ਪੀਐਮ ਮੋਦੀ ਨੇ ਰਵਾਂਡਾ 'ਚ ਕੀਤੇ ਵੱਡੇ ਐਲਾਨ, ਦੂਤਘਰ ਖੋਲ੍ਹਣ ਦੀ ਗੱਲ ਵੀ ਆਖੀ
Published : Jul 24, 2018, 11:17 am IST
Updated : Jul 24, 2018, 11:17 am IST
SHARE ARTICLE
PM Narender Modi and Rawanda President
PM Narender Modi and Rawanda President

ਰਵਾਂਡਾ ਦੇ ਦੋ ਦਿਨਾ ਦੌਰੇ 'ਤੇ ਇੱਥੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਦੇ ਨਾਲ ਵਿਸਥਾਰ ਵਿਚ ਗੱਲਬਾਤ ਕੀਤੀ ਅਤੇ ....

ਕਿਗਾਲੀ (ਰਵਾਂਡਾ) : ਰਵਾਂਡਾ ਦੇ ਦੋ ਦਿਨਾ ਦੌਰੇ 'ਤੇ ਇੱਥੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਦੇ ਨਾਲ ਵਿਸਥਾਰ ਵਿਚ ਗੱਲਬਾਤ ਕੀਤੀ ਅਤੇ ਵਪਾਰ ਅਤੇ ਖੇਤੀ ਦੇ ਖੇਤਰ ਵਿਚ ਸਹਿਯੋਗ ਮਜ਼ਬੂਤ ਕਰਨ ਦੇ ਯਤਨਾਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਰਵਾਂਡਾ ਦੇ ਲਈ 20 ਕਰੋੜ ਡਾਲਰ ਦੇ ਕਰਜ਼ ਦੀ ਪੇਸ਼ਕਸ਼ ਵੀ ਕੀਤੀ। 

PM Narender Modi and Rawanda PresidentPM Narender Modi and Rawanda Presidentਰਾਸ਼ਟਰਪਤੀ ਕਾਗਮੇ ਦੇ ਨਾਲ ਗੱਲਬਾਤ ਤੋਂ ਬਾਅਦ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਜਲਦ ਰਵਾਂਡਾ ਵਿਚ ਅਪਣਾ ਦੂਤਘਰ ਖੋਲ੍ਹੇਗਾ। ਰਵਾਂਡਾ ਵਿਚ ਮੀਡੀਆ ਨੂੰ ਦਿਤੇ ਗਏ ਸਾਂਝੇ ਬਿਆਨ ਵਿਚ ਮੋਦੀ ਨੇ ਕਿਹਾ ਕਿ ਅਸੀਂ ਲੋਕ ਰਵਾਂਡਾ ਵਿਚ ਇਕ ਹਾਈ ਕਮਿਸ਼ਨ ਖੋਲ੍ਹਣ ਜਾ ਰਹੇ ਹਾਂ। ਇਸ ਨਾਲ ਦੋਵੇਂ ਦੇਸ਼ਾਂ ਦੀਆਂ ਸਬੰਧਤ ਸਰਕਾਰਾਂ ਦੇ ਵਿਚਕਾਰ ਨਾ ਸਿਰਫ਼ ਗੱਲਬਾਤ ਸਥਾਪਿਤ ਹੋਵੇਗੀ, ਬਲਕਿ ਵਪਾਰ ਸਬੰਧੀ, ਪਾਸਪੋਰਟ, ਵੀਜ਼ਾ ਦੇ ਲਈ ਸੁਵਿਧਾਵਾਂ ਵੀ ਯਕੀਨੀ ਹੋਣਗੀਆਂ।

PM Narender Modi and Rawanda PresidentPM Narender Modi and Rawanda Presidentਉਨ੍ਹਾਂ ਕਿਹਾ ਕਿ ਭਾਰਤ ਅਤੇ ਰਵਾਂਡਾ ਦੇ ਸਬੰਧ ਸਮੇਂ ਦੀ ਕਸੌਟੀ 'ਤੇ ਖ਼ਰੇ ਉਤਰੇ ਹਨ। ਮੋਦੀ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਰਵਾਂਡਾ ਦੀ ਆਰਥਿਕ ਵਿਕਾਸ ਯਾਤਰਾ ਵਿਚ ਉਸ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਰਵਾਂਡਾ ਦੇ ਵਿਕਾਸ ਵਿਚ ਸਹਿਯੋਗ ਜਾਰੀ ਰੱਖੇਗਾ। ਦੋਹੇ ਦੇਸ਼ਾਂ ਨੇ ਚਮੜਾ ਅਤੇ ਇਸ ਨਾਲ ਸਬੰਧਤ ਖੇਤਰਾਂ ਅਤੇ ਖੇਤੀ ਖੋਜ ਦੇ ਖੇਤਰ ਵਿਚ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਭਾਰਤ ਨੇ ਕਈ ਉਦਯੋਗਿਕ ਪਾਰਕ ਦੇ ਵਿਕਾਸ ਅਤੇ ਰਵਾਂਡਾ ਵਿਚ ਕਿਗਾਲੀ ਵਿਸ਼ੇਸ਼ ਆਰਥਿਕ ਖੇਤਰ (ਐਸਈਜੈਡ) ਦੇ ਲਈ 10 ਕਰੋੜ ਡਾਲਰ ਅਤੇ ਖੇਤੀ ਦੇ ਲਈ 10 ਕਰੋੜ ਡਾਲਰ ਦਾ ਕਰਜ਼ ਦੇਣ ਦੀ ਪੇਸ਼ਕਸ਼ ਕੀਤੀ। 

PM Narender Modi and Rawanda President MeetingPM Narender Modi and Rawanda President Meetingਆਪਸੀ ਗੱਲਬਾਤ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਕਾਰੋਬਾਰ ਅਤੇ ਨਿਵੇਸ਼, ਸਮਰੱਥਾ ਨਿਰਮਾਣ, ਵਿਕਾਸਾਤਮਕ ਸਹਿਯੋਗ ਅਤੇ ਦੋਹੇ ਦੇਸ਼ਾਂ ਦੇ ਵਿਚਕਾਰ ਸਬੰਧ ਵਿਚ ਹਿੱਸੇਦਾਰੀ ਮਜ਼ਬੂਤ ਕਰਨ ਲਈ ਵਫ਼ਦ ਪੱਧਰੀ ਗੱਲਬਾਤ ਵਿਚ ਵੀ ਹਿੱਸਾ ਲਿਆ। ਰਾਸ਼ਟਰਪਤੀ ਕਾਗਮੇ ਨੇ ਅਪਣੀ ਟਿੱਪਣੀ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਹ ਯਾਤਰਾ ਰਵਾਂਡਾ ਅਤੇ ਭਾਰਤ ਦੇ ਵਿਚਕਾਰ ਲੰਬੇ ਸਮੇਂ ਤੋਂ ਕਾਇਮ ਮਿੱਤਰਤਾ ਅਤੇ ਸਹਿਯੋਗ ਵਿਚ ਮੀਲ ਦਾ ਪੱਥਰ ਦਰਸਾਉਂਦੀ ਹੈ। ਸਰੋਤ ਸੰਪੰਨ ਇਸ ਮਹਾਦੀਪ ਵਿਚ ਭਾਰਤ ਦੀ ਪਹੁੰਚ ਕਾਇਮ ਕਰਨ ਦੇ ਇਰਾਦੇ ਨਾਲ ਮੋਦੀ ਅਫ਼ਰੀਕਾ ਦੇ ਤਿੰਨ ਦੇਸ਼ਾਂ ਦੀ ਅਪਣੀ ਯਾਤਰਾ ਦੇ ਪਹਿਲੇ ਪੜਾਅ ਵਿਚ ਰਵਾਂਡਾ ਪਹੁੰਚੇ ਹਨ।

PM Narender Modi and Rawanda President MeetingPM Narender Modi and Rawanda President Meetingਮੋਦੀ ਇਸ ਪੂਰਬੀ ਅਫ਼ਰੀਕੀ ਦੇਸ਼ ਦੀ ਯਾਤਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਮੋਦੀ ਦੀ ਇਹ ਯਾਤਰਾ ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਦੀ ਰਵਾਂਡਾ ਯਾਤਰਾ ਦੇ ਕੁੱਝ ਹੀ ਦਿਨ ਬਾਅਦ ਹੋ ਰਹੀ ਹੈ। ਕਿਗਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਉਤਰਦੇ ਹੀ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਕਿ ਇਹ ਇਤਿਹਾਸਕ ਯਾਤਰਾ ਹੈ, ਜਿਸ ਦੀ ਸ਼ੁਰੂਆਤ ਵਿਸ਼ੇਸ਼ ਰਹੀ। ਰਾਸ਼ਟਰਪਤੀ ਪਾਲ ਕਾਗਮੇ ਨੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵਾਂਡਾ ਵਿਚ ਸਵਾਗਤ ਕੀਤਾ। ਮੋਦੀ ਦੀ ਦੋ ਦਿਨਾ ਰਵਾਂਡਾ ਯਾਤਰਾ ਅਪਣੇ ਆਪ ਵਿਚ ਮਹੱਤਵਪੂਰਨ ਹੈ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ। 

PM Narender Modi and Rawanda PresidentPM Narender Modi and Rawanda Presidentਰਵਾਂਡਾ ਅਫ਼ਰੀਕਾ ਦੀ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿਚੋਂ ਇਕ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਇਕ ਕਰੀਬੀ ਮਿੱਤਰ ਅਤੇ ਰਣਨੀਤਕ ਸਾਂਝੇਦਾਰ ਵਲੋਂ ਵਿਸ਼ੇਸ਼ ਸਵਾਗਤ! ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਰਵਾਂਡਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨੇ ਕਿਗਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਸਵਾਗਤ ਕੀਤਾ। ਕਿਸੇ ਭਾਰਤੀ ਪ੍ਰਧਾਨ ਮੰਤਰੀ ਰਵਾਂਡਾ ਵਿਚ ਕਾਰੋਬਾਰੀਆਂ ਅਤੇ ਭਾਰਤੀ ਸਮਾਜ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਉਥੇ ਜਿਨੋਸਾਈਡ ਮੈਮੋਰੀਅਲ ਦਾ ਦੌਰਾ ਕਰਨਗੇ ਅਤੇ ਕਾਗਮੇ ਵਲੋਂ ਸ਼ੁਰੂ ਕੀਤੀ ਗਈ ਰਵਾਂਡਾ ਦੀ ਇਕ ਰਾਸ਼ਟਰੀ ਸਮਾਜਿਕ 'ਗਿਰੀਂਕਾ' (ਪ੍ਰਤੀ ਪਰਵਾਰ ਇਕ ਗਾਂ) 'ਤੇ ਆਯੋਜਤ ਪ੍ਰੋਗਰਾਮ ਵਿਚ ਵੀ ਹਿੱਸਾ ਲੈਣਗੇ। 

Location: Rwanda, Kigali, Kigali

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement