ਸਕਾਟਲੈਂਡ: ਮਰਦਮਸ਼ੁਮਾਰੀ ’ਚ ਹਿੱਸਾ ਨਾ ਲੈਣ ਵਾਲਿਆਂ ਨੂੰ ਹੋਵੇਗਾ 1000 ਪੌਂਡ ਜੁਰਮਾਨਾ
Published : Apr 26, 2022, 10:42 pm IST
Updated : Apr 26, 2022, 10:42 pm IST
SHARE ARTICLE
image
image

ਸਕਾਟਲੈਂਡ: ਮਰਦਮਸ਼ੁਮਾਰੀ ’ਚ ਹਿੱਸਾ ਨਾ ਲੈਣ ਵਾਲਿਆਂ ਨੂੰ ਹੋਵੇਗਾ 1000 ਪੌਂਡ ਜੁਰਮਾਨਾ

ਗਲਾਸਗੋ, 26 ਅਪ੍ਰੈਲ : ਸਕਾਟਲੈਂਡ ਵਿਚ ਮਰਦਮਸ਼ੁਮਾਰੀ ਦੇ ਚਲਦਿਆਂ 1 ਮਈ, 2022 ਦੀ ਅੰਤਮ ਤਾਰੀਖ਼ ਤਕ ਇਸਦਾ ਫਾਰਮ ਜਮ੍ਹਾਂ ਨਾ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕਾਟਲੈਂਡ ਦੇ ਤਕਰੀਬਨ 700,000 ਲੋਕਾਂ ਨੂੰ ਅਜੇ ਵੀ ਆਪਣੀ ਜਨਗਣਨਾ ਜਵਾਬ ਪੱਤਰ ਜਮ੍ਹਾਂ ਕਰਾਉਣ ਦੀ ਲੋੜ ਹੈ। ਇਸ ਸੰਬੰਧੀ ਸਕਾਟਲੈਂਡ ਦੇ ਨੈਸ਼ਨਲ ਰਿਕਾਰਡ ਅਨੁਸਾਰ ਇਕ ਚੌਥਾਈ ਲੋਕਾਂ ਨੇ ਅਜੇ ਤਕ ਆਪਣੇ ਜਨਗਣਨਾ ਫ਼ਾਰਮ ਵਾਪਸ ਨਹੀਂ ਭੇਜੇ ਹਨ। ਜਿਸ ਤਹਿਤ 20 ਲੱਖ ਤੋਂ ਵੱਧ ਸਕਾਟਿਸ਼ ਪਰਵਾਰਾਂ ਨੇ ਆਪਣੀ ਜਨਗਣਨਾ ਪ੍ਰਤੀਕਿਰਿਆ ਜਮ੍ਹਾ ਕਰ ਦਿਤੀ ਹੈ ਪਰ ਹੋਰ 700,000 ਨੂੰ ਅਜੇ ਵੀ ਇਸ ਨੂੰ ਪੂਰਾ ਕਰਨ ਦੀ ਲੋੜ ਹੈ।  ਨਤੀਜੇ ਵਜੋਂ 1 ਮਈ, 2022 ਦੀ ਅੰਤਮ ਮਿਤੀ ਤਕ ਫਾਰਮ ਜਮ੍ਹਾਂ ਨਾ ਕਰਨ ਵਾਲਿਆਂ ਲਈ ਸਖ਼ਤ ਜੁਰਮਾਨਾ ਹੋ ਸਕਦਾ ਹੈ। ਸੰਵਿਧਾਨ, ਵਿਦੇਸ਼ ਮਾਮਲਿਆਂ ਅਤੇ ਸੱਭਿਆਚਾਰ ਲਈ ਕੈਬਨਿਟ ਸਕੱਤਰ ਐਂਗਸ ਰੌਬਰਟਸਨ (ਐਮ.ਐਸ.ਪੀ.) ਅਨੁਸਾਰ ਸਕਾਟਲੈਂਡ ਵਿਚ ਹਰ ਘਰ ਮਾਲਕ ਦੁਆਰਾ ਮਰਦਮਸ਼ੁਮਾਰੀ ਨੂੰ ਪੂਰਾ ਕਰਨਾ ਜ਼ਰੂਰੀ ਹੈ ਅਤੇ ਇਹ ਇਕ ਕਾਨੂੰਨੀ ਜ਼ਿੰਮੇਵਾਰੀ ਵੀ ਹੈ। ਜਨਗਣਨਾ ਐਕਟ 1920 ਹਰ ਪੰਜ ਸਾਲ ਬਾਅਦ ਮਰਦਮਸ਼ੁਮਾਰੀ ਕਰਾਉਣ ਦੀ ਇਜਾਜ਼ਤ ਦਿੰਦਾ ਹੈ।      (ਏਜੰਸੀ)

ਇਸ ਕਾਨੂੰਨ ਦੇ ਤਹਿਤ ਜਿਹੜੇ ਲੋਕ ਭਰੇ ਹੋਏ ਜਨਗਣਨਾ ਫਾਰਮ ਨੂੰ ਜਮ੍ਹਾਂ ਕਰਾਉਣ ਵਿਚ ਅਸਫਲ ਰਹਿੰਦੇ ਹਨ ਜਾਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਅਪਰਾਧਿਕ ਰਿਕਾਰਡ ਹੋ ਸਕਦਾ ਹੈ। 
ਜਨਗਣਨਾ ਨੂੰ ਗਲਤ ਜਾਣਕਾਰੀ ਦੇਣਾ ਵੀ ਅਪਰਾਧਿਕ ਅਪਰਾਧ ਹੈ। ਇਸਦੇ ਇਲਾਵਾ ਮਰਦਮਸ਼ੁਮਾਰੀ ਵਿਚ ਹਿੱਸਾ ਨਾ ਲੈਣ ਵਾਲੇ ਹਰੇਕ ਵਿਅਕਤੀ ਨੂੰ 1000 ਪੌਂਡ ਤਕ ਦਾ ਜੁਰਮਾਨਾ ਜਾਰੀ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਨੂੰ ਡਾਕ ਦੁਆਰਾ ਕਾਗਜ਼ੀ ਕਾਪੀ ਪ੍ਰਾਪਤ ਨਹੀਂ ਹੋਈ, ਤਾਂ ਉਹ ਜਨਗਣਨਾ ਨੂੰ ਅਜੇ ਵੀ ਆਨਲਾਈਨ ਭਰ ਸਕਦੇ ਹਨ।     (ਏਜੰਸੀ)

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement