
ਦੂਜਾ ਹਾਦਸਾ ਪਿੰਡ ਡਗਰੂ ਨੇੜੇ ਵਾਪਰਿਆ, ਜਿਥੇ ਐਂਬੂਲੈਂਸ ਦੀ ਟਰੈਕਟਰ ਟਰਾਲੀ ਦੀ ਟੱਕਰ ਕਾਰਨ ਡਰਾਈਵਰ ਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਏ।
Punjab News: ਧੁੰਦ ਕਾਰਨ ਮੋਗਾ 'ਚ ਦੋ ਥਾਵਾਂ 'ਤੇ ਵਾਪਰੇ ਹਾਦਸਿਆਂ ਵਿਚ 4 ਲੋਕ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਲੁਹਾਰਾ ਚੌਕ ਵਿਖੇ ਵਾਪਰਿਆ, ਜਿਸ ਵਿਚ ਕਰੀਬ 4 ਵਾਹਨ ਆਪਸ ਵਿਚ ਟਕਰਾਉਣ ਕਾਰਨ 2 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜਾ ਹਾਦਸਾ ਪਿੰਡ ਡਗਰੂ ਨੇੜੇ ਵਾਪਰਿਆ, ਜਿਥੇ ਐਂਬੂਲੈਂਸ ਦੀ ਟਰੈਕਟਰ ਟਰਾਲੀ ਦੀ ਟੱਕਰ ਕਾਰਨ ਡਰਾਈਵਰ ਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਏ।
ਐਂਬੂਲੈਂਸ ਚਾਲਕ ਕਮਲਜੀਤ ਨੇ ਦਸਿਆ ਕਿ ਉਹ ਦੇਰ ਰਾਤ ਮਰੀਜ਼ ਨੂੰ ਫਰੀਦਕੋਟ ਛੱਡ ਕੇ ਵਾਪਸ ਮੋਗਾ ਆ ਰਿਹਾ ਸੀ। ਜਦੋਂ ਉਹ ਪਿੰਡ ਡਗਰੂ ਨੇੜੇ ਪਹੁੰਚੇ ਤਾਂ ਉਥੇ ਇਕ ਟਰੈਕਟਰ ਟਰਾਲੀ ਖੜ੍ਹੀ ਸੀ। ਸੰਘਣੀ ਧੁੰਦ ਕਾਰਨ ਐਂਬੂਲੈਂਸ ਟਰਾਲੀ ਨਾਲ ਟਕਰਾ ਗਈ।
ਉਸ ਦੇ ਸਾਥੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਟਰਾਲੀ ਚਾਲਕ ਦੀ ਮਦਦ ਨਾਲ ਐਂਬੂਲੈਂਸ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।