
ਬਿਨਾਂ ਮੁਨਾਫੇ ਦੀ ਦੁਕਾਨ ਕਰਕੇ ਕਰ ਰਹੇ ਘਰ ਗਾ ਗੁਜਾਰਾ
ਮਾਨਸਾ ( ਪਰਮਦੀਪ ਰਾਣਾ) ਕੋਰੋਨਾ ਮਹਾਮਾਰੀ ਦਾ ਕਹਿਰ ਪੂਰੇ ਸੰਸਾਰ ਭਰ ਵਿੱਚ ਫੈਲ ਚੁੱਕਿਆ ਹੈ ਜਿੱਥੇ ਪੂਰੇ ਦੇਸ਼ ਵਿੱਚ ਲੋਕਾਂ ਦੇ ਵਪਾਰ ਠੱਪ ਹੋ ਗਏ ਸਨ ਉਥੇ ਹੀ ਮਾਨਸੇ ਦੇ ਪਿੰਡ ਖੋਖਰ ਦੇ ਗੁਰਦੁਆਰੇ ਵਿੱਚ ਕੁਲਦੀਪ ਸਿੰਘ ਦਾ ਵੀ ਕੰਮ ਬੰਦ ਹੋ ਗਿਆ।
Paramdeep Rana And Kuldeep Singh
ਕੁਲਦੀਪ ਸਿੰਘ ਗੁਰਦੁਆਰਾ ਵਿੱਚ ਸੇਵਾ ਦਾ ਕੰਮ ਕਰਦੇ ਹਨ ਪਰ ਲਾਕਡਾਊਨ ਹੋਣ ਦੀ ਵਜ੍ਹਾ ਨਾਲ ਸਾਰਾ ਕੰਮ ਰੁਕ ਜਾਣ ਦੇ ਕਾਰਨ ਕੁਲਦੀਪ ਸਿੰਘ ਨੇ ਘਰ ਦੀ ਮਜਬੂਰੀ ਨੂੰ ਵੇਖਦੇ ਹੋਏ ਭੀਖ ਮੰਗਣ ਨਾਲੋਂ ਆਪਣਾ ਮਿਹਨਤ ਕਰਕੇ ਕੰਮ ਕਰਨ ਦਾ ਸੋਚਿਆ।
Paramdeep Rana And Kuldeep Singh
ਕੁਲਦੀਪ ਸਿੰਘ ਨੇ ਮੋਬਾਇਲਾਂ ਦਾ ਸਾਮਾਨ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੀ ਵਜ੍ਹਾ ਵੱਲੋਂ ਗੁਰਦੁਆਰਾ ਵਿੱਚ ਵੀ ਕੋਈ ਅਖੰਡ ਪਾਠ ਕੀਰਤਨ ਨਹੀਂ ਹੁੰਦਾ ਸੀ। ਜਿਸਦੇ ਕਾਰਨ ਬਹੁਤ ਮੁਸ਼ਕਿਲ ਆਉਂਦੀ ਸੀ।
Kuldeep Singh and his family
ਉਨ੍ਹਾਂ ਨੇ ਦੱਸਿਆ ਕਿ ਘਰਵਾਲੀ ਦਾ 2 ਵਾਰ ਵੱਡਾ ਆਪਰੇਸ਼ਨ ਹੋ ਚੁੱਕਿਆ ਹੈ ਜਿਸ ਉੱਤੇ ਬਹੁਤ ਜ਼ਿਆਦਾ ਖਰਚਾ ਆਇਆ ਸੀ ਜੋਕਿ ਪਿੰਡਾਂ ਵਿੱਚੋਂ ਕਰਜਾ ਚੁੱਕ ਕੇ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਘਰ ਦੇ ਹਾਲਾਤ ਵੇਖਦੇ ਹੋਏ ਮੈਂ ਸੋਚਿਆ ਕਿ ਕਿਉਂ ਨਾ ਮੋਬਾਇਲਾਂ ਦਾ ਸਾਮਾਨ ਵੇਚਣ ਦਾ ਕੰਮ ਕਰ ਲਿਆ ਜਾਵੇ। ਮੈਂ ਥੋੜ੍ਹਾ ਸਾਮਾਨ ਮੋਬਾਇਲ ਅਸੈਸਰੀ ਦਾ ਲਿਆਕੇ ਰੱਖ ਲਿਆ ਪਰ ਕੋਈ ਖਰੀਦਦਾਰ ਨਹੀਂ ਆਇਆ।
Paramdeep Rana And Kuldeep Singh
ਹੌਲੀ-ਹੌਲੀ ਲੋਕ ਆਉਣ ਲੱਗੇ ਪਰ ਲੋਕਾਂ ਨੂੰ ਕੋਈ ਵੀ ਚੀਜ਼ ਸਸਤੀ ਚਾਹੀਦੀ ਹੁੰਦੀ ਹੈ। ਇਸ ਲਈ ਈਮਾਨਦਾਰੀ ਦਾ ਵਪਾਰ ਕਰਨ ਲਈ ਮੈਂ ਵੀ ਬਿਨਾਂ ਮੁਨਾਫੇ ਦੇ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ।
Paramdeep Rana And Kuldeep Singh
ਹੌਲੀ-ਹੌਲੀ ਲੋਕ ਸਸਤਾ ਸਮਾਨ ਵੇਖ ਕੇ ਲੈ ਕੇ ਜਾਣ ਲੱਗੇ ਹੁਣ ਕੁਲਦੀਪ ਕੁਝ ਕੁ ਮੁਨਾਫ਼ਾ ਕਮਾ ਕੇ ਸਾਮਾਨ ਵੇਚ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕਿਸੇ ਨੂੰ ਵੀ ਹਲਾਤਾਂ ਨੂੰ ਦੇਖ ਕੇ ਹੌਂਸਲਾ ਨਹੀਂ ਹਾਰਨਾ ਚਾਹੀਦਾ ਸਗੋ ਹਲਾਤਾਂ ਨਾਲ ਲੜਨਾ ਚਾਹੀਦਾ ਹੈ।
Paramdeep Rana And Kuldeep Singh