
ਕਤਲ ਕੀਤੇ ਜਾਣ ਦਾ ਪ੍ਰਗਟਾਇਆ ਜਾ ਰਿਹਾ ਹੈ ਖਦਸਾ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ-ਅਬੋਹਰ ਮੁੱਖ ਮਾਰਗ ਤੇ ਪਿੰਡ ਮਹਾਬੱਧਰ ਕੋਲ ਇਕ ਨੌਜਵਾਨ ਦੀ ਲਾਸ਼ ਮਿਲੀ । ਜੋ ਆਪਣੇ ਮਪਿਆਂ ਦਾ ਇੱਕਲੌਤਾ ਬੱਚਾ ਸੀ । ਇਹ ਨੌਜਵਾਨ ਫੋਟੋਗ੍ਰਾਫੀ ਦਾ ਕੰਮ ਕਰਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ । ਬੀਤੀ ਰਾਤ ਜਦੋਂ ਉਹ ਆਪਣੇ ਕੰਮ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਉੜਾਂਗ ਜਾ ਰਿਹਾ ਸੀ । ਤਾਂ ਰਸਤੇ ਵਿਚ ਉਸ ਨਾਲ ਹਾਦਸਾ ਵਾਪਰ ਗਿਆ । ਨੌਜਵਾਨ ਦੀ ਰਸਤੇ ਵਿਚ ਲਾਸ਼ ਬਰਾਮਦ ਹੋਈ ਹੈ । ਨੌਜਵਾਨ ਦਾ ਮੋਟਰਸਾਇਕਲ ਅਤੇ ਮੋਬਾਇਲ ਘਟਨਾ ਸਥਾਨ ਤੋਂ ਨਹੀਂ ਮਿਲੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
Crime
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਉੜਾਂਗ ਵਾਸੀ ਲਵਪ੍ਰੀਤ ਜੋ ਕਿ ਡਰੋਨ ਉਪਰੇਟਰ ਵਜੋਂ ਕੰਮ ਕਰਦਾ ਸੀ ਬੀਤੀ ਰਾਤ ਵੀ ਪਿੰਡ ਬੁੱਟਰ ਸ਼ਰੀਹ ਵਿਖੇ ਇਕ ਵਿਆਹ ਦੇ ਪ੍ਰੋਗਰਾਮ ਵਿਚ ਕੰਮ ਕਰਨ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ । ਸ੍ਰੀ ਮੁਕਤਸਰ ਸਾਹਿਬ ਦੇ ਇਕ ਪੈਟਰੋਲ ਪੰਪ ਤੋਂ ਕਰੀਬ 10.45 ਤੇ ਮੋਟਰਸਾਇਕਲ ਵਿਚ ਤੇਲ ਪਵਾਉਣ ਉਪਰੰਤ ਉਹ ਆਪਣੇ ਪਿੰਡ ਉੜਾਂਗ ਵੱਲ ਰਵਾਨਾ ਹੋਇਆ ਪਰ ਉਹ ਆਪਣੇ ਘਰ ਨਹੀਂ ਪਹੁਚਿਆ । ਅੱਜ ਸਵੇਰੇ ਉਸਦੀ ਲਾਸ਼ ਪਿੰਡ ਮਹਾਬੱਧਰ ਨੇੜੇ ਸੜਕ ਕੰਢੇ ਮਿਲੀ । ਲਵਪ੍ਰੀਤ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਵਿਖਾਈ ਦੇ ਰਹੇ ਸਨ । ਜਿਸ ਤੋਂ ਸਪੱਸ਼ਟ ਹੈ ਕਿ ਇਸ ਨੌਜਵਾਨ ਕਤਲ ਹੋਣ ਸੰਭਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ । ਲਵਪ੍ਰੀਤ ਵਲੋਂ ਇਸਤੇਮਾਲ ਕੀਤਾ ਜਾਣ ਵਾਲਾ ਡਰੋਨ ਕੈਮਰਾ ਉਸਦੇ ਬੈਗ ਵਿਚ ਹੀ ਹੈ ਪਰ ਉਸਦਾ ਮੋਟਰਸਾਇਕਲ ਅਤੇ ਮੋਬਾਇਲ ਨਹੀਂ ਮਿਲੇ ਹਨ । ਫਿਲਹਾਲ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਮੁੱਢਲੀ ਜਾਂਚ 'ਚ ਇਹ ਲੁੱਟ ਦੀ ਨੀਅਤ ਨਾਲ ਕੀਤਾ ਕਤਲ ਜਾਪਦਾ ਹੈ।