Delhi News : ਭਾਰਤ 2025 ਦੇ ਅੰਤ ਤਕ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣੇਗਾ : ਅਰਵਿੰਦ ਵਿਰਮਾਨੀ 

By : BALJINDERK

Published : May 26, 2025, 8:13 pm IST
Updated : May 26, 2025, 8:13 pm IST
SHARE ARTICLE
ਨੀਤੀ ਆਯੋਗ ਦੇ ਮੈਂਬਰ ਅਰਵਿੰਦ ਵਿਰਮਾਨੀ
ਨੀਤੀ ਆਯੋਗ ਦੇ ਮੈਂਬਰ ਅਰਵਿੰਦ ਵਿਰਮਾਨੀ

Delhi News : ਨੀਤੀ ਆਯੋਗ ਦੇ ਮੈਂਬਰ ਨੇ ਸੀ.ਈ.ਓ. ਦੀ ਟਿਪਣੀ ਤੋਂ ਵੱਖ ਵਿਚਾਰ ਜ਼ਾਹਰ ਕੀਤੇ 

Delhi News in Punjabi : ਨੀਤੀ ਆਯੋਗ ਦੇ ਮੈਂਬਰ ਅਰਵਿੰਦ ਵਿਰਮਾਨੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ 2025 ਦੇ ਅੰਤ ਤਕ ਜਾਪਾਨ ਨੂੰ ਪਛਾੜ ਕੇ ਦੁਨੀਆਂ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।  ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਨੀਤੀ ਆਯੋਗ ਦੇ ਸੀ.ਈ.ਓ. ਬੀ.ਵੀ.ਆਰ. ਸੁਬਰਾਮਣੀਅਮ ਵਲੋਂ ਭਾਰਤ ਨੂੰ ਦੁਨੀਆਂ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਣ ਦੀ ਟਿਪਣੀ ਕਰਨ ਤੋਂ ਬਾਅਦ ਪੂਰੇ ਦੇਸ਼ ’ਚ ਕੇਂਦਰ ਸਰਕਾਰ ਦੀ ਤਾਰੀਫ਼ ਹੋ ਰਹੀ ਸੀ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦੇ ਦਿਤੀ ਸੀ। 

ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਅਪ੍ਰੈਲ ’ਚ ਜਾਰੀ ਅਪਣੀ ਵਰਲਡ ਇਕਨਾਮਿਕ ਆਊਟਲੁੱਕ (ਡਬਲਿਊ.ਈ.ਓ.) ਰੀਪੋਰਟ ’ਚ ਕਿਹਾ ਸੀ ਕਿ ਭਾਰਤ 2025 ’ਚ 4.19 ਟ੍ਰਿਲੀਅਨ ਡਾਲਰ ਦੀ ਜੀ.ਡੀ.ਪੀ. ਨਾਲ ਜਾਪਾਨ ਤੋਂ ਅੱਗੇ ਦੁਨੀਆਂ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। 

ਵਿਰਮਾਨੀ ਨੇ ਕਿਹਾ, ‘‘ਭਾਰਤ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਪ੍ਰਕਿਰਿਆ ’ਚ ਹੈ ਅਤੇ ਮੈਨੂੰ ਨਿੱਜੀ ਤੌਰ ’ਤੇ ਭਰੋਸਾ ਹੈ ਕਿ ਇਹ 2025 ਦੇ ਅੰਤ ਤਕ ਹੋ ਜਾਵੇਗਾ ਕਿਉਂਕਿ ਸਾਨੂੰ ਇਹ ਕਹਿਣ ਲਈ ਸਾਰੇ 12 ਮਹੀਨਿਆਂ ਦੇ ਜੀ.ਡੀ.ਪੀ. ਦੇ ਅੰਕੜਿਆਂ ਦੀ ਜ਼ਰੂਰਤ ਹੈ। ਇਸ ਲਈ ਉਦੋਂ ਤਕ ਇਹ ਪੇਸ਼ਨਗੋਈ ਬਣੀ ਰਹੇਗੀ।’’

ਨੀਤੀ ਆਯੋਗ ਦੇ ਸੀ.ਈ.ਓ. ਬੀ.ਵੀ.ਆਰ. ਸੁਬਰਾਮਣੀਅਮ ਦੀ ਟਿਪਣੀ ਕਿ ‘ਭਾਰਤ ਦੁਨੀਆਂ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ’, ਬਾਰੇ ਪੁੱਛੇ ਜਾਣ ’ਤੇ ਉੱਘੇ ਅਰਥਸ਼ਾਸਤਰੀ ਨੇ ਕਿਹਾ, ‘‘ਇਸ ਲਈ ਇਹ ਇਕ ਗੁੰਝਲਦਾਰ ਸਵਾਲ ਹੈ ਅਤੇ ਮੈਨੂੰ ਸੱਚਮੁੱਚ ਨਹੀਂ ਪਤਾ ਕਿ ਕਿਸੇ ਨੇ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਸ਼ਾਇਦ ਕੋਈ ਅਜਿਹਾ ਸ਼ਬਦ ਸੀ ਜੋ ਖੁੰਝ ਗਿਆ ਸੀ ਜਾਂ ਕੁੱਝ ਹੋਰ।’’

ਆਈ.ਐਮ.ਐਫ. ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸੁਬਰਾਮਣੀਅਮ ਨੇ ਪਿਛਲੇ ਹਫਤੇ ਕਿਹਾ ਸੀ ਕਿ ਅੱਜ ਭਾਰਤੀ ਅਰਥਵਿਵਸਥਾ ਦਾ ਆਕਾਰ ਜਾਪਾਨ ਨਾਲੋਂ ਵੱਡਾ ਹੈ। ਉਨ੍ਹਾਂ ਕਿਹਾ ਸੀ, ‘‘ਜਦੋਂ ਮੈਂ ਗੱਲ ਕਰ ਰਿਹਾ ਹਾਂ ਤਾਂ ਅਸੀਂ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਹਾਂ। ਅਸੀਂ 4,000 ਅਰਬ ਡਾਲਰ ਦੀ ਅਰਥਵਿਵਸਥਾ ਹਾਂ।’’

ਸੁਬਰਾਮਣੀਅਮ ਨੇ ਕਿਹਾ ਸੀ ਕਿ ਸਿਰਫ ਅਮਰੀਕਾ, ਚੀਨ ਅਤੇ ਜਰਮਨੀ ਹੀ ਭਾਰਤ ਤੋਂ ਵੱਡੇ ਹਨ ਅਤੇ ਜੇਕਰ ਅਸੀਂ 2.5-3 ਸਾਲਾਂ ’ਚ ਜੋ ਯੋਜਨਾ ਬਣਾਈ ਜਾ ਰਹੀ ਹੈ ਅਤੇ ਜੋ ਸੋਚਿਆ ਜਾ ਰਿਹਾ ਹੈ, ਉਸ ’ਤੇ ਕਾਇਮ ਰਹਿੰਦੇ ਹਾਂ ਤਾਂ ਅਸੀਂ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ। 

ਦੂਜੇ ਪਾਸੇ ਵਿਰਮਾਨੀ ਨੇ ਕਿਹਾ, ‘‘ਜਦੋਂ ਅਸੀਂ ਜਨਤਕ ਤੌਰ ’ਤੇ ਅਰਥਵਿਵਸਥਾ ਦੇ ਆਕਾਰ ’ਤੇ ਚਰਚਾ ਕਰਦੇ ਹਾਂ ਤਾਂ ਅਸੀਂ ਆਮ ਤੌਰ ’ਤੇ ਅਮਰੀਕੀ ਡਾਲਰ ਦੀਆਂ ਮੌਜੂਦਾ ਕੀਮਤਾਂ ਦੀ ਵਰਤੋਂ ਕਰਦੇ ਹਾਂ। ਜਦੋਂ ਅਸੀਂ ਅਰਥਵਿਵਸਥਾ ਦੀ ਤੁਲਨਾ ਕਰਦੇ ਹਾਂ, ਤਾਂ ਅਸੀਂ ਆਮ ਤੌਰ ’ਤੇ ਸਾਲਾਨਾ ਜੀ.ਡੀ.ਪੀ. ਦੇ ਮਾਮਲੇ ਵਿਚ ਅਜਿਹਾ ਕਰਦੇ ਹਾਂ।’’

ਵਿਰਮਾਨੀ ਨੇ ਕਿਹਾ ਕਿ ਆਈ.ਐਮ.ਐਫ. ਨੇ ਅਪ੍ਰੈਲ ’ਚ ਜਾਰੀ ਅਪਣੀ ਡਬਲਯੂ.ਈ.ਓ. ਰੀਪੋਰਟ ’ਚ ਇਕ ਸਹੀ ਅੰਕੜੇ ਦਿਤੇ ਸਨ, ਜਿਸ ਤੋਂ ਪਤਾ ਚੱਲਦਾ ਹੈ ਕਿ ਪੂਰੇ ਸਾਲ 2025 ਲਈ ਭਾਰਤ ਦੀ ਜੀ.ਡੀ.ਪੀ. ਜਾਪਾਨ ਨਾਲੋਂ ਵੱਧ ਹੋ ਜਾਵੇਗੀ। ਉਨ੍ਹਾਂ ਕਿਹਾ, ‘‘ਮੈਂ ਕਹਾਂਗਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਅਜਿਹਾ ਹੋਵੇਗਾ, ਪਰ ਸਹੀ ਅੰਕੜੇ ਸ਼ਾਇਦ ਜਨਵਰੀ ਜਾਂ ਫ਼ਰਵਰੀ ਤਕ ਉਪਲਬਧ ਨਹੀਂ ਹੋਣਗੇ, ਕਿਉਂਕਿ ਅਸੀਂ ਪੂਰੇ ਸਾਲ ਦੀ ਗੱਲ ਕਰ ਰਹੇ ਹਾਂ।’’

ਆਈ.ਐਮ.ਐਫ. ਨੇ ਕਿਹਾ ਸੀ ਕਿ 2025 (ਵਿੱਤੀ ਸਾਲ 2026) ਲਈ ਭਾਰਤ ਦੀ ਨਾਮਾਤਰ ਜੀ.ਡੀ.ਪੀ. 4.187 ਟ੍ਰਿਲੀਅਨ ਡਾਲਰ ਰਹਿਣ ਦੀ ਉਮੀਦ ਹੈ ਜੋ ਜਾਪਾਨ ਦੀ ਸੰਭਾਵਤ ਜੀ.ਡੀ.ਪੀ. ਨਾਲੋਂ ਮਾਮੂਲੀ ਵੱਧ ਹੈ, ਜੋ ਅਨੁਮਾਨਤ 4.186 ਟ੍ਰਿਲੀਅਨ ਡਾਲਰ ਹੈ। ਆਈ.ਐਮ.ਐਫ. ਦੇ ਅੰਕੜਿਆਂ ਮੁਤਾਬਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 2013-14 ਦੇ 1,438 ਡਾਲਰ ਤੋਂ ਦੁੱਗਣੀ ਹੋ ਕੇ 2025 ’ਚ 2,880 ਡਾਲਰ ਹੋ ਗਈ ਹੈ। 

(For more news apart from India will become the fourth largest economy by the end of 2025: Arvind Virmani  News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement