ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਸਮੇਤ 4 ਜਣੇ ਡਿਸਮਿਸ
Published : Apr 26, 2019, 11:06 am IST
Updated : Apr 26, 2019, 11:09 am IST
SHARE ARTICLE
Central Jail
Central Jail

ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਕੁੱਲ 4 ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ...

ਚੰਡੀਗੜ੍ਹ : ਸਾਬਕਾ ਸੁਪਰਡੈਂਟ ਰਾਜਨ ਕਪੂਰ ਤੇ ਤਿੰਨ ਹੋਰਨਾਂ ਅਸਿਸਟੈਂਟ ਸੁਪਰਡੈਂਟ ਆਫ਼ ਜੇਲ੍ਹ ਵਿਕਾਸ ਸ਼ਰਮਾ, ਅਸਿਸਟੈਂਟ ਸੁਪਰਡੈਂਟ ਆਫ਼ ਜੇਲ੍ਹ ਸੁਖਜਿੰਦਰ ਸਿੰਘ ਅਤੇ ਹੈਡ ਵਾਰਡਨ ਪਰਾਗਨ ਸਿੰਘ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਜੇਲ ਵਿਭਾਗ ਵੱਲੋਂ ਸਜ਼ਾ ਤੋਂ ਛੋਟ ਅਤੇ ਜਬਰੀ ਵਸੂਲੀ, ਤਸੀਹੇ, ਗੈਰ-ਮਨੁੱਖੀ ਵਤੀਰੇ ਦੇ ਨਾਲ-ਨਾਲ ਗੈਰ –ਕੁਦਰਤੀ ਕੰਮਾਂ ਨੂੰ ਉਤਸ਼ਾਹਤ ਕਰ ਕੇ ਜੇਲ ਨਿਯਮਾਵਲੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਜੇਲ ਵਿਭਾਗ ਨੇ ਕੇਂਦਰੀ ਜੇਲ੍ਹ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਕੁੱਲ 4 ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ।

Dismissed Dismissed

ਇਸ ਦੀ ਪੁਸ਼ਟੀ ਕਰਦੇ ਹੋਏ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਅਪਣੇ ਕਾਰਜਕਾਲ ਦੌਰਾਨ ਕਿਸੇ ਵੀ ਕੀਮਤ ‘ਤੇ ਜੇਲ੍ਹ ਨਿਯਮਾਵਲੀ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਨਗੇ। ਦੱਸ ਦਈਏ ਕਿ ਨਵੰਬਰ ਮਹੀਨੇ ਵਿਚ ਮੁਜ਼ੱਫ਼ਰਪੁਰ, ਬਾਲ ਗ੍ਰਹਿ ਦੇ ਮੁੱਖ ਕਥਿਤ ਦੋਸ਼ੀ ਬ੍ਰਿਜੇਸ਼ ਠਾਕੁਰ ਨੂੰ ਭਾਗਲਪੁਰ ਜੇਲ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸਿਫ਼ਟ ਕੀਤਾ ਗਿਆ ਸੀ।

Dismissed Dismissed

ਇਥੇ ਨਵੰਬਰ ਮਹੀਨੇ ਵਿਚ ਬ੍ਰਿਜੇਸ਼ ਠਾਕੁਰ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਨੂੰ ਬ੍ਰਿਜੇਸ਼ ਠਾਕੁਰ ਨਾਲ ਅੰਦਰ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ ਅਧਿਕਾਰੀਆਂ ਦੀ ਸ਼ਹਿ ‘ਤੇ ਉਸ ਨਾਲ ਗੈਰ-ਕਾਦਰਤੀ ਤੌਰ ‘ਤੇ ਸੰਭੋਗ ਕਰ ਕੇ ਉਸ ਦੀ ਵੀਡੀਓ ਬਣਾ ਕੇ ਬ੍ਰਿਜੇਸ਼ ਠਾਕੁਰ ਨੂੰ ਬਲੈਕਮੇਲ ਕੀਤਾ ਗਿਆ। ਇਸ ਦੇ ਬਦਲੇ ਉਨ੍ਹਾਂ ਨੇ 15 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਪਟਿਆਲਾ ਦੇ ਤਕੀਆ ਰਹੀਮ ਸ਼ਾਹ ਮੁਹੱਲਾ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੇ ਵੀ ਜੇਲ੍ਹ ਮੰਤਰੀ ਨੂੰ ਅਜਿਹੀ ਹੀ ਇਕ ਸ਼ਿਕਾਇਤ ਦਿੱਤੀ ਸੀ। ਇਸ ਵਿਚ ਉਸ ਦੇ ਭਰਾ ਨਾਲ ਵੀ ਅਜਿਹਾ ਕੁਝ ਹੋਇਆ ਤੇ ਉਨ੍ਹਾਂ ਨੇ 7 ਲੱਖ ਰੁਪਏ ਦਿੱਤੇ।

Central Jail Patiala Central Jail Patiala

ਇਸ ਦੀ ਜਾਂਚ ਓਸੀਸੀਯੂ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪੀ ਗਈ। ਕੁੰਵਰ ਵਿਜੋ ਪ੍ਰਤਾਪ ਸਿੰਘ ਕੋਲ ਜੇਲ੍ਹ ਦੇ ਕੁਝ ਹਵਾਲਾਤੀਆਂ ਤੇ ਕੈਦੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਅਜਿਹੀ ਸ਼ਿਕਾਇਤ ਦਰਜ ਕਰਵਾਈ। ਉਸ ਰਿਪੋਰਟ ਦੇ ਆਧਾਰ ‘ਤੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ 4 ਅਧਿਕਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਜਦੋਂ ਇਹ ਜਾਂਚ ਸ਼ੁਰੂ ਹੋਈ ਤਾਂ ਜਿਹੜੇ ਗੈਂਗਸਟਰਾਂ ਗੋਰੂ ਬੱਚਾ, ਅਮਿਤ ਊਰਾ ਅਤੇ ਗੁਰਜੰਟ ਆਦਿ ਦਾ ਨਾਂ ਆ ਰਿਹਾ ਸੀ, ਉਨ੍ਹਾਂ ਨੂੰ ਪਹਿਲਾਂ ਹੀ ਕੇਂਦਰੀ ਜੇਲ ਪਟਿਆਲਾ ਤੋਂ ਸ਼ਿਫ਼ਟ ਕਰ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement