
7 ਮਈ ਨੂੰ ਉਦੇਪੁਰ ਜਾਣੀ ਸੀ ਬਰਾਤ
ਨੰਗਲ (ਕੁਲਵਿੰਦਰ ਭਾਟੀਆ): ਦੇਸ਼ ਵਿਚ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਜਿਥੇ ਸਰਕਾਰਾਂ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਲੋਕਾਂ ਵਲੋਂ ਵੀ ਇਸ ਲਈ ਖ਼ੁਦ ਅੱਗੇ ਆ ਕੇ ਅਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ। ਇਸੇ ਲੜੀ ਦੇ ਚਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਅਪਣੇ ਬੇਟੇ ਰਾਣਾ ਵਿਸ਼ਵ ਪਾਲ ਸਿੰਘ ਦੀ 7 ਮਈ ਨੂੰ ਹੋਣ ਵਾਲੇ ਵਿਆਹ ਨੂੰ ਰੱਦ ਕਰ ਦਿਤਾ ਹੈ।
Coronavirus
ਰਾਣਾ ਕੰਵਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 7 ਮਈ ਨੂੰ ਉਨ੍ਹਾਂ ਦੇ ਬੇਟੇ ਦੀ ਬਰਾਤ ਉਦੇਪੁਰ ਰਾਜਸਥਾਨ ਵਿਚ ਜਾਣੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੇ ਵਿਆਹ ਲਈ ਰੱਖੇ ਗਏ ਦੋ ਵੱਖ-ਵੱਖ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਕੋਰੋਨਾ ਦੇ ਲਗਾਤਾਰ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਉਨ੍ਹਾਂ ਨੇ ਵਿਆਹ ਨੂੰ ਵੀ ਰੱਦ ਕਰਨ ਦਾ ਫ਼ੈਸਲਾ ਕਰ ਦਿਤਾ ਹੈ ਅਤੇ ਅਪਣੇ ਵੀ ਸਾਰੇ ਹੀ ਪ੍ਰੋਗਰਾਮ ਰੱਦ ਕਰ ਕੇ ਉਨ੍ਹਾਂ ਨੂੰ ਅੱਗੇ ਵਧਾ ਦਿਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਘਟਣ ਤੋਂ ਬਾਅਦ ਨਵੀਂ ਤਰੀਕ ਰੱਖੀ ਜਾਵੇਗੀ।
Rana Kp Singh
ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਸਾਰੇ ਜ਼ਰੂਰੀ ਪ੍ਰੋਗਰਾਮ ਰੱਦ ਕਰ ਕੇ ਅਪਣੇ ਆਪ ਨੂੰ ਅਤੇ ਲੋਕਾਂ ਨੂੰ ਇਸ ਕੋਰੋਨਾ ਮਹਾਂਮਾਰੀ ਦੇ ਚੱਕਰ ਤੋਂ ਬਾਹਰ ਰੱਖਣ। ਉਨ੍ਹਾਂ ਕਿਹਾ ਕਿ ਜਾਨ ਪਹਿਲਾਂ ਜ਼ਰੂਰੀ ਹੈ। ਇਸ ਲਈ ਕੋਰੋਨਾ ਸਬੰਧੀ ਦਿਤੇ ਗਏ ਨਿਯਮਾਂ ਦਾ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੱਭ ਨੂੰ ਪਾਲਣਾ ਕਰਨਾ ਚਾਹੀਦਾ ਹੈ।