
ਸਰਕਾਰ ਵੱਲੋਂ ਘਰ ਘਰ ਨੌਕਰੀ ਦੇਣ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ...
ਚੰਡੀਗੜ੍ਹ: ਸੂਬੇ ਅੰਦਰ ਇੱਕ ਪਾਸੇ ਤਾਂ ਸਰਕਾਰਾਂ ਘਰ ਘਰ ਨੌਕਰੀ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ। ਅਤੇ ਦੂਜੇ ਪਾਸੇ ਬੇਰੁਜ਼ਗਾਰ ਨੌਜਵਾਨ ਖੁਦਕੁਸ਼ੀਆਂ ਦਾ ਰਾਸਤਾ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਘੱਲ ਖੁਰਦ ਤੋਂ ਸਾਹਮਣੇ ਆਇਆਂ ਹੈ। ਜਿਥੇ 21 ਸਾਲਾਂ ਬੰਟੀ ਪੁੱਤਰ ਬਲਦੇਵ ਸਿੰਘ ਨਾਮਕ ਨੌਜਵਾਨ ਨੇ ਨੌਕਰੀ ਨਾ ਮਿਲਣ ਕਾਰਨ ਨਹਿਰ ਵਿੱਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
Canal
ਇਸ ਮੌਕੇ ਸਰਕਾਰਾਂ ਦੇ ਦਾਅਵਿਆਂ ਨੂੰ ਕੋਸਦਿਆ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੰਟੀ 12 ਵੀ ਕਲਾਸ ਪਾਸ ਸੀ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਿਹਾ ਸੀ ਕਿਉਂਕਿ ਉਸਦੇ ਘਰ ਦੇ ਹਾਲਾਤ ਬਹੁਤ ਨਾਜੁਕ ਸਨ। ਬਜੁਰਗ ਮਾਂ ਬਾਪ ਮਿਹਨਤ ਮਜਦੂਰੀ ਕਰਕੇ ਆਪਣਾ ਗੁਜਾਰਾ ਕਰ ਰਹੇ ਸਨ।
Suicide
ਪਰ ਬੰਟੀ ਨੂੰ ਕਿਤੇ ਵੀ ਕੋਈ ਨੌਕਰੀ ਨਹੀਂ ਮਿਲੀ ਫਿਰ ਉਸਨੇ ਫੋਜ ਵਿੱਚ ਭਰਤੀ ਹੋਣ ਲਈ ਸੋਚਿਆ ਪਰ ਉਥੇ ਵੀ ਕਿਸਮਤ ਨੇ ਬੰਟੀ ਦਾ ਸਾਥ ਨਹੀਂ ਦਿੱਤਾ ਅਤੇ ਅਫਸਰਾਂ ਨੇ ਜਵਾਬ ਦੇ ਦਿੱਤਾ ਜਿਸਨੂੰ ਲੈਕੇ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸਦੀ ਲਾਸ਼ ਹਾਲੇ ਤੱਕ ਲਾਪਤਾ ਹੈ।
Canal
ਅਤੇ ਪਰਿਵਾਰ ਉਸਦੀ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ। ਕਿ ਬੰਟੀ ਦਾ ਪਰਿਵਾਰ ਬਹੁਤ ਗਰੀਬ ਹੈ। ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਇਸ ਲਈ ਸਰਕਾਰ ਉਨ੍ਹਾਂ ਦੇ ਦੂਸਰੇ ਲੜਕੇ ਨੂੰ ਨੌਕਰੀ ਦੇਵੇ ਅਤੇ ਉਨ੍ਹਾਂ ਦੀ ਮਾਲੀ ਸਹਾਇਤਾ ਕਰੇਂ ਤਾ ਜੋ ਉਹ ਆਪਣਾ ਅੱਗੇ ਦਾ ਜੀਵਨ ਬਤੀਤ ਕਰ ਸਕਣ।