ਨੇਪਾਲ ਨੇ ਭਾਰਤ ਦੀ ਨਵੀਂ ਕਰੰਸੀ ਨੂੰ ਗ਼ੈਰਕਾਨੂੰਨੀ ਆਖਿਆ 
Published : Dec 14, 2018, 10:50 am IST
Updated : Dec 14, 2018, 11:25 am IST
SHARE ARTICLE
Indian Currency
Indian Currency

ਨੇਪਾਲ ਨੇ 100 ਰੁਪਏ ਤੋਂ ਉੱਤੇ ਦੀ ਸਾਰੀ ਇੰਡੀਅਨ ਕਰੰਸੀ ਬੈਨ ਕਰ ਦਿਤੀ ਹੈ। ਹਾਲ ਹੀ ਵਿਚ ਹੋਈ ਇਕ ਕੈਬੀਨਟ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਸ ਫੈਸਲੇ ਤੋਂ ...

ਨਵੀਂ ਦਿੱਲੀ (ਭਾਸ਼ਾ) :- ਨੇਪਾਲ ਨੇ 100 ਰੁਪਏ ਤੋਂ ਉੱਤੇ ਦੀ ਸਾਰੀ ਇੰਡੀਅਨ ਕਰੰਸੀ ਬੈਨ ਕਰ ਦਿਤੀ ਹੈ। ਹਾਲ ਹੀ ਵਿਚ ਹੋਈ ਇਕ ਕੈਬੀਨਟ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਇਸ ਫੈਸਲੇ ਤੋਂ ਬਾਅਦ ਨੇਪਾਲ ਵਿਚ ਭਾਰਤ ਦੇ 200, 500 ਅਤੇ 2,000 ਰੁਪਏ ਦੇ ਨੋਟਾਂ ਦਾ ਇਸਤੇਮਾਲ ਗੈਰਕਾਨੂਨੀ ਮੰਨਿਆ ਜਾਵੇਗਾ। ਸਰਕਾਰ ਦੇ ਬੁਲਾਰਾ ਗੋਕੁਲ ਬਾਸਕੋਟਾ ਨੇ 13 ਦਸੰਬਰ ਨੂੰ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਮੀਡੀਆ ਨੂੰ ਦੱਸਿਆ ਕਿ ਸਰਕਾਰ ਨੇ ਇਸ ਬਾਰੇ ਵਿਚ ਇਕ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

 

ਲੋਕ ਭਾਰਤੀ ਕਰੰਸੀ ਦੇ 200, 500 ਅਤੇ 2,000 ਰੁਪਏ ਦੇ ਨੋਟਾਂ ਦਾ ਨਾ ਤਾਂ ਇਸਤੇਮਾਲ ਕਰਨ ਅਤੇ ਨਾ ਇਨ੍ਹਾਂ ਨੂੰ ਨਾਲ ਲੈ ਕੇ ਕਿਤੇ ਆਉਣ - ਜਾਣ ਅਤੇ ਨਾ ਹੀ ਇਸ ਨੂੰ ਅਪਣੇ ਕੋਲ ਰੱਖਣ। ਨੋਟਬੰਦੀ ਤੋਂ ਬਾਅਦ ਨੇਪਾਲ ਰਾਸ਼ਟਰ ਬੈਂਕ ਨੇ 2000 ਅਤੇ 500 ਦੇ ਨਵੇਂ ਭਾਰਤੀ ਨੋਟਾਂ ਨੂੰ ਬੈਨ ਕੀਤਾ ਸੀ। ਨੇਪਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਨਵੇਂ ਨੋਟ ਨੇਪਾਲ ਵਿਚ ਉਦੋਂ ਨਿਯਮਕ ਹੋਣਗੇ, ਜਦੋਂ ਭਾਰਤ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਤਹਿਤ ਨੋਟੀਫਿਕੇਸ਼ਨ ਜਾਰੀ ਕਰੇਗਾ।

 

ਫਿਰ ਜਦੋਂ ਭਾਰਤ ਦੇ ਵੱਲੋਂ ਇਹ ਪ੍ਰਕਿਰਿਆ ਪੂਰੀ ਕਰ ਦਿਤੀ ਗਈ ਤਾਂ ਨੇਪਾਲ ਵਿਚ ਇਨ੍ਹਾਂ ਨੋਟਾਂ ਦਾ ਇਸਤੇਮਾਲ ਖੁੱਲੇ ਹੱਥਾਂ ਨਾਲ ਹੋਣ ਲਗਿਆ। ਇਸ ਤੋਂ ਪਹਿਲਾਂ 2002 ਵਿਚ ਵੀ ਨੇਪਾਲ ਨੇ ਭਾਰਤੀ ਕਰੰਸੀ ਦੇ 1,000 ਅਤੇ 500 ਰੁਪਏ ਦੇ ਨੋਟਾਂ ਨੂੰ ਇੱਥੇ ਬੈਨ ਕੀਤਾ ਸੀ। ਇਹ ਬੈਨ 13 ਸਾਲ ਤੱਕ ਰਿਹਾ। ਫਿਰ 2015 ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਯਾਤਰਾ 'ਤੇ ਗਏ, ਤਾਂ ਨੇਪਾਲ ਨੇ ਇਹ ਬੈਨ ਖ਼ਤਮ ਕਰਨ ਦਾ ਫੈਸਲਾ ਕੀਤਾ।

Indian Currency Indian Currency

ਨੇਪਾਲ ਜਾਣ ਵਾਲੇ ਭਾਰਤੀ ਸੈਲਾਨੀ ਹੋਣ ਜਾਂ ਭਾਰਤ ਵਿਚ ਕਮਾਉਣ ਵਾਲੇ ਨੇਪਾਲ ਦੇ ਲੋਕ, ਨੇਪਾਲ ਵਿਚ ਇਨ੍ਹਾਂ ਨਵੇਂ ਨੋਟਾਂ ਨੂੰ ਆਮ ਇਸਤੇਮਾਲ ਵਿਚ ਲਿਆਇਆ ਜਾਂਦਾ ਰਿਹਾ। ਭਾਰਤ ਅਤੇ ਨੇਪਾਲ ਦੇ ਵਿਚ ਖੁੱਲ੍ਹਾ ਬਾਰਡਰ ਹੈ। ਲੋਕਾਂ ਦਾ ਖੂਬ ਆਉਣਾ - ਜਾਣਾ ਰਹਿੰਦਾ ਹੈ ਤਾਂ ਬਾਰਡਰ ਦੇ ਕੋਲ ਵਾਲੇ ਇਲਾਕਿਆਂ ਵਿਚ ਭਾਰਤੀ ਕਰੰਸੀ ਦਾ ਇਸਤੇਮਾਲ ਵੀ ਕਾਫ਼ੀ ਜ਼ਿਆਦਾ ਹੁੰਦਾ ਹੈ। ਹੁਣ ਅਚਾਨਕ ਲਏ ਗਏ ਨੇਪਾਲ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਮੁਸ਼ਕਿਲ ਹੋਵੇਗੀ।

Nepal CurrencyNepal Currency

ਨਵੰਬਰ 2016 ਵਿਚ ਭਾਰਤ ਨੇ ਅਪਣੇ ਇੱਥੇ ਨੋਟਬੰਦੀ ਕੀਤੀ। 500 ਅਤੇ 1000 ਦੇ ਨੋਟ ਲੀਗਲ ਟੈਂਡਰ ਨਹੀਂ ਰਹਿ ਗਏ। ਇਸ ਵਜ੍ਹਾ ਨਾਲ ਨੇਪਾਲ ਨੂੰ ਕਾਫ਼ੀ ਪਰੇਸ਼ਾਨੀ ਹੋਈ ਸੀ। ਭਾਰਤ ਦੇ ਨੋਟ ਹਮੇਸ਼ਾ ਤੋਂ ਨੇਪਾਲ ਵਿਚ ਖੂਬ ਚਲਦੇ ਸਨ। ਨੋਟਬੰਦੀ ਵਿਚ ਪੁਰਾਣੇ ਨੋਟ ਬਦਲਾਉਣ ਦੀ ਇਕ ਮਿਆਦ ਸੀ, ਨਾਲ ਹੀ ਕਈ ਸ਼ਰਤਾਂ ਵੀ ਰੱਖੀਆਂ ਗਈਆਂ ਸਨ। ਇਸ ਤੋਂ ਬਾਅਦ ਨੇਪਾਲ ਦੇ ਕੋਲ 500 ਅਤੇ 1,000 ਰੁਪਏ ਦੇ ਉਹ ਭਾਰਤੀ ਨੋਟ ਬਚੇ ਰਹਿ ਗਏ, ਜਿਨ੍ਹਾਂ ਨੂੰ ਭਾਰਤ ਨੇ ਬੰਦ ਕਰ ਦਿਤਾ ਸੀ। ਕਰੀਬ 68 ਅਰਬ ਰੁਪਏ ਦੀ ਕਰੰਸੀ ਨੇਪਾਲ ਦੇ ਕੋਲ ਸੀ।

 


 

ਇਸ ਨੂੰ ਲੈ ਕੇ ਨੇਪਾਲ ਨੇ ਕਈ ਵਾਰ ਭਾਰਤ ਨਾਲ ਗੱਲ ਕੀਤੀ। ਨੇਪਾਲ ਚਾਹੁੰਦਾ ਸੀ ਕਿ ਭਾਰਤ ਉਸ ਕਰੰਸੀ ਨੂੰ ਵੀ ਐਕਸਚੇਂਜ ਕਰੇ। ਅਪ੍ਰੈਲ 2018 ਵਿਚ ਜਦੋਂ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਭਾਰਤ ਆਏ ਤਾਂ ਉਨ੍ਹਾਂ ਨੇ ਵੀ ਇਹ ਮੁੱਦਾ ਚੁੱਕਿਆ ਸੀ ਪਰ ਨੇਪਾਲ ਦੀ ਇਨ੍ਹਾਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਅਗਸਤ 2018 ਵਿਚ ਖਬਰ ਆਈ ਕਿ ਭਾਰਤ ਨੇਪਾਲ ਅਤੇ ਭੁਟਾਨ ਦੇ ਕੋਲ ਪਏ ਅਪਣੇ ਪੁਰਾਣੇ ਨੋਟਾਂ ਨੂੰ ਐਕਸਚੇਂਜ ਨਹੀਂ ਕਰਨ ਜਾ ਰਿਹਾ ਹੈ।

ਭਾਰਤੀ ਵਿੱਤ ਮੰਤਰਾਲਾ ਵਿਚ ਆਰਥਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਉਦੋਂ ਮੀਡੀਆ ਨੂੰ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਭਾਰਤੀ ਕਰੰਸੀ ਦੇ ਬੰਦ ਹੋ ਚੁੱਕੇ 500 ਅਤੇ 1,000 ਰੁਪਏ ਦੇ ਕਾਫ਼ੀ ਘੱਟ ਨੋਟ ਹੀ ਭੂਟਾਨ ਅਤੇ ਨੇਪਾਲ ਦੇ ਕੋਲ ਹਨ। ਇਨ੍ਹਾਂ ਨੂੰ ਐਕਸਚੇਂਜ ਕਰਨ ਨੂੰ ਲੈ ਕੇ ਹਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਨੋਟਾਂ ਨੂੰ ਬਦਲਾ ਜਾਵੇਗਾ, ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੀ ਹੈ।

ਨੇਪਾਲ ਦਾ ਸੱਭ ਤੋਂ ਜ਼ਿਆਦਾ ਕੰਮ-ਕਾਜ ਭਾਰਤ ਦੇ ਨਾਲ ਹੁੰਦਾ ਹੈ। ਭਾਰਤ ਉਸ ਦਾ ਸੱਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ। ਪਟਰੌਲ ਤੋਂ ਲੈ ਕੇ ਬਾਕੀ ਜ਼ਰੂਰਤ ਦੀਆਂ ਚੀਜਾਂ, ਸੱਭ ਤੋਂ ਜ਼ਿਆਦਾ ਸਪਲਾਈ ਭਾਰਤ ਹੀ ਕਰਦਾ ਹੈ ਨੇਪਾਲ ਵਿਚ। ਭਾਰਤ  ਦੇ ਨੋਟ ਨੇਪਾਲ ਵਿਚ ਨਹੀਂ ਚੱਲਣਗੇ ਤਾਂ ਕੰਮ-ਕਾਜ ਵਿਚ ਵੀ ਮੁਸ਼ਕਿਲ ਆਵੇਗੀ। ਇਸ ਤੋਂ ਇਲਾਵਾ ਉੱਥੇ ਲੋਕ ਅਪਣੇ ਘਰਾਂ ਵਿਚ ਜੋ ਸੇਵਿੰਗ ਰੱਖਦੇ ਹਨ, ਉਸ ਵਿਚ ਵੀ ਭਾਰਤ ਦੇ ਨੋਟ ਖੂਬ ਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਮੁਸ਼ਕਿਲ ਆਉਣ ਵਾਲੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement