਜ ਹਰ ਪਾਸੇ ਨਸ਼ੇ ਦਾ ਪਸਾਰ ਹੋਇਆ ਪਿਆ ਹੈ। ਸਰਕਾਰ ਜੋ ਕਰ ਰਹੀ ਹੈ ਉਹ ਤਾਂ ਸਹੀ ਹੈ ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਵਿਚ ਯੋਗਦਾਨ ਪਾਈਏ। ਜੋ ਕੋਈ ਵੀ ਨਸ਼ੇ ਦੇ ਜਾਲ ਵਿਚ ਫਸਿਆ ਹੋਇਆ ਹੈ ਉਸ ਨੂੰ ਬਾਹਰ ਕੱਢਿਆ ਜਾਵੇ।
Amritsar
ਜੇ ਕੋਈ ਕਿਸੇ ਪ੍ਰਤੀ ਮਾੜੀ ਭਾਵਨਾ ਰੱਖਦਾ ਹੈ ਉਸ ਨੂੰ ਸੁਧਾਰਨਾ ਪੈਣਾ ਹੈ ਤੇ ਜੇ ਕਿਸੇ ਨੂੰ ਨਸ਼ੇ ਦੀ ਆਦਤ ਹੈ ਤਾਂ ਉਸ ਨੂੰ ਇਸ ਪਾਸੋਂ ਹਟਾਉਣਾ ਸਾਡਾ ਫਰਜ਼ ਬਣਦਾ ਹੈ। ਜੋ ਕੋਈ ਨਸ਼ਾ ਵੇਚਦਾ ਹੈ ਉਸ ਨੂੰ ਇਕ ਵਾਰ ਤਾਂ ਸਮਝਾਇਆ ਗਿਆ ਹੈ ਪਰ ਜਾਂ ਤਾਂ ਉਹ ਕਿਸੇ ਤਾਕਤ ਹੇਠ ਕੰਮ ਕਰਨ ਵਾਲੇ ਹਨ ਜਾਂ ਡਰਦੇ ਨਹੀਂ ਇਸ ਲਈ ਉਹਨਾਂ ਨੂੰ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਕੋਲ ਬਾਹਰੀ ਬੰਦੇ ਨਸ਼ੇ ਲਈ ਆਉਂਦੇ ਹਨ।
Amritsar
ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਨਹੀਂ ਤਾਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਇਕ ਮੇਜਰਨਾਮਾ ਵੀ ਲਿਖਵਾਇਆ ਗਿਆ ਹੈ ਜਿਸ ਤੇ ਨਗਰ ਦੇ ਲੋਕਾਂ ਦੇ ਦਸਤਖ਼ਤ ਲਏ ਗਏ ਹਨ।
Amritsar
ਦੱਸ ਦਈਏ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਰੋਲਕੇ ਰੱਖ ਦਿੱਤੀ। ਜਿਨ੍ਹਾਂ ਕਾਰਨ ਹੁਣ ਜਥੇਬੰਦੀਆਂ ਨੇ ਇਸ ਕਾਰੋਬਾਰ ਨੂੰ ਠੱਲ ਪਾਉਣ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਦੇ ਇਸ ਕਦਰ ਚੇਤਾਵਨੀ ਦੇਣ ਤੋਂ ਬਾਅਦ ਕੀ ਅਜਿਹੇ ਅਨਸਰਾਂ ਨੂੰ ਕੋਈ ਡਰ ਭੈਅ ਮਹਿਸੂਸ ਹੋਵੇਗਾ ਇਹ ਹੁਣ ਵਾਲਾ ਸਮੇਂ ਦੱਸੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।