Abohar Suicide News : ਘਰ ਸੁਸਾਈਡ ਨੋਟ ਛੱਡ ਲਾਪਤਾ ਹੋਏ ਆੜ੍ਹਤੀਏ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ 

By : BALJINDERK

Published : Apr 26, 2024, 5:26 pm IST
Updated : Apr 26, 2024, 5:26 pm IST
SHARE ARTICLE
ਆੜ੍ਹਤੀਏ ਨੂੰ ਘਰ ਲਿਜਾਂਦੇ ਹੋਏ ਪੁਲਿਸ ਟੀਮ
ਆੜ੍ਹਤੀਏ ਨੂੰ ਘਰ ਲਿਜਾਂਦੇ ਹੋਏ ਪੁਲਿਸ ਟੀਮ

Abohar Suicide News :ਭਾਲ ਕਰਨ ਤੇ ਮਿਲਿਆ ਸੀ ਪਾਰਕ ਚੋਂ, ਦੂਜੇ ਦਿਨ ਫੇਰ ਨਹਿਰ ’ਚ ਮਾਰੀ ਛਾਲ 

Abohar Suicide News: ਬੀਤੇ ਦਿਨੀਂ ਇੱਕ ਆੜ੍ਹਤੀ ਘਰ ’ਚ ਸੁਸਾਈਡ ਨੋਟ ਛੱਡ ਕੇ  ਲਾਪਤਾ ਹੋਇਆ ਗਿਆ। ਭਾਲ ਕਰਨ ’ਤੇ  ਸ਼ਾਮ ਪਾਰਕ ’ਚ ਬੈਠਾ ਮਿਲਿਆ, ਜਿਸ ਨੂੰ ਉਸਦੇ ਪਰਿਵਾਰਕ ਮੈਂਬਰ ਘਰ ਲੈ ਗਏ। ਇਸ ਦੇ ਬਾਵਜੂਦ ਅੱਜ ਸਵੇਰੇ ਉਸ ਨੇ ਫਿਰ ਤੋਂ ਅਬੋਹਰ-ਫਾਜ਼ਿਲਕਾ ਰੋਡ ’ਤੇ ਸਥਿਤ ਡੰਗਰਖੇੜਾ ਨੇੜਿਓਂ ਲੰਘਦੀ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ।

ਇਹ ਵੀ ਪੜੋ:Jalandhar Accident News : ਜਲੰਧਰ 'ਚ ਬੇਕਾਬੂ ਟੈਂਕਰ ਨੇ ਕਾਰਾਂ ਅਤੇ ਆਟੋ ਰਿਕਸ਼ਾ ਨੂੰ ਟੱਕਰ ਮਾਰੀ 

ਇਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਅਤੇ SSF ਦੀ ਟੀਮ ਨੂੰ ਦਿੱਤੀ ਗਈ। ਇਸ ਤੋਂ ਬਾਅਦ ਬਿੱਟੂ ਨਰੂਲਾ ਅਤੇ ਚਿਮਨ ਕੁਮਾਰ ਮੌਕੇ ’ਤੇ ਪਹੁੰਚ ਗਏ ਅਤੇ ਐੱਸਐੱਸਐੱਫ ਟੀਮ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਬੀਤੇ ਦਿਨ ਪੁਲਿਸ ਨੇ ਆੜ੍ਹਤੀਏ ਦੇ ਮੁੰਡੇ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 346 ਤਹਿਤ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜੋ:Shri Muktsar Sahib News: ਕਾਰ ਦਾ ਸੰਤੁਲਨ ਵਿਗੜਨ ਨਾਲ 5 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇੱਕ ਦੀ ਮੌਤ 

ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਸ਼ੁਭਮ ਛਾਬੜਾ ਪੁੱਤਰ ਧਰਮਿੰਦਰ ਪਾਲ ਵਾਸੀ ਨਵੀਂ ਅਬਾਦੀ ਗਲੀ ਨੰਬਰ 19 ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਪਿਤਾ ਅਤੇ ਉਸ ਦੀ ਭੈਣ ਸ਼ਾਇਨਾ ਦੋਵੇਂ ਕਿਸੇ ਕੰਮ ਲਈ ਬੈਂਕ ਗਏ ਹੋਏ ਸਨ। ਸਵੇਰੇ 11 ਵਜੇ ਦੇ ਕਰੀਬ ਉਸ ਦੇ ਪਿਤਾ ਨੇ ਉਸ ਦੀ ਭੈਣ ਨੂੰ ਘਰ ਛੱਡ ਦਿੱਤਾ ਅਤੇ ਖੁੱਦ ਘੱਲੂ ਜਾਣ ਦੀ ਗੱਲ ਕਹਿ ਕੇ ਚਲੇ ਗਏ। ਲੇਕਿਨ ਸ਼ਾਮ ਤੱਕ ਵਾਪਸ ਨਹੀਂ ਆਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਉਕਤ ਧਰਮਿੰਦਰਪਾਲ ਆਪਣੇ ਕਰੀਬ 7 ਰਿਸ਼ਤੇਦਾਰਾਂ ਦੇ ਨਾਂ ਇਕ ਸੁਸਾਈਡ ਨੋਟ ’ਚ ਲਿਖ ਕੇ ਲਾਪਤਾ ਹੋਇਆ ਸੀ।

ਇਹ ਵੀ ਪੜੋ:Shri Muktsar Sahib News: ਕਾਰ ਦਾ ਸੰਤੁਲਨ ਵਿਗੜਨ ਨਾਲ 5 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇੱਕ ਦੀ ਮੌਤ 

(For more news apart from Aartiya missing after leaving suicide note at home, tried commit suicide News in Punjabi, stay tuned to Rozana Spokesman)

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement