Moga News : ਮੋਗਾ ਪੁਲਿਸ ਸ਼ਰਾਬ ਤਸਕਰਾਂ 'ਤੇ ਕੱਸਿਆ ਸ਼ਿਕੰਜਾ, ਚੰਡੀਗੜ੍ਹ ਸ਼ਰਾਬ ਦੀਆਂ 23 ਪੇਟੀਆਂ ਸਮੇਤ ਕਾਰ ਜ਼ਬਤ

By : BALJINDERK

Published : Jan 26, 2025, 5:09 pm IST
Updated : Jan 26, 2025, 5:09 pm IST
SHARE ARTICLE
ਕਾਰ ’ਚ ਪਈ ਸ਼ਰਾਬ ਦੀ ਤਸਵੀਰ
ਕਾਰ ’ਚ ਪਈ ਸ਼ਰਾਬ ਦੀ ਤਸਵੀਰ

Moga News : ਮੌਕੇ ਤੋਂ ਡਰਾਈਵਰ ਹੋਇਆ ਫ਼ਰਾਰ , ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ 6 ਕੇਸ ਹਨ ਦਰਜ

Moga News in Punjabi : ਮੋਗਾ ਪੁਲਿਸ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਇੱਕ ਗੁਪਤ ਸੂਚਨਾ ਦੇ ਆਧਾਰ 'ਤੇ, ਵਿਸ਼ਵਕਰਮਾ ਚੌਕ 'ਤੇ ਇੱਕ ਨਾਕਾ ਲਗਾਇਆ ਗਿਆ ਅਤੇ ਇੱਕ ਕਾਰ ਨੂੰ ਕਾਰ ਦੀ ਤਲਾਸ਼ੀ ਲੈਣ 'ਤੇ, ਕਾਰ ’ਚੋਂ 23 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਮੌਕੇ ਤੋਂ ਕਾਰ ਡਰਾਈਵਰ ਫ਼ਰਾਰ ਹੋ ਗਿਆ । ਮੌਕੇ 'ਤੇ ਪਹੁੰਚ ਪੁਲਿਸ ਵਲੋਂ ਕਾਰ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪੁਲਿਸ ਮੁਤਾਬਕ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ 6 ਮਾਮਲੇ ਦਰਜ ਹਨ।

ਇਹੀ ਜਾਣਕਾਰੀ ਦਿੰਦੇ ਹੋਏ, ਸਿਟੀ ਸਾਊਥ ਦੇ ਪੁਲਿਸ ਸਟੇਸ਼ਨ ਮੁਖੀ ਗੁਲਜਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਗਦੇਵ ਸਿੰਘ ਗੋਰਾ ਹਰੀਜਨ ਕਲੋਨੀ ਦਾ ਰਹਿਣ ਵਾਲਾ ਹੈ ਅਤੇ ਉਹ ਸ਼ਰਾਬ ਵੇਚਦਾ ਹੈ, ਉਹ ਅੱਜ ਵੀ ਸ਼ਰਾਬ ਲਿਆ ਰਿਹਾ ਹੈ, ਸਾਡੇ ਏਐਸਆਈ ਲਖਵੀਰ ਸਿੰਘ ਨੇ ਵਿਸ਼ਵਕਰਮਾ ਚੌਂਕ ’ਤੇ ਨਾਕਾਬੰਦੀ ਕਰ ਕੇ ਇੱਕ ਕਾਰ ਕਰੂਜ਼ ਨੂੰ ਰੋਕਿਆ ਗਿਆ। ਕਾਰ ਦੀ ਤਲਾਸ਼ੀ ਲੈਣ 'ਤੇ, 999 ਬ੍ਰਾਂਡ ਵਾਲੀ ਸ਼ਰਾਬ ਦੇ 18 ਡੱਬੇ ਅਤੇ ਚੰਡੀਗੜ੍ਹ ਬ੍ਰਾਂਡ ਵਾਲੀ ਸ਼ਰਾਬ ਦੇ 5 ਡੱਬੇ ਬਰਾਮਦ ਹੋਏ ਅਤੇ ਕਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। 

ਜਗਦੇਵ ਸਿੰਘ ਵਿਰੁੱਧ ਸਿਟੀ ਸਾਊਥ ਪੁਲਿਸ ਸਟੇਸ਼ਨ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਗਦੇਵ ਸਿੰਘ ਵਿਰੁੱਧ ਪਹਿਲਾਂ ਹੀ ਛੇ ਮਾਮਲੇ ਦਰਜ ਹਨ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

(For more news apart from Moga police seized the car with 23 boxes of Chandigarh liquor News in Punjabi, stay tuned to Rozana Spokesman)

 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement