
ਬੀਤੇ ਦਿਨੀ ਹੋਈ ਬਾਰਿਸ਼ ਕਾਰਨ ਝੋਨੇ ਦੀਆਂ ਬੋਰੀਆਂ ਹੋ ਗਈਆਂ ਸਨ ਗਿੱਲੀਆਂ
ਤਰਨਤਾਰਨ : ਸਥਾਨਕ ਸਭਰਾ ਦੀ ਦਾਣਾ ਮੰਡੀ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿਥੇ ਇੱਕ ਆੜ੍ਹਤੀਏ ਵਲੋਂ ਕਿਸਾਨ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਆਪਣੇ ਪੁੱਤਰ ਨਾਲ ਝੋਨੇ ਦੀ ਲਦਾਈ ਲਈ ਦਾਣਾ ਮੰਡੀ ਗਿਆ ਸੀ ਜਿਥੇ ਕਿਸੇ ਗੱਲ 'ਤੇ ਹੋਏ ਤਕਰਾਰ ਤੋਂ ਬਾਅਦ ਗੁੱਸੇ ਵਿਚ ਆਏ ਆੜ੍ਹਤੀਏ ਨੇ ਕਿਸਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪੁੱਤਰ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Murder
ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਤੇ ਦਿਨੀ ਹੋਈ ਬਾਰਿਸ਼ ਕਾਰਨ ਝੋਨੇ ਦੀਆਂ ਬੋਰੀਆਂ ਗਿੱਲੀਆਂ ਸਨ,ਜਿਸ 'ਤੇ ਆੜ੍ਹਤੀਏ ਵਲੋਂ ਮਨ੍ਹਾ ਕਰਨ 'ਤੇ ਇਹ ਮਾਮਲਾ ਭਖ ਗਿਆ ਅਤੇ ਕਿਸਾਨ ਦੀ ਇਸ ਕਾਤਲਾਨਾ ਹਮਲੇ ਵਿਚ ਮੌਤ ਹੋ ਗਈ ਜਦਕਿ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ ਹੈ।
murder
ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਿੱਤ 'ਤੇ ਦੇਸ਼ 'ਚ ਪਟਾਕੇ ਚਲਾਏ ਗਏ, ਫਿਰ ਦੀਵਾਲੀ 'ਤੇ ਚਲਾਉਣ 'ਚ ਕੀ ਹਰਜ਼ ?:ਸਹਿਵਾਗ
ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਹਮਲੇ ਦੌਰਾਨ ਕੁਝ ਹੋਰ ਅਣਪਛਾਤਿਆਂ ਵਲੋਂ ਵੀ ਆੜ੍ਹਤੀਏ ਦਾ ਸਾਥ ਦਿੱਤਾ ਗਿਆ ਸੀ ਜਿਸ ਦੀ ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਆੜ੍ਹਤੀਏ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ
murder
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਮ੍ਰਿਤਕ ਬਲਵਿੰਦਰ ਸਿੰਘ ਅਤੇ ਉਸ ਦਾ ਪੁੱਤਰ ਰਣਜੀਤ ਸਿੰਘ ਮੰਡੀ ਮਾਲ ਲੱਦਣ ਆਏ ਸਨ ਜਿਥੇ ਜਗਤਾਰ ਸਿੰਘ ਨਾਮ ਦੇ ਆੜ੍ਹਤੀਏ ਨਾਲ ਮਾਲ ਗਿੱਲਾ ਹੋਣ 'ਤੇ ਬਹਿਸ ਹੋ ਗਈ। ਇਸ ਦੌਰਾਨ ਆੜ੍ਹਤੀਏ ਨੇ ਝੋਨੇ ਦੀ ਨਮੀ ਚੈਕ ਕਰਨ ਵਾਲੀ ਪਰਖੀ ਬਲਵਿੰਦਰ ਸਿੰਘ ਦੀ ਖੱਬੀ ਵੱਖੀ ਵਿਚ ਮਾਰੀ ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਰਣਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।