Ludhiana News: ਲੁਧਿਆਣਾ ਵਿਚ ਕਲਯੁੱਗੀ ਪੁੱਤ ਨੇ ਇੱਟਾਂ ਮਾਰ-ਮਾਰ ਪਿਓ ਦਾ ਕੀਤਾ ਕਤਲ
Published : Mar 26, 2024, 1:25 pm IST
Updated : Mar 26, 2024, 3:19 pm IST
SHARE ARTICLE
Son killed father in Ludhiana news in punjabi
Son killed father in Ludhiana news in punjabi

Ludhiana News: ਮ੍ਰਿਤਕ ਲਕਸ਼ਮਣ ਦਾਸ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ

Son killed father in Ludhiana news in punjabi : ਲੁਧਿਆਣਾ ਵਿਚ ਇਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿਤਾ। ਉਸ ਨੇ ਆਪਣੇ ਪਿਤਾ ਦੇ ਸਿਰ 'ਤੇ ਇੱਟਾਂ ਨਾਲ ਹਮਲਾ ਕਰ ਦਿਤਾ, ਜਿਸ ਕਾਰਨ ਉਸ ਦੇ 65 ਸਾਲਾ ਪਿਤਾ ਦੀ ਮੌਤ ਹੋ ਗਈ। ਰੌਲਾ ਸੁਣ ਕੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ।  ਲੋਕਾਂ ਨੇ ਭੱਜ ਰਹੇ ਦੋਸ਼ੀ ਪੁੱਤਰ ਨੂੰ ਫੜ ਲਿਆ। ਫਿਲਹਾਲ ਦੋਸ਼ੀ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: Jagraon ASI Death News: ਜਗਰਾਉਂ 'ਚ ASI ਦੀ ਮੌਤ, ਜਦਕਿ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ

ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਮ੍ਰਿਤਕ ਲਕਸ਼ਮਣ ਦਾਸ ਦੇ ਜਵਾਈ ਕਿਸ਼ਨ ਬਹਾਦਰ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਸਾਲਾ ਸੂਰਜ ਆਪਣੇ ਪਿਤਾ ਲਕਸ਼ਮਣ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਅਕਸਰ ਝਗੜਾ ਕਰਦਾ ਸੀ। ਦੋਵੇਂ ਜੀਵਨ ਨਗਰ 'ਚ ਵੱਖਰੇ-ਵੱਖਰੇ ਕਮਰਿਆਂ 'ਚ ਕਿਰਾਏ 'ਤੇ ਰਹਿੰਦੇ ਹਨ। ਉਹ ਪਿਛਲੇ 25 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ। 

ਇਹ ਵੀ ਪੜ੍ਹੋ: Health News: ਛੋਟੀ ਇਲਾਚੀ ਸਰੀਰ ਨੂੰ ਪਹੁੰਚਾਉਂਦੀ ਹੈ ਕਈ ਫ਼ਾਇਦੇ, ਆਉ ਜਾਣਦੇ ਹਾਂ ਕਿਵੇਂ

24 ਮਾਰਚ ਨੂੰ ਸਾਲੇ ਸੂਰਜ ਦੀ ਆਪਣੇ ਪਿਤਾ ਨਾਲ ਲੜਾਈ ਹੋ ਗਈ। ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਸੂਰਜ ਨੇ ਕਮਰੇ 'ਚ ਹੀ ਪਿਤਾ ਲਕਸ਼ਮਣ  'ਤੇ ਹਮਲਾ ਕਰ ਦਿਤਾ। ਉਸ ਦੀ ਕੁੱਟਮਾਰ ਕੀਤੀ ਅਤੇ ਸਿਰ 'ਤੇ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿਤਾ। ਲਕਸ਼ਮਣ ਦੀਆਂ 2 ਬੇਟੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਸ਼ਨ ਅਨੁਸਾਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੁਲਜ਼ਮ ਸੂਰਜ ਨੂੰ ਫੜ ਲਿਆ। ਉਨ੍ਹਾਂ ਖੂਨ ਨਾਲ ਲੱਥਪੱਥ ਲਕਸ਼ਮਣ ਨੂੰ ਡਾਕਟਰ ਕੋਲ ਲੈ ਗਏ ਪਰ ਉਦੋਂ ਨੂੰ ਉਸ ਦੀ ਮੌਤ ਹੋ ਗਈ ਸੀ। ਘਟਨਾ ਵਾਲੀ ਥਾਂ 'ਤੇ ਲੋਕਾਂ ਨੇ ਮੁਲਜ਼ਮ ਪੁੱਤਰ ਸੂਰਜ ਨੂੰ ਫੜ ਲਿਆ। ਮੌਕੇ 'ਤੇ ਪਹੁੰਚੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ।

(For more news apart from 'Son killed father in Ludhiana news in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement