
ਬੀਤੀ 6 ਫ਼ਰਵਰੀ ਤੋਂ ਮਟਕਾ ਚੌਂਕ 'ਤੇ ਬੈਠੇ ਹਨ ਬਾਬਾ ਲਾਭ ਸਿੰਘ
ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ 80 ਸਾਲਾ ਬਜ਼ੁਰਗ ਲਾਭ ਸਿੰਘ ਚੰਡੀਗੜ੍ਹ ਦੇ ਮਟਕਾ ਚੌਂਕ 'ਚ ਬੀਤੀ 6 ਫ਼ਰਵਰੀ ਤੋਂ ਧਰਨੇ 'ਤੇ ਬੈਠੇ ਹੋਏ ਹਨ। ਇਸ ਚੌਂਕ ਤੋਂ ਲੰਘਣ ਵਾਲਾ ਹਰੇਕ ਸ਼ਖ਼ਸ ਬਾਬਾ ਲਾਭ ਸਿੰਘ ਨੂੰ ਦਿਨ-ਰਾਤ ਕਿਰਸਾਨੀ ਝੰਡੇ ਨਾਲ ਵੇਖਦਾ ਹੈ।
Google started calling Matka Chowk as Baba Labh Singh Chowk
ਕਿਸਾਨੀ ਹੱਕਾਂ ਲਈ ਡਟੇ ਬਾਬਾ ਲਾਭ ਸਿੰਘ ਨੂੰ ਦੁਨੀਆਂ ਸਲਾਮ ਕਰ ਰਹੀ ਹੈ। ਹਰ ਕੋਈ ਬਾਬਾ ਲਾਭ ਸਿੰਘ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹਮਾਇਤ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਸਮਰਥਨ ਨੂੰ ਸਿਜਦਾ ਕਰ ਰਿਹਾ ਹੈ।
Google started calling Matka Chowk as Baba Labh Singh Chowk
ਹੁਣ ਗੂਗਲ ਨੇ ਵੀ ਆਪਣੇ ਨਕਸ਼ੇ 'ਤੇ ਮਟਕਾ ਚੌਕ ਦਾ ਨਾਮ ਬਾਬਾ ਲਾਭ ਸਿੰਘ ਚੌਕ ਦੱਸਣਾ ਸ਼ੁਰੂ ਕਰ ਦਿੱਤਾ ਹੈ। ਮਟਕਾ ਚੌਕ ਚੰਡੀਗੜ੍ਹ ਦੇ ਸੈਕਟਰ-17 'ਚ ਹੈ। ਜੇ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ 'ਚ ਗੂਗਲ ਮੈਪ 'ਤੇ ਸੈਕਟਰ-17 ਮਟਕਾ ਚੌਂਕ ਸਰਚ ਕਰੋਗੇ, ਤਾਂ ਤੁਹਾਨੂੰ ਇਸ ਮਸ਼ਹੂਰ ਚੌਕ ਦਾ ਨਾਮ ਬਾਬਾ ਲਾਭ ਸਿੰਘ ਚੌਕ ਲਿਖਿਆ ਨਜ਼ਰ ਆਵੇਗਾ।
Google started calling Matka Chowk as Baba Labh Singh Chowk
ਉੱਥੇ ਹੀ ਸਾਈਬਰ ਮਾਹਰ ਮੰਨਦੇ ਹਨ ਕਿ ਕਿਸੇ ਨੇ ਗੂਗਲ ਮੈਪ ਅਤੇ ਵਿਕੀਪੀਡੀਆ 'ਤੇ ਮਟਕਾ ਚੌਕ ਦਾ ਨਾਮ ਬਦਲ ਦਿੱਤਾ ਹੈ। ਬਾਬਾ ਲਾਭ ਸਿੰਘ ਨੇ ਬੀਤੇ 6 ਮਹੀਨਿਆਂ ਤੋਂ ਚੰਡੀਗੜ੍ਹ ਪੁਲਿਸ ਨੂੰ ਵਖਤ ਪਾਇਆ ਹੋਇਆ ਹੈ। ਮਟਕਾ ਚੌਂਕ 'ਤੇ ਲੱਗਿਆ ਧਰਨਾ ਖਤਮ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਕਈ ਵਾਰ ਬਾਬਾ ਲਾਭ ਸਿੰਘ ਨੂੰ ਜ਼ਬਰੀ ਚੁੱਕ ਕੇ ਥਾਣੇ 'ਚ ਬੰਦ ਕਰ ਚੁੱਕੀ ਹੈ।
Google started calling Matka Chowk as Baba Labh Singh Chowk
ਕੁਝ ਦਿਨ ਪਹਿਲਾਂ ਜਦੋਂ ਤੇਜ਼ ਮੀਂਹ ਪਿਆ ਸੀ, ਉਦੋਂ ਬਾਬਾ ਲਾਭ ਸਿੰਘ ਇਕੱਲੇ ਚੌਕ 'ਚ ਝੰਡਾ ਲੈ ਕੇ ਬੈਠੇ ਸਨ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਚ ਕਾਫ਼ੀ ਵਾਇਰਲ ਹੋਈ ਸੀ। ਇਸ ਮਗਰੋਂ ਬਾਬਾ ਲਾਭ ਸਿੰਘ ਨੂੰ ਮਿਲਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਟਕਾ ਚੌਂਕ ਪਹੁੰਚੇ ਸਨ। ਸੁਖਬੀਰ ਬਾਦਲ ਨੇ ਬਾਬਾ ਲਾਭ ਸਿੰਘ ਦੀ ਹੌਂਸਲਾ ਅਫ਼ਜਾਈ ਕਰਦਿਆਂ ਅਸ਼ੀਰਵਾਦ ਲਿਆ ਸੀ।
Google started calling Matka Chowk as Baba Labh Singh Chowk
ਸੁਖਬੀਰ ਬਾਦਲ ਨੇ ਆਪਣੀ ਇਸ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਲਿਖਿਆ ਸੀ - ਬਾਬਾ ਲਾਭ ਸਿੰਘ ਜੀ ਨਾਲ ਮੁਲਾਕਾਤ ਕਰਕੇ ਕਿਸਾਨ ਅੰਦੋਲਨ ਦੀ ਭਾਵਨਾ ਨੂੰ ਸੱਚੀ ਸ਼ਰਧਾਂਜਲੀ ਵਰਗਾ ਮਹਿਸੂਸ ਹੋਇਆ।
Google started calling Matka Chowk as Baba Labh Singh Chowk
ਚੌਂਕ 'ਤੇ ਆਪਣਾ ਅੰਦੋਲਨ ਜਾਰੀ ਰੱਖਦੇ ਹੋਏ ਪਿਛਲੇ 5 ਮਹੀਨਿਆਂ ਤੋਂ ਬਾਬਾ ਜੀ ਨੇ ਹਰ ਮੁਸ਼ਕਿਲ ਦਾ ਖਿੜੇ ਮੱਥੇ ਸਾਹਮਣਾ ਕੀਤਾ। ਸਾਡੇ ਸਾਰਿਆਂ ਲਈ ਉਹ ਇਕ ਯਾਦਗਾਰੀ ਸਬਕ ਅਤੇ ਪ੍ਰੇਰਨਾ ਸਾਬਤ ਹੋਏ ਹਨ। ਬਾਬਾ ਜੀ ਸੱਚੀ ਅਤੇ ਨਿਰਸੁਆਰਥ ਸੇਵਾ ਦਾ ਸਰੂਪ ਹਨ।