
ਲੌਕਡਾਊਨ ਕਾਰਨ ਜਿੱਥੇ ਲੋਕਾਂ ਦੇ ਕੰਮ-ਕਾਰ ਖੁਸ ਗਏ ਹਨ ਉੱਥੇ ਹੀ ਹੁਣ ਲੋਕਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ।
ਚੰਡੀਗੜ੍ਹ : ਲੌਕਡਾਊਨ ਕਾਰਨ ਜਿੱਥੇ ਲੋਕਾਂ ਦੇ ਕੰਮ-ਕਾਰ ਖੁਸ ਗਏ ਹਨ ਉੱਥੇ ਹੀ ਹੁਣ ਲੋਕਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ। ਅਜਿਹੇ ਆਰਥਿਕ ਮੰਦੀ ਦੇ ਹਲਾਤਾਂ ਵਿਚ ਬਹੁਤ ਸਾਰੇ ਮਾਪਿਆ ਨਿੱਜੀ ਸਕੂਲਾਂ ਦੀਆਂ ਅਸਮਾਨ ਨੂੰ ਛੂਹਦੀਆਂ ਫੀਸਾਂ ਭਰਨ ਤੋਂ ਅਸਮਰੱਥ ਦਿਖਾਈ ਦੇ ਰਹੇ ਹਨ। ਅਜਿਹੇ ਵਿਚ ਹੁਣ ਵੋਹਰਾ ਦੇ ਵੱਲੋਂ ਗਵਰਨਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਸਕੂਲ ਦੀ ਫੀਸ ਭਰਨ ਲਈ ਗੁਰਦਾ ਵੇਚਣ ਦੀ ਆਗਿਆ ਮੰਗੀ ਹੈ। ਵੋਹਰਾ ਨੇ ਚਿੱਠੀ ਵਿਚ ਲਿਖਿਆ ਕਿ ਉਹ ਇਕ ਕੰਪਨੀ ਵਿਚ ਕੰਟਰੈਕਟ ਤੇ ਕੰਮ ਕਰਦਾ ਸੀ ਅਤੇ ਲੌਕਡਾਊਨ ਕਾਰਨ ਉਨ੍ਹਾਂ ਦੀ ਨੋਕਰੀ ਚਲੀ ਗਈ।
Students
ਪਰਿਵਾਰ ਵਿਚ ਪੰਜ ਮੈਂਬਰਾਂ ਵਿਚੋਂ ਉਹ ਕਮਾਉਂਣ ਵਾਲੇ ਇਕੱਲੇ ਹੀ ਹਨ ਅਤੇ ਚੰਡੀਗੜ੍ਹ ਵਿਚ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ। ਜੋ ਪੈਸੇ ਉਨ੍ਹਾਂ ਵੱਲੋਂ ਜਮ੍ਹਾ ਕਰਕੇ ਰੱਖੇ ਗਏ ਸਨ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਉਹ ਘਰ ਦੇ ਖਰਚਿਆਂ ਵਿਚ ਲੱਗ ਗਏ। ਇਸ ਸਮੇਂ ਉਨ੍ਹਾਂ ਦੇ ਘਰ ਦਾ ਖਰਚ ਮਾਂ ਦੀ ਪੈਨਸ਼ਨ ਨਾਲ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੀ ਹਾਲਤ ਘਰ ਦੇ ਕਿਰਾਏ ਅਤੇ ਬੀਮਾਂ ਕਿਸ਼ਤਾਂ ਨੂੰ ਭਰਨ ਦੀ ਬਿਲਕੁਲ ਵੀ ਨਹੀਂ ਹੈ। ਪਰ ਇਸ ਆਰਥਿਕ ਮੰਦੀ ਦੇ ਵਿਚ ਸਕੂਲਾਂ ਦੇ ਵੱਲੋਂ ਲਗਾਤਾਰ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ।
Students
ਉਹਨਾਂ ਦੀ ਬੇਟੀ ਸੇਂਟ ਜੋਸਫ ਸਕੂਲ ਵਿੱਚ ਪੜ੍ਹਦੀ ਹੈ ਅਤੇ ਸਕੂਲ ਵੱਲੋਂ ਦਿਸੰਬਰ ਤੱਕ ਦੀ ਟਿਊਸ਼ਨ ਫੀਸ (32000 ਰੁਪਏ) ਦੀ ਮੰਗ ਕੀਤੀ ਜਾ ਰਹੀ ਹੈ। ਵੋਹਰਾ ਨੇ ਫੀਸ ਰੈਗੂਲੇਟਰੀ ਕਮੇਟੀ ਅਤੇ ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਫੀਸ ਰੈਗੂਲੇਟਰੀ ਕਮੇਟੀ ਸਿਰਫ਼ ਨਾਮ ਦੀ ਹੈ ਅਤੇ ਹਮੇਸ਼ਾ ਪ੍ਰਾਈਵੇਟ ਸਕੂਲਾਂ ਦਾ ਹੀ ਪੱਖ ਪੂਰਦੀ ਹੈ। ਅੱਜ ਤੱਕ ਮਾਪਿਆਂ ਦੀ ਐਸੋਸੀਏਸ਼ਨ ਵੱਲੋਂ ਭੇਜੀ ਕਿਸੇ ਵੀ ਸ਼ਿਕਾਇਤ ਇੱਕ ਵੀ ਸਕੂਲ ਨੂੰ ਸ਼ੋਅਕਾਜ਼ ਨੋਟਿਸ ਨਹੀਂ ਹੋਇਆ। ਫੀਸ ਰੈਗੂਲੇਸ਼ਨ ਦੇ ਕਾਨੂੰਨ 'ਤੇ ਵੀ ਉਹਨਾਂ ਨੇ ਅਵਿਸ਼ਵਾਸ ਜਤਾਇਆ ਹੈ। ਉਹਨਾਂ ਲਿਖਿਆ ਹੈ ਕਿ ਜੇ ਸਰਕਾਰ ਸਕੂਲੀ ਸਿੱਖਿਆ ਦੇ ਨਿੱਜੀਕਰਨ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਤੋਂ ਅਸਮਰਥ ਹੈ ਤਾਂ ਸਕੂਲਾਂ ਦੇ ਮੂੰਹ ਭਰਨ ਲਈ ਗੁਰਦੇ ਵੇਚਣ ਨੂੰ ਕਾਨੂੰਨੀ ਮਨਜੂਰੀ ਦੇ ਦਿੱਤੀ ਜਾਵੇ।
Students
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਦਾ ਕਹਿਣਾ ਹੈ ਕਿ ਜਿਆਦਾਤਰ ਸਕੂਲਾਂ ਵਿੱਚ ਟਿਊਸ਼ਨ ਫੀਸ ਤਕਰੀਬਨ ਕੁੱਲ ਫੀਸ ਦੇ ਨੇੜੇ ਤੇੜੇ ਹੀ ਹੈ। ਹਾਲਾਂਕਿ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਸਿਰਫ਼ ਟਿਊਸ਼ਨ ਫੀਸ ਲੈਣ ਦੀ ਆਗਿਆ ਦਿੱਤੀ ਗਈ ਹੈ ਪਰ ਫੇਰ ਵੀ ਬਹੁਤੇ ਮਾਪਿਆਂ ਨੂੰ ਇਸ ਨਾਲ ਕੋਈ ਰਾਹਤ ਨਹੀਂ ਮਿਲ ਰਹੀ। ਉਧਰ ਸੇਂਟ ਜੋਸਫ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਚਾਵਲਾ ਅਤੇ ਸਕੂਲ ਸਿਖਿਆ ਵਿਭਾਗ ਵੱਲੋਂ ਰਿਪੋਰਟ ਲਿਖੇ ਜਾਣ ਤੱਕ ਇਸ ਮਾਮਲੇ ਤੇ ਕੋਈ ਟਿਪਣੀ ਨਹੀਂ ਕੀਤੀ ਗਈ। ਦੱਸ ਦੱਈਏ ਕਿ ਜੇਕਰ ਉਨ੍ਹਾਂ ਵੱਲੋਂ ਕੋਈ ਟਿਪਣੀ ਕੀਤੀ ਜਾਂਦੀ ਹੈ ਤਾਂ ਰਿਪੋਰਟ ਵਿਚ ਬਦਲਾਅ ਕਰ ਦਿੱਤੇ ਜਾਣਗੇ।
Students