
4 ਦਿਨਾਂ ਵਿਚ 107 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ
ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ 5ਵੇਂ ਦਿਨ ਅੱਜ ਪੰਜਾਬ ਰਾਜ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 91 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਹੁਣ ਤਕ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ ਨਾਮਜ਼ਦਗੀ ਦੇ 4 ਦਿਨਾਂ ਵਿਚ 107 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਅਤੇ ਅੱਜ ਦੀਆਂ 91 ਨਾਮਜ਼ਦਗੀਆਂ ਨੂੰ ਮਿਲਾ ਕੇ ਕੁਲ ਨਾਮਜ਼ਦਗੀਆਂ 198 ਹੋ ਗਈਆਂ ਹਨ।
Sunil Jakhar filed nomination from Gurdaspur
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਰੈਵੁਲੇਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ ਦੇ ਲਾਲ ਚੰਦ, ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ ਦੇ ਮੰਗਲ ਸਿੰਘ, ਆਮ ਆਦਮੀ ਪਾਰਟੀ ਦੀ ਮਮਤਾ ਅਤੇ ਕਾਂਗਰਸ ਪਾਰਟੀ ਦੇ ਸੁਨੀਲ ਕੁਮਾਰ ਜਾਖੜ, ਲੋਕ ਸਭਾ ਹਲਕਾ 02-ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਹਰਦੀਪ ਸਿੰਘ ਪੁਰੀ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਅਤੇ ਅਨਿਲ ਕੁਮਾਰ, ਆਜ਼ਾਦ ਉਮੀਦਵਾਰ ਚੈਨ ਸਿੰਘ, ਸ਼ਿਵ ਸੈਨਾ ਦੇ ਗਗਨਦੀਪ ਕੁਮਾਰ, ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਕੰਵਲਜੀਤ ਸਿੰਘ, ਆਜ਼ਾਦ ਉਮੀਦਵਾਰ ਬਾਲ ਕ੍ਰਿਸ਼ਨ, ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਦੇ ਲਖਵਿੰਦਰ ਸਿੰਘ ਅਤੇ ਬਹੁਜਨ ਸ਼ਕਤੀ ਪਾਰਟੀ ਦੇ ਕੇਵਲ ਕ੍ਰਿਸ਼ਨ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ।
Lok Sabha elections: 5th day 91 nominations filed
ਇਸ ਤੋਂ ਇਲਾਵਾ ਲੋਕ ਸਭਾ ਹਲਕਾ 03-ਖਡੂਰ ਸਾਹਿਬ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਾਗੀਰ ਕੌਰ ਅਤੇ ਰਜਨੀਤ ਕੌਰ, ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਅਤੇ ਗੁਰਦੇਵ ਸਿੰਘ, ਆਜ਼ਾਦ ਉਮੀਦਵਾਰ ਹਰਜੀਤ ਕੌਰ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਅਤੇ ਨੈਸ਼ਨਲ ਜਸਟਿਸ ਪਾਰਟੀ ਦੇ ਖਜਾਨ ਸਿੰਘ ਵਲੋਂ, ਲੋਕ ਸਭਾ ਹਲਕਾ 04-ਜਲੰਧਰ ਲਈ ਬਹੁਜਨ ਮੁਕਤੀ ਪਾਰਟੀ ਦੇ ਰਮੇਸ਼ ਲਾਲ, ਸ਼ਿਵ ਸੈਨਾ ਦੇ ਸੁਭਾਸ਼ ਗੋਰੀਆ, ਨੈਸ਼ਨਲ ਜਸਟਿਸ ਪਾਰਟੀ ਦੇ ਬਲਜਿੰਦਰ ਸੋਢੀ, ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਅਤੇ ਮਨਜੀਤ ਕੁਮਾਰੀ, ਆਜ਼ਾਦ ਉਮੀਦਵਾਰ ਸਵਾਮੀ ਨਿਤਯਾ ਆਨੰਦ, ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ, ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਦੇ ਪ੍ਰਕਾਸ਼ ਚੰਦ ਜੱਸਲ ਅਤੇ ਆਜ਼ਾਦ ਉਮੀਦਵਾਰ ਓਪਕਾਰ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
Lok Sabha elections: 5th day 91 nominations filed
ਲੋਕ ਸਭਾ ਹਲਕਾ 05-ਹੁਸ਼ਿਆਰਪੁਰ (ਐਸ.ਸੀ.) ਲਈ ਆਜ਼ਾਦ ਉਮੀਦਵਾਰ ਜੈ ਗੋਪਾਲ ਧੀਮਾਨ, ਆਜ਼ਾਦ ਉਮੀਦਵਾਰ ਤਿਲਕ ਰਾਜ, ਸਮਾਜ ਭਲਾਈ ਮੋਰਚਾ ਦੇ ਪਰਮਜੀਤ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਅਤੇ ਸਾਹਿਲ ਕੁਮਾਰ ਵਲੋਂ, ਲੋਕ ਸਭਾ ਹਲਕਾ 06-ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਬੀਰ ਦਵਿੰਦਰ ਸਿੰਘ ਅਤੇ ਸਾਹਿਬ ਸਿੰਘ, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਰਾਣੋ, ਭਾਰਤੀਯਾ ਲੋਕ ਸੇਵਾ ਦਲ ਦੇ ਜੋਧ ਸਿੰਘ ਅਤੇ ਅਵਤਾਰ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਅਸ਼ਵਨੀ ਕੁਮਾਰ, ਹਿੰਦ ਕਾਂਗਰਸ ਪਾਰਟੀ ਦੇ ਕਵਲਜੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਕ੍ਰਿਪਾਲ ਕੌਰ ਵੱਲੋਂ, ਲੋਕ ਸਭਾ ਹਲਕਾ 07-ਲੁਧਿਆਣਾ ਲਈ ਹਿੰਦੁਸਤਾਨ ਸ਼ਕਤੀ ਸੈਨਾ ਦੇ ਦਵਿੰਦਰ ਭਗਰਿਆ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
Lok Sabha elections: 5th day 91 nominations filed
ਪੀਪਲਜ਼ ਪਾਰਟੀ ਆਫ਼ ਇੰਡੀਆ ਦੇ ਬ੍ਰਿਜੇਸ਼ ਕੁਮਾਰ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਅਤੇ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਪ੍ਰਦੀਪ ਸਿੰਘ, ਆਮ ਆਦਮੀ ਪਾਰਟੀ ਦੇ ਤੇਜਪਾਲ ਸਿੰਘ ਅਤੇ ਅਮਨਜੋਤ ਕੌਰ, ਹਿੰਦੂ ਸਮਾਜ ਪਾਰਟੀ ਦੇ ਰਜਿੰਦਰ ਕੁਮਾਰ ਅਤੇ ਅੰਬੇਦਕਰ ਨੈਸ਼ਨਲ ਕਾਂਗਰਸ ਦੇ ਬਿੰਟੂ ਕੁਮਾਰ ਟਾਂਕ ਵੱਲੋਂ, ਲੋਕ ਸਭਾ ਹਲਕਾ 08-ਫ਼ਤਿਹਗੜ੍ਹ ਸਾਹਿਬ (ਐਸ.ਸੀ) ਲਈ ਸਰਵਜਨ ਸੇਵਾ ਪਾਰਟੀ ਦੇ ਗੁਰਜੀਤ ਸਿੰਘ, ਭਾਰਤ ਪ੍ਰਭਾਤ ਪਾਰਟੀ ਦੇ ਵਿਨੋਦ ਕੁਮਾਰ ਅਤੇ ਰਾਸ਼ਟਰੀ ਲੋਕ ਸਵਰਾਜ ਪਾਰਟੀ ਦੇ ਅਸ਼ੋਕ ਕੁਮਾਰ ਵਲੋਂ, ਲੋਕ ਸਭਾ ਹਲਕਾ 09-ਫ਼ਰੀਦਕੋਟ ਲਈ ਰਾਸ਼ਟਰੀਆ ਜਨਸ਼ਕਤੀ ਪਾਰਟੀ (ਸੈਕੁਲਰ) ਦੀ ਰਜਿੰਦਰ ਕੌਰ ਸਫਰੀ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
Lok Sabha elections: 5th day 91 nominations filed
ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕਰੈਟਿਕ) ਦੀ ਅਮਨਦੀਪ ਕੌਰ, ਇੰਡੀਅਨ ਨੈਸ਼ਨਲ ਕਾਂਗਰਸ ਦੀ ਜਾਵੇਦ ਅਖ਼ਤਰ, ਆਪਣਾ ਸਮਾਜ ਪਾਰਟੀ ਦੇ ਡਾ. ਸਵਰਨ ਸਿੰਘ ਅਤੇ ਸਮੀਕਸ਼ਾ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਅਤੇ ਗੁਰਿੰਦਰ ਪਾਲ ਸਿੰਘ ਰਣੀਕੇ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੁਖਦੇਵ ਸਿੰਘ ਵੱਲੋਂ, ਲੋਕ ਸਭਾ ਹਲਕਾ 10-ਫਿਰੋਜ਼ਪੁਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਜਨਮੇਜਾ ਸਿੰਘ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਹੰਸ ਰਾਜ ਗੋਲਡਨ, ਆਜ਼ਾਦ ਉਮੀਦਵਾਰ ਕੁਲਦੀਪ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਹਰਮੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਵਲੋਂ, ਲੋਕ ਸਭਾ ਹਲਕਾ 11-ਬਠਿੰਡਾ ਲਈ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
Lok Sabha elections: 5th day 91 nominations filed ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ, ਆਜ਼ਾਦ ਉਮੀਦਵਾਰ ਕਰਤਾਰ ਸਿੰਘ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਵੱਲੋਂ, ਲੋਕ ਸਭਾ ਹਲਕਾ 12-ਸੰਗਰੂਰ ਤੋਂ ਆਜ਼ਾਦ ਉਮੀਦਵਾਰ ਦੇਸਰਾਜ ਸਿੰਘ ਉਰਫ਼ ਦੇਸਾ ਸਿੰਘ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਸਿਮਰਨਜੀਤ ਸਿੰਘ ਮਾਨ, ਜਨਰਲ ਸਮਾਜ ਪਾਰਟੀ ਦੇ ਜਗਮੋਹਨ ਕ੍ਰਿਸ਼ਨ, ਆਜ਼ਾਦ ਉਮੀਦਵਾਰ ਤੁਲਸੀ ਸਿੰਘ, ਰਾਸ਼ਟਰੀਆ ਸਹਾਰਾ ਪਾਰਟੀ ਦੀ ਨਜੀਰਾ, ਆਜ਼ਾਦ ਉਮੀਦਵਾਰ ਰਤਨ ਲਾਲ ਅਤੇ ਇੰਡੀਅਨ ਡੈਮੋਕਰੇਟਿਕ ਰਿਪਬਲਿਕਨ ਫ਼ਰੰਟ ਦੇ ਬਲਵਿੰਦਰ ਸਿੰਘ ਵਲੋਂ ਅਤੇ ਲੋਕ ਸਭਾ ਹਲਕਾ 13-ਪਟਿਆਲਾ ਲਈ ਕਾਂਗਰਸ ਪਾਰਟੀ ਦੀ ਪਰਨੀਤ ਕੌਰ ਅਤੇ ਹਿੰਮਤ ਸਿੰਘ ਕਾਹਲੋਂ, ਅੰਬੇਦਕਰਾਈਟ ਪਾਰਟੀ ਆਫ਼ ਇੰਡੀਆ ਦੇ ਹਰਪਾਲ ਸਿੰਘ, ਆਜ਼ਾਦ ਉਮੀਦਵਾਰ ਪ੍ਰਵੀਨ ਕੁਮਾਰ, ਆਜ਼ਾਦ ਉਮੀਦਵਾਰ ਸ਼ੰਕਰ ਲਾਲ, ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ, ਆਜ਼ਾਦ ਉਮੀਦਵਾਰ ਮਨਜੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਅਮਨਪ੍ਰੀਤ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।