
ਮ੍ਰਿਤਕ ਦੇਹ ਨੂੰ ਟੋਲ ਪਲਾਜ਼ਾ ਕਿਸਾਨ ਮੋਰਚੇ ਵਿਚ ਰੱਖਿਆ ਗਿਆ ਹੈ,ਜਿੰਨ੍ਹਾਂ ਚਿਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕਰਦੀ ਉਨ੍ਹਾਂ ਦੇਰ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਮਹਿਲ ਕਲਾਂ: -ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 55 ਦਿਨਾਂ ਤੋਂ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਸ਼ਾਮਲ ਹੋਣ ਆਏ ਕਿਸਾਨ ਆਗੂ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਇਸ ਜਾਣਕਾਰੀ ਦਿੰਦਿਆਂ ਭਾਕਿਯੂ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਜਥੇਬੰਦੀ ਦਾ ਸਰਗਰਮ ਵਰਕਰ ਕਾਹਨ ਸਿੰਘ (76) ਕਿਸਾਨ ਮੋਰਚੇ ਦੌਰਾਨ ਰੋਜ਼ਾਨਾ ਵਿਚ ਅਉਂਦਾ ਸੀ। ਅੱਜ ਰੋਸ ਮੁਜ਼ਾਹਰੇ ਉਪਰੰਤ ਸ਼ਾਮ ਸਾਢੇ ਤਿੰਨ ਵਜੇ ਦੇ ਕਰੀਬ ਜਦੋਂ ਉਹ ਸੜਕ ਪਾਰ ਕਰਨ ਲੱਗਿਆ ਤਾਂ ਰਾਏਕੋਟ ਵਾਲੇ ਪਾਸਿਉਂ ਆ ਰਹੇ ਇਕ ਵਹੀਕਲ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ।
Farmerਮੌਕੇ 'ਤੇ ਮੌਜੂਦ ਜਥੇਬੰਦੀ ਦੇ ਵਲੰਟੀਅਰਾਂ ਵਲੋਂ ਗ਼ੰਭੀਰ ਜ਼ਖਮੀ ਹੋਏ ਕਿਸਾਨ ਆਗੂ ਨੂੰ ਨੀਮ ਬੇਹੋਸ਼ੀ ਦੀ ਹਾਲਤ 'ਚ ਇਲਾਜ ਲਈ ਮਹਿਲ ਕਲਾਂ ਦੇ ਇਕ ਹਸਪਤਾਲ 'ਚ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੀ.ਕੇ.ਯੂ. ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਕਿਸਾਨ ਆਗੂ ਕਾਹਨ ਸਿੰਘ ਧਨੇਰ ਦੀ ਦੁਖਦਾਈ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
pm modiਪ੍ਰਧਾਨ ਹਰਦਾਸਪੁਰਾ ਨੇ ਦੱਸਿਆ ਕਿ ਕਿਸਾਨ ਆਗੂ ਕਾਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਟੋਲ ਪਲਾਜ਼ਾ ਕਿਸਾਨ ਮੋਰਚੇ ਵਿਚ ਰੱਖਿਆ ਗਿਆ ਹੈ,ਜਿੰਨ੍ਹਾਂ ਚਿਰ ਸਰਕਾਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕਰਦੀ ਉਨ੍ਹਾਂ ਦੇਰ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।