
ਲੰਦਨ ਦੀ ਤਕਨੀਕੀ ਕੰਪਨੀ ਨੂੰ ਇੱਕ ਅਜਿਹੇ ਚਿਹਰੇ ਦੀ ਭਾਲ ਹੈ, ਜਿਸ ਨੂੰ ਉਹ ਆਪਣੇ ਰੋਬੋਟ ਨੂੰ ਦੇ ਸਕਣ।....
ਲੰਦਨ : ਲੰਦਨ ਦੀ ਤਕਨੀਕੀ ਕੰਪਨੀ ਨੂੰ ਇੱਕ ਅਜਿਹੇ ਚਿਹਰੇ ਦੀ ਭਾਲ ਹੈ, ਜਿਸ ਨੂੰ ਉਹ ਆਪਣੇ ਰੋਬੋਟ ਨੂੰ ਦੇ ਸਕਣ। ਰੋਬੋਟ ਬਣਾਉਣ ਲਈ ਜਿਓਮਿਕ ਨਾਮ ਦੀ ਕੰਪਨੀ ਇਸ ਲਈ ਆਪਣਾ ਚਿਹਰਾ ਦੇਣ ਵਾਲੇ ਵਿਅਕਤੀ ਨੂੰ 92 ਲੱਖ ਰੁਪਏ ਦੇਣ ਲਈ ਤਿਆਰ ਹੈ। ਕੰਪਨੀ ਵੱਲੋਂ ਆਪਣੇ ਰੋਬੋਟ ਨੂੰ ਦਿੱਤੇ ਜਾਣ ਵਾਲੇ ਇਨਸਾਨੀ ਚਿਹਰੇ ਲਈ ਸ਼ਰਤ ਰੱਖੀ ਗਈ ਹੈ ਕਿ ਉਹ ਦਿਆਲੂ ਤੇ ਫਰੈਂਡਲੀ ਦਿਖਣਾ ਚਾਹੀਦਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਲਈ ਉਸ ਇਨਸਾਨ ਦੇ ਚਿਹਰੇ ਦਾ ਐਗਰੀਮੈਂਟ ਵੀ ਕਰਵਾਏਗੀ ਤੇ ਰਕਮ ਅਦਾ ਕਰੇਗੀ।
face to make a humanoid robot
ਅਸਲ ‘ਚ ਕੰਪਨੀ ਆਪਣੇ ਰੋਬੋਟ ਨੂੰ ਅਜਿਹਾ ਚਿਹਰਾ ਦੇਣਾ ਚਾਹੁੰਦੀ ਹੈ ਜੋ ਦੇਖਣ ਵਿੱਚ ਬਿਲਕੁੱਲ ਇਨਸਾਨ ਵਰਗਾ ਲੱਗੇ।ਜਿਓਮਿਕ (Geomiq) ਕੰਪਨੀ ਨੇ ਦੱਸਿਆ ਕਿ ਰੋਬੋਟ ਦਾ ਨਾਮ ਵਰਚੁਅਲ ਫਰੈਂਡ ਰੱਖਣ ਬਾਰੇ ਸੋਚਿਆ ਜਾ ਰਿਹਾ ਹੈ। ਅਗਲੇ ਸਾਲ ਤੱਕ ਬਣ ਕੇ ਤਿਆਰ ਹੋਣ ਵਾਲੇ ਇਸ ਰੋਬੋਟ ਲਈ ਹੁਣ ਤੋਂ ਹੀ ਚਿਹਰੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਨੇ ਇਸ ਲਈ ਕਈ ਚਿਹਰਿਆਂ ਦੀ ਜਾਂਚ ਵੀ ਕੀਤੀ ਹੈ ਕੰਪਨੀ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਚਿਹਰਿਆਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਨੂੰ ਅਸੀਂ ਨਿੱਜੀ ਰੂਪ ਵਿੱਚ ਪੈਸਾ ਦਿੱਤਾ ਹੈ।
face to make a humanoid robot
ਕੰਪਨੀ ਦਾ ਕਹਿਣਾ ਹੈ ਕਿ ਅਸੀ ਜਾਣਦੇ ਹਾਂ ਇਹ ਇੱਕ ਵੱਖਰੀ ਡਿਮਾਂਡ ਹੈ ਤੇ ਅਸੀ ਕੁਝ ਅਜਿਹੇ ਚਿਹਰਿਆਂ ਦੀ ਭਾਲ ਕਰ ਰਹੇ ਹਾਂ ਜੋ ਬਹੁਤ ਹੀ ਵੱਖਰੇ ਨਜ਼ਰ ਆਉਂਦੇ ਹਨ। ਕਿਸੇ ਵੀ ਇਨਸਾਨ ਲਈ ਉਸਦੇ ਚਿਹਰੇ ਦਾ ਲਾਇਸੈਂਸ ਐਗਰੀਮੈਂਟ ਕਰਵਾਉਣਾ ਇੱਕ ਵੱਡਾ ਫੈਸਲਾ ਹੈ। ਜਦੋਂ ਕਿਸੇ ਚਿਹਰੇ ਦਾ ਐਗਰੀਮੇਂਟ ਕਰਵਾਇਆ ਜਾਂਦਾ ਹੈ ਤਾਂ ਰੋਬੋਟ ਨੂੰ ਉਸ ਦਾ ਚਿਹਰਾ ਦਿੱਤਾ ਕੀਤਾ ਜਾਂਦਾ ਹੈ।
face to make a humanoid robot
ਇਨ੍ਹਾਂ ਰੋਬੋਟ ਦੀ ਆਪਣੀ ਵੱਖਰੀ ਪਹਿਚਾਣ ਹੋਵੇਗੀ ਤੇ ਉਹ ਬਿਲਕੁੱਲ ਇਨਸਾਨ ਦੀ ਤਰ੍ਹਾਂ ਹੀ ਵਿਖਾਈ ਦੇਣਗੇ।ਰੋਬੋਟ ਕੰਪਨੀ ਜਿਓਮਿਕ ਆਪਣੇ ਇਸ ਨਵੇਂ ਪ੍ਰੋਜੈਕਟ ‘ਤੇ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੂੰ ਕਾਫ਼ੀ ਸੀਕਰੇਟ ਤਰੀਕੇ ਨਾਲ ਪਲਾਨ ਕੀਤਾ ਗਿਆ ਹੈ, ਜਿਸ ਦੇ ਨਾਲ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਬਾਹਰ ਨਾ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।