
ਯੂਨਾਈਟਿਡ ਫ਼ੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਦੇਸ਼ ਵਿਚਲੇ 10 ਲੱਖ ਬੈਂਕ ਮੁਲਾਜ਼ਮ ਅਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 30 ਅਤੇ 31 ਮਈ ਨੂੰ.....
ਚੰਡੀਗੜ੍ਹ, 26 ਮਈ, (ਏਜੰਸੀ) ਯੂਨਾਈਟਿਡ ਫ਼ੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਦੇਸ਼ ਵਿਚਲੇ 10 ਲੱਖ ਬੈਂਕ ਮੁਲਾਜ਼ਮ ਅਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ 30 ਅਤੇ 31 ਮਈ ਨੂੰ ਦੋ ਦਿਨਾਂ ਦੀ ਦੇਸ਼-ਵਿਆਪੀ ਹੜਤਾਲ ਕਰਨਗੇ। ਇਸ ਸਬੰਧੀ ਸੂਬੇ ਦੇ ਕਈ ਥਾਈਂ ਬੈਂਕਾਂ ਦੇ ਮੁਲਾਜ਼ਮਾਂ ਨੇ ਰੈਲੀਆਂ ਕਰ ਕੇ ਅਪਣਾ ਦੁਖੜਾ ਪ੍ਰਗਟ ਕੀਤਾ। ਇਸ ਤਰ੍ਹਾਂ ਦੀ ਇਕ ਰੈਲੀ ਸੰਗਰੂਰ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਵੱਡਾ ਚੌਕ ਸਥਿਤ ਸ਼ਾਖਾ ਸਾਹਮਣੇ ਕੀਤੀ ਗਈ। ਇਸ ਰੈਲੀ ਵਿਚ ਸੈਂਕੜੇ ਮੁਲਾਜ਼ਮ ਸ਼ਾਮਲ ਹੋਏ।
Bank employee protest for increase salariesਇਸ ਮੌਕੇ ਕਾ. ਦਿਨੇਸ਼ ਗੁਪਤਾ ਰਿਜਨਲ ਸੈਕਟਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਭੱਤੇ 01-11-2017 ਤੋਂ ਵਧਾਉਣ ਦੀ ਤਜਵੀਜ਼ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਵੁਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਸਿਰਫ਼ 2 ਫ਼ੀ ਸਦੀ ਤਨਖ਼ਾਹਾਂ ਵਧਾਉਣ ਦਾ ਪ੍ਰਸਤਾਵ ਰੱਖ ਕੇ ਬੈਂਕ ਮੁਲਾਜ਼ਮਾਂ ਨੂੰ ਜ਼ਲੀਲ ਕੀਤਾ ਹੈ ਜਦੋਂਕਿ ਪਿਛਲੀ ਵਾਰ ਤਨਖ਼ਾਹਾਂ 'ਚ ਵਾਧਾ 15 ਫ਼ੀ ਸਦੀ ਤੋਂ ਵੀ ਵੱਧ ਸੀ।
Bank employee protest for increase salariesਇਸ ਮੌਕੇ ਮਾਲਵਾ ਗ੍ਰਾਮੀਣ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਾ. ਪਾਲੀ ਰਾਮ ਬਾਂਸਲ ਨੇ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬੈਂਕ ਮੁਲਾਜ਼ਮਾਂ ਦੀ ਖ਼ਾਸ ਕਰ ਕੇ ਨੋਟਬੰਦੀ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ ਅਤੇ ਦੂਜੇ ਪਾਸੇ ਬੈਂਕ ਕਰਮਚਾਰੀਆਂ ਨੂੰ 2 ਫ਼ੀ ਸਦੀ ਤਨਖਾਹਾਂ ਦੇ ਵਾਧੇ ਦਾ ਪ੍ਰਸਤਾਵ ਰੱਖ ਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਇਸ ਸਮੇਂ ਪੰਜਾਬ ਨੈਸ਼ਨਲ ਬੈਂਕ ਦੇ ਆਗੂ ਕਾ. ਡੀ. ਪੀ. ਬਾਤਿਸ਼, ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਆਗੂ ਕਾਮਰੇਡ ਰਾਜ ਕੁਮਾਰ ਅਤੇ ਯੂਕੋ ਬੈਂਕ ਦੇ ਕਾ. ਉਦਿਤ, ਕਾ. ਮਨਦੀਪ ਸਿੰਘ ਅਤੇ ਕੈਨਰਾ ਬੈਂਕ ਦੇ ਆਫ਼ੀਸਰਜ਼ ਜਥੇਬੰਦੀ ਦੇ ਆਗੂ ਕਾਮਰੇਡ ਨਰੇਸ਼ ਨੇ ਵੀ ਸੰਬੋਧਨ ਕੀਤਾ।ਬੈਂਕ ਮੁਲਾਜ਼ਮਾਂ ਨੇ ਵਿਸਥਾਰ 'ਚ ਅਪਣੀਆਂ ਮੰਗਾਂ ਬਾਰੇ ਦਸਦਿਆਂ ਕਿਹਾ ਕਿ ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ,
Salary Incrementਬੈਂਕਿੰਗ ਪੇਸ਼ੇ ਨੂੰ ਆਕਰਸ਼ਿਤ ਬਣਾਉਣ ਲਈ ਵਧੀਆ ਸਹੂਲਤਾਂ ਦਿਤੀਆਂ ਜਾਣ, ਵੱਡੇ ਘਰਾਣਿਆਂ ਤੇ ਸ਼ਰਮਾਏਦਾਰ ਕਰਜ਼ਦਾਰਾਂ ਤੋਂ ਬੈਂਕਾਂ ਦੇ ਬਕਾਏ ਵਸੂਲਣ ਲਈ ਸਖ਼ਤ ਕਾਨੂੰਨ ਬਣਾਏ ਜਾਣ, ਜਾਣ-ਬੁੱਝ ਕੇ ਬੈਂਕਾਂ ਤੋਂ ਲਏ ਕਰਜ਼ੇ ਨਾ ਮੋੜਨ ਵਾਲਿਆਂ ਵਿਰੁਧ ਅਪਰਾਧਕ ਕਾਰਵਾਈ ਕੀਤੀ ਜਾਵੇ। ਕੁੱਲ ਮਿਲਾ ਕੇ ਲੋਕਾਂ ਨੂੰ ਤਨਖ਼ਾਹਾਂ ਵੰਡਣ ਵਾਲਿਆਂ ਦਾ ਸਰਕਾਰ ਅਤੇ ਮੈਨੇਜਮੈਂਟ ਵਿਰੁਧ ਗੁਸਾ ਫੁਟ ਪਿਆ ਹੈ।