
ਮਦਨ ਲਾਲ ਜਲਾਲਪੁਰ ਨੇ ਪਿੰਡ ਸੇਹਰਾ, ਸੇਹਰੀ, ਆਕੜੀ ਤੇ ਪੱਬਰਾ `ਚ ਵਿਕਾਸ ਕੰਮਾਂ ਦੇ ਰੱਖੇ ਨੀਂਹ ਪੱਥਰ...
ਪਟਿਆਲਾ: ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਬਲਾਕ ਸੰਭੂ ਦੇ ਪਿੰਡ ਆਕੜੀ, ਸੇਹਰਾ-ਸੇਹਰੀ ਅਤੇ ਪੱਬਰਾ ਵਿਖੇ ਨੀਂਹ ਪੱਥਰ ਰੱਖ ਕੇ ਵਿਕਾਸ ਕਾਰਜਾਂ ਦਾ ਆਗਾਜ਼ ਕੀਤਾ ਗਿਆ ਹੈ।
Madan Lal Jalalpur
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਹਰੇਕ ਪਿੰਡ ਵਿਚ ਤੇਜੀ ਨਾਲ ਵਿਕਾਸ ਕਾਰਜ ਚਲ ਰਹੇ ਹਨ। ਉਹਨਾਂ ਕਿਹਾ ਕਿ ਜਨਵਰੀ 2021 ਵਿਚ ਸਾਡੇ ਵਲੋਂ 25 ਕਰੋੜ ਰੁਪਏ ਦੀ ਗ੍ਰਾਂਟਾਂ ਦਿੱਤੀਆਂ ਗਈਆਂ ਸਨ ਜਦਕਿ ਮਾਰਚ 2021 ਵਿਚ 25 ਕਰੋੜ ਦੀਆਂ ਹੋਰ ਗ੍ਰਾਂਟਾਂ ਵੰਡੀਆਂ ਜਾਣਗੀਆਂ।
Madan Lal Jalalpur
ਇਸ ਤੋਂ ਇਲਾਵਾ 50 ਕਰੋੜ ਦੇ ਕੰਮ ਮਨਰੇਗਾ ਤਹਿਤ ਕਰਵਾਏ ਜਾ ਰਹੇ ਹਨ। ਵਿਧਾਇਕ ਜਲਾਲਪੁਰ ਨੇ ਕਿਹਾ ਕਿ ਸਾਲ 2021 ਵਿਚ ਹਲਕਾ ਘਨੌਰ ਦੇ ਸਾਰੇ ਪਿੰਡਾਂ ਦੇ 90 ਫੀਸਦੀ ਵਿਕਾਸ ਕਾਰਜਾਂ ਨੂੰ ਪੂਰਾ ਕਰ ਲਿਆ ਜਾਵੇਗਾ ਤੇ ਸਾਰੇ ਵਿਕਾਸ ਕੰਮਾਂ `ਤੇ ਕੁੱਲ ਸਵਾ ਸੌ ਕਰੋੜ ਰੁਪਏ ਖਰਚੇ ਜਾਣਗੇ।
Madan Lal Jalalpur
ਜਲਾਲਪੁਰ ਨੇ ਕਿਹਾ ਕਿ ਘਨੌਰ ਦੇ ਸਰਕਾਰੀ ਸਕੂਲਾਂ, ਸਾਂਝੀਆਂ ਥਾਵਾਂ ਤੇ ਗਲੀਆਂ-ਨਾਲੀਆਂ ਨੂੰ ਵਧੀਆ ਤਰੀਕੇ ਨਾਲ ਬਣਾਉਣ ਤੋਂ ਇਲਾਵਾ ਪਿੰਡਾਂ ਵਿਚ ਪਾਰਕਾਂ, ਜੰਝ ਘਰਾਂ ਅਤੇ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ, ਜਿਨ੍ਹਾਂ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਮੇਰੇ ਵਲੋਂ ਖੁਦ ਲਿਆ ਜਾ ਰਿਹਾ ਹੈ।