
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ।
Cylinder Blast: ਜਲੰਧਰ ਦੇ ਪਿੰਡ ਸਮਰਾਏ ਵਿਚ ਗੈਸ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਜਾ ਵਾਸੀ ਸਮਰਾਏ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਗੁਰਾਇਆ ਸਥਿਤ ਰਮਨੀਕ ਗੈਸ ਏਜੰਸੀ ਵਿਚ ਕੰਮ ਕਰਦਾ ਸੀ।
ਇਸ ਦੇ ਲਈ ਉਹ ਕਮਰਸ਼ੀਅਲ ਮਾਤਰਾ ਵਿਚ ਸਿਲੰਡਰ ਘਰ ਵਿਚ ਲਿਆਉਂਦਾ ਸੀ ਅਤੇ ਅਗਲੇ ਦਿਨ ਸਪਲਾਈ ਕਰਦਾ ਸੀ। ਇਸੇ ਤਰ੍ਹਾਂ ਸ਼ੁਕਰਵਾਰ ਨੂੰ ਵੀ ਉਹ ਸਿਲੰਡਰ ਘਰ ਲੈ ਕੇ ਆਇਆ ਸੀ ਪਰ ਅਚਾਨਕ ਪਹਿਲਾਂ ਇਕ ਸਿਲੰਡਰ ਫਟ ਗਿਆ ਅਤੇ ਫਿਰ ਦੂਜਾ ਸਿਲੰਡਰ ਫਟਿਆ।
ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਛੱਤ ਵੀ ਉੱਡ ਗਈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ। ਪਰਿਵਾਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ।
(For more news apart from Cylinder Blast in jalandhar, stay tuned to Rozana Spokesman)