ਪਤੀ-ਪਤਨੀ ਵੀ ਨਹੀਂ ਵਰਤ ਸਕਦੇ ਇਕ ਦੂਜੇ ਦਾ ਏਟੀਐਮ ਕਾਰਡ, ਬੈਂਕ ਕਰ ਸਕਦੈ ਕਾਰਵਾਈ
Published : Jun 8, 2018, 12:20 pm IST
Updated : Jun 8, 2018, 12:20 pm IST
SHARE ARTICLE
Husband and wife can not even use ATM cards of one another, bank can Act
Husband and wife can not even use ATM cards of one another, bank can Act

ਸਾਡੀ ਜ਼ਿੰਦਗੀ ਵਿਚ ਸਮੇਂ ਦੀ ਘਾਟ ਨੇ ਸਾਨੂੰ ਸਭ ਨੂੰ ਬਹੁਤ ਤੇਜ਼ ਰਫਤਾਰ ਬਣਾ ਦਿੱਤਾ ਹੈ।

ਸਾਡੀ ਜ਼ਿੰਦਗੀ ਵਿਚ ਸਮੇਂ ਦੀ ਘਾਟ ਨੇ ਸਾਨੂੰ ਸਭ ਨੂੰ ਬਹੁਤ ਤੇਜ਼ ਰਫਤਾਰ ਬਣਾ ਦਿੱਤਾ ਹੈ। ਦੁਕਾਨਾਂ ਤੇ ਜਾਕੇ ਪੈਸੇ ਦੇਕੇ ਸਮਾਂ ਗਵਾਉਣ ਦੀ ਬਜਾਏ ਹੁਣ ਅਸੀਂ ਡੈਬਿਟ ਕਾਰਡ ਦੀ ਵਰਤੋਂ ਕਰਨਾ ਠੀਕ ਸਮਝਦੇ ਹਨ। ਸਾਡੀ ਵਿਅਸਤ ਜ਼ਿੰਦਗੀ ਵਿਚ ਏ ਟੀ ਐਮ, ਡੈਬਿਟ ਕਾਰਡ ਇਕ ਅਹਿਮ ਹਿੱਸਾ ਬਣਦੇ ਜਾ ਰਹੇ ਹਨ। ਲੋਕ ਲੰਬੀਆਂ-ਲੰਬੀਆਂ ਲਾਈਨਾਂ ਤੋਂ ਬਚਣ ਅਤੇ ਸਮਾਂ ਬਚਾਉਣ ਲਈ ਏ.ਟੀ.ਐੱਮ ਕਾਰਡ ਦੀ ਵਰਤੋਂ ਕਰਦੇ ਹਨ।

Bank can Act on ATM pin use by others Bank can Act on ATM pin use by othersਦੱਸ ਦਈਏ ਕਿ ਜੇ ਤੁਸੀਂ ਆਪਣੇ ਏ.ਟੀ.ਐਮ. ਕਾਰਡ ਦੇ ਪਿੰਨ ਨੂੰ ਕਿਸੇ ਵੀ ਭਰੋਸੇਯੋਗ ਜਾਂ ਨਜ਼ਦੀਕੀ ਨਾਲ ਸਾਂਝਾ ਕਰਦੇ ਹੋ, ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਤਰ੍ਹਾਂ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਇਕ ਅਜਿਹਾ ਹੀ ਮਾਮਲਾ ਬੰਗਲੌਰ ਦੇ ਮਰਾਠਾਹੱਲੀ ਇਲਾਕੇ ਤੋਂ ਸਾਹਮਣੇ ਆਇਆ ਹੈ। ਵੰਦਨਾ ਨਾਂ ਦੀ ਔਰਤ ਨੇ ਆਪਣੇ ਪਤੀ ਰਾਜੇਸ਼ ਨੂੰ 14 ਨਵੰਬਰ 2013 ਨੂੰ ਆਪਣਾ ਏ.ਟੀ.ਐੱਮ. ਕਾਰਡ ਦੇ ਕੇ ਪੈਸੇ ਕਢਵਾਉਣ ਲਈ ਭੇਜਿਆ ਸੀ। ਪਤੀ ਦੇ ਵਰਤੇ ਜਾਣ 'ਤੇ ਪੈਸੇ ਬਾਹਰ ਨਹੀਂ ਨਿਕਲੇ ਉਲਟਾ ਖਾਤੇ ਵਿਚੋਂ ਪੈਸੇ ਕੱਟੇ ਗਏ।

Bank can Act on ATM pin use by others Bank can Act on ATM pin use by othersਵੰਦਨਾ ਦੇ ਖਾਤੇ ਵਿਚੋਂ 25000 ਰੁਪਏ ਕੱਟੇ ਗਏ, ਪਰ ਏ.ਟੀ.ਐੈੱਮ ਮਸ਼ੀਨ ਤੋਂ ਇੱਕ ਵੀ ਪੈਸੇ ਬਾਹਰ ਨਹੀਂ ਆਇਆ। ਰਾਜੇਸ਼ ਨੇ ਐੱਸ.ਬੀ.ਆਈ. ਕਾਲ ਸੈਂਟਰ ਨੂੰ ਤੁਰੰਤ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। 24 ਘੰਟਿਆਂ ਤੋਂ ਬਾਅਦ ਵੀ ਪੈਸੇ ਵਾਪਿਸ ਨਹੀਂ ਆਏ। ਫਿਰ ਉਹ ਐੱਸ.ਬੀ.ਆਈ. ਦੀ ਸ਼ਾਖਾ 'ਚ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ। ਪਰ ਕੁਝ ਦਿਨਾਂ ਬਾਅਦ ਬੈਂਕ ਨੇ ਪੈਸੇ ਵਾਪਸ ਕਰਨ ਦੀ ਬਜਾਏ ਕੇਸ ਬੰਦ ਕਰ ਦਿੱਤਾ।

SBISBIਬੈਂਕ ਨੇ ਦਲੀਲ ਦਿੰਦਿਆਂ ਕਿਹਾ ਕਿ ਕਾਰਡ ਧਾਰਕ ਨੇ ਕਿਸੇ ਹੋਰ ਵਿਅਕਤੀ ਨਾਲ ਏ.ਟੀ.ਐੱਮ. ਪਿੰਨ ਕੋਡ ਨੂੰ ਸਾਂਝਾ ਕੀਤਾ ਹੈ ਜੋ ਕਿ ਬੈਂਕ ਦੇ ਨਿਯਮਾਂ ਖਿਲਾਫ ਹੈ। ਬੈਂਕ ਵਾਲਿਆਂ ਨੂੰ ਰਾਜੇਸ਼ ਨੇ ਏ.ਟੀ.ਐੱਮ. ਕੈਬਿਨ ਵਿਚ ਲੱਗਾ ਸੀ.ਸੀ.ਟੀ.ਵੀ. ਫੁਟੇਜ ਵੀ ਦਿਖਾਇਆ ਗਿਆ, ਜਿਸ ਨੇ ਸਾਫ਼ ਇਹ ਸਾਬਤ ਕੀਤਾ ਕਿ ਪੈਸੇ ਮਸ਼ੀਨ ਤੋਂ ਬਾਹਰ ਨਹੀਂ ਆਏ, ਪਰ ਬੈਂਕ ਦੀ ਜਾਂਚ ਕਮੇਟੀ ਨੇ ਇਹ ਕਹਿੰਦਿਆਂ ਕੇਸ ਬੰਦ ਕਰ ਦਿੱਤਾ ਕਿ ਵੰਦਨਾ ਨੇ ਆਪਣੇ ਪਤੀ ਨੂੰ ਏ.ਟੀ.ਐਮ. ਪਿੰਨ ਦਿੱਤਾ ਹੈ, ਜੋ ਕਿ ਉਹਨਾਂ ਦੇ ਨਿਯਮਾਂ ਦੇ ਵਿਰੁੱਧ ਸੀ, ਇਸ ਲਈ ਕੇਸ ਬੰਦ ਕੀਤਾ ਜਾਂਦਾ ਹੈ।

SBISBIਇਹ ਸਭ ਤੋਂ ਬਾਅਦ ਪੀੜਿਤ ਪਰਿਵਾਰ ਨੇ 21 ਅਕਤੂਬਰ 2014 ਨੂੰ ਕੰਜ਼ਿਊਮਰ ਫੋਰਮ ਵਿਚ ਇਕ ਅਰਜ਼ੀ ਦਾਇਰ ਕੀਤੀ। ਤਕਰੀਬਨ ਸਾਢੇ ਤਿੰਨ ਸਾਲ ਤੱਕ ਇਹ ਕੇਸ ਚਲਦਾ ਰਿਹਾ। ਪੀੜਤ ਨੇ ਦਲੀਲ ਦਿੱਤੀ ਕਿ ਖਾਤਾ ਧਾਰਕ ਜਣੇਪਾ ਛੁੱਟੀ 'ਤੇ ਸੀ ਅਤੇ ਉਹ ਸਿਹਤ ਕਾਰਨਾਂ ਕਰਕੇ ਏ.ਟੀ.ਐਮ. ਤੱਕ ਨਹੀਂ ਜਾ ਸਕੀ, ਇਸ ਲਈ ਉਸ ਦੇ ਪਤੀ ਵੱਲੋਂ ਏ.ਟੀ.ਐਮ. ਪਿੰਨ ਦੀ ਵਰਤੋਂ ਕੀਤੀ ਗਈ।

SBISBIਅਦਾਲਤ ਨੇ ਇਸ ਦਲੀਲ ਦੇ ਜਵਾਬ ਵਿਚ ਕਿਹਾ ਕਿ ਕਿਸੇ ਨਾਲ ਪਿੰਨ ਨੰਬਰ ਸਾਂਝਾ ਕਰਨਾ ਬੈਂਕ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਅਦਾਲਤ ਨੇ ਕਿਹਾ ਕਿ ਜੇਕਰ ਖਾਤਾ ਧਾਰਕ ਖੁਦ ਏ ਟੀ ਐਮ ਜਾਣ ਵਿਚ ਅਸਮਰੱਥ ਸੀ, ਤਾਂ ਉਸਨੂੰ ਪਤੀ ਨੂੰ ਪੈਸੇ ਕਢਵਾਉਣ ਲਈ ਇਕ ਸਵੈ-ਚੈੱਕ ਜਾਂ ਅਥਾਰਟੀ ਪੱਤਰ ਭੇਜਣਾ ਚਾਹੀਦਾ ਸੀ। ਅਖੀਰ ਅਦਾਲਤ ਵੱਲੋਂ ਫੈਸਲਾ ਬੈਂਕ ਦੇ ਹੱਕ 'ਚ ਲਿਆ ਗਿਆ ਅਤੇ ਕੇਸ ਨੂੰ ਬੰਦ ਕਰ ਦਿੱਤਾ ਗਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement