Punjab News: ਘਰੇਲੂ ਕਲੇਸ਼ ਨੇ ਲਈ 4 ਦਿਨ ਦੇ ਮਾਸੂਮ ਦੀ ਜਾਨ; ਸਾਲੀ ਨਾਲ ਵਿਆਹ ਕਰਵਾਉਣ ਦੇ ਚੱਕਰ ’ਚ ਵਿਅਕਤੀ ਬੱਚੇ ਤੇ ਪਤਨੀ ਨੂੰ ਘਰੋਂ ਕੱਢਿਆ
Published : Dec 25, 2023, 1:38 pm IST
Updated : Dec 25, 2023, 1:38 pm IST
SHARE ARTICLE
4-day child died due to Domestic conflict
4-day child died due to Domestic conflict

ਠੰਢ ਕਾਰਨ ਬੱਚੇ ਦੀ ਮੌਤ, ਮਹਿਲਾ ਦੀ ਹਾਲਤ ਗੰਭੀਰ

Punjab News: ਜਲੰਧਰ: ਫਿਲੌਰ 'ਚ ਇਕ ਕਲਯੁਗੀ ਪਿਤਾ ਨੇ ਅਪਣੇ ਚਾਰ ਦਿਨਾਂ ਦੇ ਬੇਟੇ ਅਤੇ ਪਤਨੀ ਨੂੰ ਠੰਢ 'ਚ ਬਾਹਰ ਰਹਿਣ ਲਈ ਮਜ਼ਬੂਰ ਕਰ ਦਿਤਾ। ਠੰਢ ਨਾਲ ਚਾਰ ਦਿਨ ਦੇ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਫਿਲੌਰ ਪੁਲਿਸ ਨੇ ਉਕਤ ਪਿਤਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਬੱਚੇ ਦਾ ਜਨਮ ਚਾਰ ਦਿਨ ਪਹਿਲਾਂ ਹੀ ਹੋਇਆ ਸੀ। ਦੋਸ਼ੀ ਪਤੀ ਅਕਸਰ ਅਪਣੀ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ। ਦਰਅਸਲ ਉਕਤ ਵਿਅਕਤੀ ਅਪਣੀ ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਇਸੇ ਕਲੇਸ਼ ਦੇ ਚਲਦਿਆਂ ਉਸ ਨੇ ਨਵਜੰਮੇ ਬੱਚੇ ਅਤੇ ਪਤਨੀ ਨੂੰ ਘਰੋਂ ਕੱਢ ਦਿਤਾ।

ਮੁਲਜ਼ਮ ਅਕਸਰ ਅਤੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਮਿਲੀ ਜਾਣਕਾਰੀ ਅਨੁਸਾਰ 19 ਦਸੰਬਰ ਨੂੰ ਮੁਲਜ਼ਮ ਜੀਤੂ ਨੇ ਅਪਣੀ ਪਤਨੀ ਸੰਗੀਤਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਅਪਣੇ 4 ਦਿਨਾਂ ਦੇ ਬੇਟੇ ਨਾਲ ਠੰਢ 'ਚ ਬਾਹਰ ਰਹਿਣ ਲਈ ਮਜਬੂਰ ਕੀਤਾ। ਠੰਢ ਕਾਰਨ ਬੱਚੇ ਦੀ ਮੌਤ ਹੋ ਗਈ। 19 ਦਸੰਬਰ ਨੂੰ ਬੱਚੇ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਚ ਦਫ਼ਨਾਇਆ ਗਿਆ। ਅਗਲੇ ਦਿਨ ਜੀਤੂ ਨੇ ਅਪਣੀ ਪਤਨੀ ਨੂੰ ਕਿਹਾ ਕਿ ਲੜਕੇ ਦੀ ਮੌਤ ਹੋ ਗਈ ਹੈ, ਹੁਣ ਤੂੰ ਵੀ ਮਰਨ ਵਾਲੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੀਤੂ ਨੇ ਅਪਣੀ ਪਤਨੀ ਨੂੰ ਕਿਹਾ ਸੀ ਜੇਕਰ ਉਹ ਅਪਣੀ ਛੋਟੀ ਭੈਣ ਦਾ ਉਸ ਨਾਲ ਵਿਆਹ ਕਰਵਾਏਗੀ ਤਾਂ ਦੋਵਾਂ ਨੂੰ ਖੁਸ਼ ਰੱਖੇਗਾ। ਪਤੀ ਨੇ ਅਜਿਹਾ ਨਾ ਕਰਨ ’ਤੇ ਉਸ ਨੂੰ ਮਾਰਨ ਦੀ ਧਮਕੀ ਦਿਤੀ ਸੀ। ਥਾਣਾ ਫਿਲੌਰ 'ਚ ਤਾਇਨਾਤ ਏ.ਐਸ.ਆਈ ਸੁਖਵਿੰਦਰ ਪਾਲ ਸਿੰਘ ਨੇ ਦਸਿਆ ਕਿ ਸੁਨੀਤਾ ਦੇ ਪਤੀ ਵਿਰੁਧ ਸ਼ਿਕਾਇਤ ਮਿਲੀ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜੀਤੂ ਨੇ ਅਪਣੀ ਪਤਨੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਹਾਲਤ ਵਿਗੜ ਗਈ। ਸ਼ਨੀਵਾਰ ਨੂੰ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ 108 'ਤੇ ਕਾਲ ਕਰਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਉਣ ਲਈ ਐਂਬੂਲੈਂਸ ਦੀ ਮਦਦ ਮੰਗੀ ਪਰ ਮਦਦ ਨਹੀਂ ਮਿਲ ਸਕੀ। ਇਸ ਦੌਰਾਨ ਪੀੜਤ ਦਾ ਭਰਾ ਉਸ ਨੂੰ ਰੇਹੜੀ ਉਤੇ 16 ਕਿਲੋਮੀਟਰ ਦੂਰ ਸਿਵਲ ਹਸਪਤਾਲ ਤਕ ਲੈ ਕੇ ਗਿਆ।

ਫਿਲੌਰ ਥਾਣੇ ਦੇ ਐਸਐਚਓ ਨੀਰਜ ਕੁਮਾਰ ਨੇ ਦਸਿਆ ਕਿ ਬੱਚੇ ਦੀ ਹਾਲਤ ਜਨਮ ਤੋਂ ਹੀ ਖਰਾਬ ਸੀ ਕਿਉਂਕਿ ਉਸ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ। ਪੁਲਿਸ ਨੇ ਮਾਮਲੇ 'ਚ ਬੱਚੇ ਦਾ ਪੋਸਟਮਾਰਟਮ ਕਰਵਾਇਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

 (For more news apart from 4-day child died due to Domestic conflict, stay tuned to Rozana Spokesman)

Tags: phillaur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement