ਮੋਦੀ ਨੇ 41000 ਕਰੋੜ ਵਾਧੂ ਭਾਰ ਪਾਇਆ
Published : Jul 26, 2018, 11:58 pm IST
Updated : Jul 26, 2018, 11:58 pm IST
SHARE ARTICLE
Sunil Kumar Jakhar
Sunil Kumar Jakhar

ਰਾਂਸ ਦੀ ਕੰਪਨੀ ਤੋਂ 3 ਗੁਣਾ ਕੀਮਤ 'ਤੇ ਰਾਫ਼ੇਲ ਲੜਾਕੂ ਜਹਾਜ਼, ਭਾਰਤ ਦੀ ਏਅਰ ਫ਼ੋਰਸ ਵਾਸਤੇ ਖ਼ਰੀਦਣ ਦੇ ਮਾਮਲੇ 'ਤੇ ਪਾਰਲੀਮੈਂਟ ਵਿਚ ਚਰਚਾ ਦੌਰਾਨ ਮੋਦੀ ਸਰਕਾਰ..........

ਚੰਡੀਗੜ੍ਹ  : ਫ਼ਰਾਂਸ ਦੀ ਕੰਪਨੀ ਤੋਂ 3 ਗੁਣਾ ਕੀਮਤ 'ਤੇ ਰਾਫ਼ੇਲ ਲੜਾਕੂ ਜਹਾਜ਼, ਭਾਰਤ ਦੀ ਏਅਰ ਫ਼ੋਰਸ ਵਾਸਤੇ ਖ਼ਰੀਦਣ ਦੇ ਮਾਮਲੇ 'ਤੇ ਪਾਰਲੀਮੈਂਟ ਵਿਚ ਚਰਚਾ ਦੌਰਾਨ ਮੋਦੀ ਸਰਕਾਰ ਨੂੰ ਘੇਰਨ ਦੀ ਮਨਸ਼ਾ ਨਾਲ ਕਾਂਗਰਸ ਨੇ ਸਾਰੇ ਦੇਸ਼ ਵਿਚ ਪਹਿਲਾਂ ਮਾਹੌਲ ਪ੍ਰਧਾਨ ਮੰਤਰੀ ਵਿਰੁਧ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਮੁਹਿੰਮ ਦੀ ਕੜੀ ਵਿਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਕਾਂਗਰਸ ਭਵਨ ਵਿਚ ਮੀਡੀਆ ਨੂੰ ਦਸਿਆ ਕਿ ਕਿਵੇਂ ਮੁਲਕ ਨਾਲ ਮੋਦੀ ਸਰਕਾਰ ਨੂੰ ਠੱਗੀ ਮਾਰ ਕੇ 41000 ਕਰੋੜ ਦਾ ਵਾਧੂ ਭਾਰ ਪਾਇਆ

ਤੇ ਅਡਾਨੀ ਤੇ ਅੰਬਾਨੀ ਗਰੁਪ ਦੀਆਂ ਕੰਪਨੀਆਂ ਨੂੰ ਫ਼ਾਇਦਾ ਪੁਚਾਇਆ। ਦਸਤਾਵੇਜ਼ ਅਤੇ ਤੱਥਾਂ ਦੇ ਆਧਾਰ 'ਤੇ ਸੁਨੀਲ ਜਾਖੜ ਨੇ ਦਸਿਆ ਕਿ ਡਾ. ਮਨਮੋਹਨ ਸਿੰਘ ਵੇਲੇ ਕਾਂਗਰਸ ਸਰਕਾਰ ਨੇ ਦਸੰਬਰ 2012 ਵਿਚ 126 ਜਹਾਜ਼ ਖ਼ਰੀਦਣ ਦਾ ਸੌਦਾ ਫ਼ਰਾਂਸ ਦੀ ਕੰਪਨੀ ਨਾਲ ਕੀਤਾ ਸੀ, ਅਤੇ ਇਕ ਫ਼ਾਈਟਰ ਪਲੇਨ ਦੀ ਕੀਮਤ 526 ਕਰੋੜ ਤੈਅ ਹੋਈ ਸੀ ਤੇ ਕੁਲ ਰਕਮ 60145 ਕਰੋੜ ਡਾਲਰਾਂ 'ਚ ਤਾਰਨੀ ਸੀ। ਇਹ ਸੌਦਾ 25 ਮਾਰਚ 2015 ਤਕ ਕਾਇਮ ਸੀ। ਸੁਨੀਲ ਜਾਖੜ ਨੇ ਦਸਿਆ ਕਿ 10 ਅਪ੍ਰੈਲ 2015 ਦੀ, ਨਰਿੰਦਰ ਮੋਦੀ ਦੀ ਫ਼ਰਾਂਸ ਯਾਤਰਾ ਵੇਲੇ ਸਾਰਾ ਸੌਦਾ   ਬਦਲ ਦਿਤਾ ਗਿਆ,

ਇਕ ²ਫ਼ਾਈਟਰ ਦੀ ਕੀਮਤ ਅਤੇ 126 ਦੀ ਥਾਂ ਕੇਵਲ 36 ਕਰੋੜ ਏਅਰ ਕਰਾਫਟ ਖ਼ਰੀਦੇ ਜਿਨ੍ਹਾਂ ਦੀ ਕੀਮਤ 18940 ਕਰੋੜ ਦੇ ਦਿਤੀ ਅਤੇ ਬਾਕੀ 90 ਜਹਾਜ਼ਾਂ ਦੀ 41205 ਕਰੋੜ ਦੀ ਠੱਗੀ ਅਤੇ ਸੌਦੇ 'ਚ ਅੰਤਰ ਦਾ ਜੁਆਬ ਮੰਗੇਗੀ ਕਾਂਗਰਸ, ਸਦਨ ਦੀ ਚਰਚਾ ਵਿਚ। ਗੁਰਦਾਸਪੁਰ ਐਮ.ਪੀ. ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਦੇ ਫਰਾਂਸ ਦੌਰੇ ਤੋਂ 10 ਦਿਨ ਪਹਿਲਾਂ 25 ਮਾਰਚ 2015 ਨੂੰ ਅਡਾਨੀ ਡਿਫ਼ੈਂਸ ਸਿਸਟਮ ਨਾਮ ਦੀ ਕੰਪਨੀ ਨੂੰ ਰਜਿਸਟਰ ਕੀਤਾ ਗਿਆ ਅਤੇ 28 ਮਾਰਚ ਨੂੰ ਅੰਬਾਨੀ ਰਿਲਾਇੰਸ ਡਿਫ਼ੈਂਸ ਕੰਪਨੀ ਨੂੰ ਰਜਿਸਟਰ ਕਰ ਲਿਆ ਅਤੇ ਇਸ ਤਰੀਕੇ ਦੇ ਸਾਰੇ ਸੌਦੇ ਤੇ ਤਕਨੀਕ

ਅਦਲਾ-ਬਦਲੀ ਤੇ ਸੁਰੱਖਿਆ ਸਿਸਟਮ ਸ਼ੱਕ ਦੇ ਘੇਰੇ 'ਚ ਆ ਗਿਆ। ਜਾਖੜ ਨੇ ਇਹ ਵੀ ਕਿਹਾ ਕਿ 110 ਲੜਾਕੂ ਜਹਾਜ਼ ਖਰੀਦਣ ਦਾ ਇਕ ਹੋਰ ਸੌਦਾ ਸਵੀਡਨ ਦੀ ਕੰਪਨੀ 'ਸਾਬ' ਨੂੰ ਦੇ ਦਿੱਤਾ ਗਿਆ। ਪਾਕਿਸਤਾਨ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਫ਼ੌਜੀਆਂ ਤੇ ਸਿਵਲੀਅਨਾਂ ਦੇ ਸ਼ਹੀਦ ਹੋਣ ਦੀ ਗਿਣਤੀ 'ਤੇ ਤੌਖਲਾ ਜ਼ਾਹਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ 2015 'ਚ 9 ਫ਼ੌਜੀ ਤੇ 71 ਵਿਅਕਤੀ ਸ਼ਹੀਦ ਹੋਏ ਜਦਕਿ 2017-18 ਵਿਚ 47 ਫ਼ੌਜੀਆਂ ਤੇ 140 ਨਾਗਰਿਕਾਂ ਨੇ ਜਾਨ ਕੁਰਬਾਨ ਕੀਤੀ।

ਸੰਸਦ ਨੂੰ ਇਸ ਸਬੰਧੀ, ਗੁੰਮਰਾਹ ਕਰਨ ਅਤੇ ਸੁਰੱÎਖਿਆ 'ਤੇ ਫ਼ਾਈਟਰ ਜਹਾਜ਼ਾਂ ਦੇ ਅੰਕੜੇ ਤੇ ਵੇਰਵੇ ਨਾ ਦੇਣ ਕਰਕੇ, ਸਰਕਾਰ ਵਿਰੁਧ ਤੇ ਵਿਸ਼ੇਸ਼ ਕਰਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵਿਰੁਧ ਕਾਂਗਰਸ ਵੱਲੋਂ ਦਿਤੇ ਵਿਸ਼ੇਸ਼ ਅਧਿਕਾਰ ਹਨਨ ਨੋਟਿਸ ਬਾਰੇ ਜਾਖੜ ਨੇ ਕਿਹਾ ਕਿ ਇਸ ਮੁੰਣੇ 'ਤੇ ਚਰਚਾ ਤੇ ਬਹਿਸ ਮੌਕੇ ਬੀਜੇਪੀ ਸਰਕਾਰ ਦਾ ਪਰਦਾਫ਼ਾ²ਸ਼ ਕੀਤਾ ਜਾਵੇਗਾ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement