Gurdaspur News : ਗੁਰਦਾਸਪੁਰ ’ਚ  ਆੜਤੀ ਨੇ ਟਰੱਕ ਡਰਾਈਵਰ ਨੂੰ ਗੋਲ਼ੀ ਮਾਰ ਉਤਾਰਿਆ ਮੌਤ ਦੇ ਘਾਟ

By : BALJINDERK

Published : May 26, 2024, 5:35 pm IST
Updated : May 26, 2024, 5:35 pm IST
SHARE ARTICLE
ਪੁਲਿਸ ਮੁਲਜ਼ਮ ਜਾਂਚ ਕਰਦੇ ਹੋਏ
ਪੁਲਿਸ ਮੁਲਜ਼ਮ ਜਾਂਚ ਕਰਦੇ ਹੋਏ

Gurdaspur News : FCI ਗੁਦਾਮਾਂ ਦੇ ਬਾਹਰ ਗੱਡੀਆਂ ਲਗਾਉਣ ਨੂੰ ਲੈਣ ਕੇ ਡਰਾਈਵਰਾਂ ’ਚ ਝੜਪ

Gurdaspur News : ਪੰਜਾਬ ’ਚ  ਚੋਣ ਜਾਬਤੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ। ਗੁਰਦਾਸਪੁਰ ਦੇ ਐੱਫਸੀਆਈ ਗੋਦਾਮਾਂ ’ਚ ਕਣਕ ਉਤਾਰਨ ਦੌਰਾਨ ਟਰੱਕ ਲਗਾਉਣ ਦੀ ਜਗ੍ਹਾਂ ਨੂੰ ਲੈਕੇ ਟਰੱਕ ਡਰਾਈਵਰਾਂ ਦਾ ਆਪਸ ਵਿਚ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਝੜਪ ਦੌਰਾਨ ਇੱਕ ਧਿਰ ਵਲੋਂ ਆੜਤੀ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੂਜੇ ਧਿਰ ਦੇ ਡਰਾਈਵਰ ਤੇ ਗੋਲ਼ੀਆਂ ਚਲਾ ਦਿੱਤੀਆਂ ਜਿਸ ਕਾਰਨ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਹੈ।

ਇਹ ਵੀ ਪੜੋ:UK Gurdwara Sahib : ਯੂ.ਕੇ. ਦੇ ਗੁਰਦੁਆਰਾ ਸਾਹਿਬ ’ਚ ਸ਼ਰਾਬ ਪੀ ਕੇ ਡਿਊਟੀ 'ਤੇ ਪਹੁੰਚੇ ਹੈੱਡ ਗ੍ਰੰਥੀ ਨੂੰ ਕੀਤਾ ਬਰਖ਼ਾਸਤ 

ਜਾਣਕਾਰੀ ਅਨੁਸਾਰ ਮੱਖਣ ਪੁੱਤਰ ਬਾਊ ਮਸੀਹ ਵਾਸੀ ਪਿੰਡ ਅਲੂਣਾ ਆਪਣੇ ਟਰੱਕ ਤੇ ਕਣਕ ਲੱਦ ਕੇ ਪਠਾਨਕੋਟ ਰੋਡ ਤੇ ਮਿਲਕ ਪਲਾਂਟ ਨੇੜੇ ਸਥਿਤ ਐਫ ਸੀ ਆਈ ਦੇ ਗੁਦਾਮਾਂ ’ਚ ਆਇਆ ਸੀ। ਇਸ ਦੌਰਾਨ ਉਸਦੇ ਟਰੱਕ ਦੇ ਨਾਲ ਇੱਕ ਹੋਰ ਡਰਾਈਵਰ ਦਾ ਟਰੱਕ ਲੱਗ ਗਿਆ। ਜਿਸ ਨੂੰ ਲੈ ਕੇ ਹੋਈ ਮਾਮੂਲੀ ਝੜਪ ਤੋਂ ਬਾਅਦ ਦੋਨਾਂ ਡਰਾਈਵਰਾਂ ਨੇ ਆਪਸੀ ਸਹਿਮਤੀ ਨਾਲ ਗੱਡੀਆਂ ਪਰੇ ਕਰ ਲਈਆਂ ਪਰ ਇੱਕ ਧਿਰ ਦੇ ਡਰਾਈਵਰ ਵੱਲੋਂ ਆਪਣੇ ਆੜਤੀ ਹਰਪਾਲ ਸਿੰਘ ਉਰਫ਼ ਸਾਜਨ ਨੂੰ ਫੋਨ ਕਰ ਦਿੱਤਾ ਗਿਆ ਸੀ। ਜੋ ਦੋ ਗੱਡੀਆਂ ਤੇ ਆਏ ਅਤੇ ਮੱਖਣ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਇਸ ਦੌਰਾਨ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ ’ਤੇ ਗੋਲ਼ੀ ਚਲਾ ਦਿੱਤੀ ਜੋ ਮੱਖਣ ਦੇ ਪੇਟ ’ਚ ਲੱਗੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ । ਮੱਖਣ ਦੀ ਮੌਤ ਦੀ ਖ਼ਬਰ ਸੁਣ ਕੇ ਉਸਦੇ ਰਿਸ਼ਤੇਦਾਰ ਮੌਕੇ ’ਤੇ ਪਹੁੰਚੇ ਅਤੇ ਗੁੱਸਾਏ ਮ੍ਰਿਤਕ ਦੇ ਪਰਿਵਾਰਾਂਕ ਮੈਂਬਰਾ ਨੇ ਆੜਤੀਆਂ ਦੀਆਂ ਦੋਹਾਂ ਗੱਡੀਆਂ ਦੀ ਭੰਨ ਤੋੜ ਕਰਦਿਆਂ ਐਫਸੀਆਈ ਗਦਾਮ ਦੇ ਬਾਹਰ ਧਰਨਾ ਲਗਾ ਦਿੱਤਾ।

ਇਹ ਵੀ ਪੜੋ:Asian Yoga Championship : ਏਸ਼ੀਅਨ ਯੋਗਾ ਚੈਂਪੀਅਨਸ਼ਿਪ ਬੈਂਕਾਕ ’ਚ ਪੰਜਾਬ ਦੀ ਤਾਨੀਆ ਸੈਣੀ ਨੇ ਜਿੱਤਿਆ ਗੋਲਡ ਮੈਡਲ

ਇਸ ਦੌਰਾਨ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਨੌਜਵਾਨ ਮੱਖਣ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆੜਤੀਆਂ ਦੀਆਂ ਗੱਡੀਆਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਇਹ ਵੀ ਪੜੋ:West Bengal : BSF ਨੇ ਸਰਹੱਦ 'ਤੇ 12 ਕਰੋੜ ਦੀ ਕੀਮਤ ਵਾਲੇ 89 ਸੋਨੇ ਦੇ ਬਿਸਕੁਟਾਂ ਸਮੇਤ ਤਸਕਰ ਕੀਤਾ ਕਾਬੂ 

ਇਸ ਸਬੰਧੀ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਹਰਪਾਲ ਸਿੰਘ ਵਾਸੀ ਪਿੰਡ ਮਟਵਾਂ ਥਾਣਾ ਦੀਨਾ ਨਗਰ ਸਾਜਨ ਸ਼ਰਮਾ ਵਾਸੀ ਘੁੱਲਾ ਅਤੇ ਅਮਨਦੀਪ ਸਿੰਘ ਵਾਸੀ ਮੁਦਾਦਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਨਾਂ ’ਚੋਂ ਅਮਨਦੀਪ ਸਿੰਘ ਟਰੱਕ ਡਰਾਈਵਰ ਹੈ ਅਤੇ ਹਰਪਾਲ ਸਿੰਘ ਅਤੇ ਸਾਜਨ ਸ਼ਰਮਾ ਆੜਤੀ ਹਨ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 
ਮਾਮਲੇ ਵਿਚ ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

(For more news apart from Aarti shot and killed the truck driver In Gurdaspur News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement