
ਪੌਦਿਆਂ ਦੀ ਲਗਾਤਾਰ ਹੋ ਰਹੀ ਕਟਾਈ ਤੋਂ ਪ੍ਰੇਸ਼ਾਨ ਰੁਖ ਪ੍ਰੇਮੀਆਂ ਨੇ ਜੰਗਲਾਤ ਵਿਭਾਗ ਤੇ ਲਗਾਏ ਪੌਦਿਆ ਦੀ ਦੇਖਭਾਲ ਨਾ ਕਰਨ ਦੇ ਦੋਸ਼
ਫਰੀਦਕੋਟ (ਸੁਖਜਿੰਦਰ ਸਹੋਤਾ) ਫਰੀਦਕੋਟ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿਚ ਜ਼ਿਆਦਤਰ ਦਰਖ਼ਤ ਹੋਣ ਕਾਰਨ ਇਸ ਸ਼ਹਿਰ ਦੀ ਆਬੋ ਹਵਾ ਪੰਜਾਬ ਦੇ ਬਾਕੀ ਸ਼ਹਿਰਾਂ ਨਾਲੋਂ ਕਾਫੀ ਚੰਗੀ ਹੈ ਅਤੇ ਇਸ ਦਾ ਸਿਹਰਾ ਇਥੋਂ ਦੀਆਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਜਾਂਦਾ ਜੋ ਸਮੇਂ ਸਮੇਂ ਤੇ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਹਰ ਖੁਸੀ ਗਮੀਂ ਦੇ ਵੇਲੇ ਪੌਦੇ ਲਗਾ ਕੇ ਉਹਨਾਂ ਨੂੰ ਪਾਲਦੇ ਹਨ ਅਤੇ ਰੁੱਖ ਬਣਨ ਤੱਕ ਉਹਨਾਂ ਦੀ ਨਿਰਸੁਆਰਥ ਸੇਵਾ ਕਰਦੇ ਹਨ। ਇਸੇ ਲਈ ਉਹਨਾਂ ਨੂੰ ਸ਼ਹਿਰ ਵਿਚ ਸਤਿਕਾਰਿਆ ਵੀ ਜਾਂਦਾ।
Forest department and tree keepers face to face over tree care
ਪਰ ਬੀਤੇ ਕੁਝ ਦਿਨਾਂ ਤੋਂ ਸ਼ਹਿਰ ਅੰਦਰ ਪੰਛੀਆਂ ਅਤੇ ਰੁੱਖਾਂ ਦੀ ਸਾਂਭ ਸੰਭਾਲ ਵਿਚ ਲੱਗੀ ਸੰਸਥਾ ਬੀੜ ਸੁਸਾਇਟੀ ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਵੱਲੋਂ ਸ਼ਹਿਰ ਵਿਚ ਰੁੱਖਾਂ ਦੀ ਹੋ ਰਹੀ ਕਟਾਈ ਅਤੇ ਇਹਨਾਂ ਰੁੱਖਾਂ ਨੂੰ ਲਗਾਉਣ ਵਾਲੇ ਵਣ ਵਿਭਾਗ ਦੀ ਇਹਨਾਂ ਪ੍ਰਤੀ ਵਰਤੀ ਜਾ ਰਹੀ ਕਥਿਤ ਅਣਗਹਿਲੀ ਕਾਰਨ ਦਾ ਮੁੱਦਾ ਉਠਾਇਆ ਜਾ ਰਿਹਾ ਅਤੇ ਵਣ ਵਿਭਾਗ ਫਰੀਦਕੋਟ ਦੇ ਅਧਿਕਾਰੀਆਂ ਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ। ਜਿਥੇ ਉਹਨਾਂ ਵੱਲੋਂ ਵਿਭਾਗ ਤੇ ਪਲਾਂਟੇਸ਼ਨ ਲਈ ਆਏ ਪੈਸੇ ਦੀ ਕਥਿਤ ਦੁਰਵਰਤੋਂ ਦੇ ਇਲਜਾਮ ਲਗਾਏ ਜਾ ਰਹੇ ਹਨ ਉਥੇ ਹੀ ਲਗਾਏ ਗਏ ਪੌਦਿਆ ਦੀ ਸਹੀ ਦੇਖਭਾਲ ਨਾ ਕਰਨ ਲਈ ਵੀ ਉਹਨਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ।
Forest department and tree keepers face to face over tree care
ਉਧਰ ਦੂਸਰੇ ਪਾਸੇ ਵਣ ਵਿਭਾਗ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪਲਾਂਟੇਸਨ ਵਧੀਆ ਤਰੀਕੇ ਨਾਲ ਚੱਲਣ ਦੀ ਗੱਲ ਕਹੀ ਜਾ ਰਹੀ। ਇਸ ਮੌਕੇ ਗੱਲਬਾਤ ਕਰਦਿਆ ਬੀੜ ਸੁਸਾਇਟੀ ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਅਤੇ ਸ਼ਹਿਰ ਵਾਸੀ ਗੁਰਬਿੰਦਰ ਸਿੰਘ ਨੇ ਕਿਹਾ ਕਿ ਫਰੀਦਕੋਟ ਵਿਚੋਂ ਲੰਘਦੀ ਰਾਜਸਥਾਨ ਨਹਿਰ ਦੀ ਪਟੜੀ ਤੇ ਗਰਨਿ ਬੇਲਟ ਡਿਵੈਲਪ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪੌਦੇ ਲਗਾਉਣ ਲਈ ਕੁਝ ਸਾਲ ਪਹਿਲਾਂ ਵਣ ਵਿਭਾਗ ਨੂੰ ਫੰਡ ਦਿੱਤੇ ਗਏ ਸਨ
Gurpreet Singh
ਜਿਸ ਤਹਿਤ ਨਹਿਰ ਦੀ ਪਟੜੀ ਦੇ ਨਾਲ ਨਾਲ ਹਜਾਰਾਂ ਦੀ ਗਿਣਤੀ ਵਿਚ ਪੌਦੇ ਲਗਾਏ ਜਾਣੇ ਸਨ ਪਰ ਵਿਭਾਗੀ ਅਧਿਕਾਰੀਆ ਵੱਲੋਂ ਇਹਨਾਂ ਪੌਦਿਆ ਦੀ ਲਵਾਈ ਵਿਚ ਵੱਡੀ ਕੁਤਾਹੀ ਵਰਤੀ ਗਈ ਅਤੇ ਜਿਥੇ ਪੌਦੇ ਲਗਾਏ ਗਏ ਉਥੇ ਟੋਏ ਤਾਂ ਪੁੱਟੇ ਗਏ ਪਰ ਪੌਦੇ ਨਿਰਧਾਰਿਤ ਮਾਤਰਾ ਵਿਚ ਨਹੀਂ ਲਗਾਏ ਗਏ।
Forest department and tree keepers face to face over tree care
ਉਹਨਾਂ ਪੌਦਿਆ ਦੇ ਖਾਲੀ ਪਏ ਸਥਾਨ ਦਿਖਾਉਂਦਿਆ ਕਿਹਾ ਕਿ ਵਿਭਾਗੀ ਅਧਿਕਾਰੀਆ ਨੇ ਪੌਦੇ ਲਗਾਉਣ ਦੇ ਨਾਮ ਤੇ ਫੰਡਾਂ ਵਿਚ ਵੱਡੀ ਹੇਰਾ ਫੇਰੀ ਕੀਤੀ ਹੈ। ਉਹਨਾਂ ਹੋਰ ਦੋਸ਼ ਲਗਾਉਂਦਿਆਂ ਕਿਹਾ ਕਿ ਜੋ ਪੌਦੇ ਲਗਾਏ ਗਏ ਹਨ ਉਹਨਾਂ ਦੀ ਵੀ ਧੜੱਲੇ ਨਾਲ ਕਥਿਤ ਨਜ਼ਾਇਜ ਕਟਾਈ ਕੀਤੀ ਜਾ ਰਹੀ ਹੈ ਜਿਸ ਦਾ ਸਬੂਤ ਥਾਂ ਥਾਂ ਤੋਂ ਕੱਟੇ ਹੋਏ ਦਰੱਖਤਾਂ ਦੀਆਂ ਜੜਾਂ ਹਨ।
Gurbinder singh
ਉਹਨਾਂ ਕਿਹਾ ਕਿ ਵਿਭਾਗੀ ਅਧਿਕਾਰੀਆ ਦੀ ਕਥਿਤ ਮਿਲੀ ਭੁਗਤ ਨਾਲ ਦਰੱਖਤਾਂ ਦੀ ਨਜਾਇਜ ਕਟਾਈ ਸ਼ਰੇਆਮ ਹੋ ਰਹੀ ਹੈ ਅਤੇ ਸਰਕਾਰੀ ਖਜਾਨੇ ਨੂੰ ਚੂਨਾਂ ਲਗਾਇਆ ਜਾ ਰਿਹਾ। ਉਹਨਾਂ ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਵਾਤਾਵਰਨ ਦੀ ਸ਼ੁਧਤਾ ਲਈ ਲਗਾਏ ਗਏ ਪੌਦਿਆ ਦੀ ਸਹੀ ਦੇਖਭਾਲ ਹੋ ਸਕੇ।
Forest department and tree keepers face to face over tree care
ਇਸ ਪੂਰੇ ਮਾਮਲੇ ਬਾਰੇ ਜਦ ਜਿਲ੍ਹਾ ਵਣ ਰੇਂਜ ਅਫਸਰ ਤੇਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਏ ਪ੍ਰੋਜੈਕਟ ਦੇ ਤਹਿਤ ਫਰੀਦਕੋਟ ਜਿਲ੍ਹੇ ਦੀ ਹਦੂਦ ਅੰਦਰ ਨਹਿਰ ਦੀ ਪਟੜੀ ਦੇ ਨਾਲ ਨਾਲ ਕਰੀਬ 1 ਲੱਖ ਪੌਦਾ ਲਗਾਇਆ ਗਿਆ ਹੈ ਜੋ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹਨ ਅਤੇ ਉਹਨਾਂ ਦੀ ਵਿਭਾਗ ਵੱਲੋਂ ਵਧੀਆ ਦੇਖ ਭਾਲ ਕੀਤੀ ਜਾ ਰਹੀ ਹੈ।
District Forest Range Officer Tejinder Singh
ਫਰੀਦਕੋਟ ਸ਼ਹਿਰ ਦੇ ਨੇੜਿਓ ਦਰੱਖਤਾਂ ਦੀ ਹੋ ਰਹੀ ਨਜਾਇਜ਼ ਕਟਾਈ ਅਤੇ ਕਈ ਥਾਂਵਾਂ ਤੋਂ ਦਰੱਖਤ ਗਾਇਬ ਹੋਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਅਬਾਦੀ ਦੇ ਨੇੜੇ ਵਾਲੇ ਏਰੀਏ ਵਿਚ ਦਰੱਖਤਾਂ ਦਾ ਉਜਾੜਾ ਹੋ ਜਾਂਦਾ ਜੋ ਔਰਤਾਂ ਸੁੱਕਾ ਬਾਲਣ ਵਗੈਰਾ ਚੁਗਣ ਆਉਂਦੀਆਂ ਉਹ ਨੁਕਸਾਨ ਕਰ ਜਾਂਦੀਆਂ , ਪਰ ਜੋ ਦਰੱਖਤ ਨਹੀਂ ਚੱਲੇ ਉਸ ਲਈ ਪਹਿਲਾ ਹੀ ਅਸੀਂ 10 ਪ੍ਰਤੀਸ਼ਤ ਜਿਆਦਾ ਮਾਤਰਾ ਵਿਚ ਪਲਾਂਟੇਸਨ ਕਰਦੇ ਹਾਂ ਤਾਂ ਜੋ ਸਹੀ ਟੀਚਾ ਪੂਰਾ ਹੋ ਸਕੇ। ਉਹਨਾਂ ਕਿਹਾ ਕਿ ਜੋ ਵੀ ਲੋਕਾਂ ਵੱਲੋਂ ਉਹਨਾਂ ਉਪਰ ਇਲਜਾਮ ਲਗਾਏ ਜਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ।