ਪੰਜਾਬ ’ਚ ਬਿਜਲੀ ਉਤਪਾਦਨ ਦਿੱਲੀ ਨਾਲੋਂ 4 ਗੁਣਾ ਜ਼ਿਆਦਾ
Published : Jul 26, 2021, 1:55 pm IST
Updated : Jul 26, 2021, 1:55 pm IST
SHARE ARTICLE
Power generation in Punjab is 4 times more than Delhi
Power generation in Punjab is 4 times more than Delhi

ਬਿਜਲੀ ’ਤੇ ਸਬਸਿਡੀ ਦੇਣ ਵਿਚ ਦਿੱਲੀ ਸਰਕਾਰ 2820 ਕਰੋੜ ਰੁਪਏ ਖਰਚ ਕਰਦੀ ਹੈ ਜਦਕਿ ਪੰਜਾਬ ਇਸ ਤੋਂ 4 ਗੁਣਾ ਜ਼ਿਆਦਾ 10458 ਕਰੋੜ ਰੁਪਏ ਖਰਚ ਕਰਦਾ ਹੈ।

ਚੰਡੀਗੜ੍ਹ: ਇਹਨੀਂ ਦਿਨੀਂ ਪੰਜਾਬ ਬਿਜਲੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। 29 ਜੂਨ ਨੂੰ ਪੰਜਾਬ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਲੋਕਾਂ ਨੂੰ ਦਿੱਲੀ ਮਾਡਲ ਦੀ ਤਰ੍ਹਾਂ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।

PowercomPower

ਹੋਰ ਪੜ੍ਹੋ: ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕੀਤਾ ਅਸਤੀਫ਼ੇ ਦਾ ਐਲਾਨ

ਇਸ ਤੋਂ 24 ਘੰਟਿਆਂ ਬਾਅਦ ਹੀ ਪੰਜਾਬ ਵਿਚ ਬਿਜਲੀ ਸੰਕਟ ਹੋਰ ਤੇਜ਼ ਹੋ ਗਿਆ। ਇਕ ਨਿਊਜ਼ ਵੈੱਬਸਾਈਟ ਵੱਲੋਂ ਕੀਤੀ ਗਈ ਪੜਤਾਲ ਤੋਂ ਸਾਹਮਣੇ ਆਇਆ ਕਿ ਬਿਜਲੀ ’ਤੇ ਸਬਸਿਡੀ ਦੇਣ ਵਿਚ ਦਿੱਲੀ ਸਰਕਾਰ 2820 ਕਰੋੜ ਰੁਪਏ ਖਰਚ ਕਰਦੀ ਹੈ ਜਦਕਿ ਪੰਜਾਬ ਇਸ ਤੋਂ 4 ਗੁਣਾ ਜ਼ਿਆਦਾ 10458 ਕਰੋੜ ਰੁਪਏ ਖਰਚ ਕਰਦਾ ਹੈ। ਦੂਜੇ ਪਾਸੇ ਪੰਜਾਬ ਵਿਚ ਬਿਜਲੀ ਦਾ ਉਤਪਾਦਨ ਦਿੱਲੀ ਦੇ ਮੁਕਾਬਲੇ 4 ਗੁਣਾ ਜ਼ਿਆਦਾ ਹੈ ਪਰ ਬਿਜਲੀ ਵੇਚ ਕੇ ਸਲਾਨਾ ਕਮਾਈ ਦੇ ਮਾਮਲੇ ਵਿਚ ਪੰਜਾਬ ਸਰਕਾਰ ਨਾਲੋਂ ਦਿੱਲੀ ਸਰਕਾਰ ਡੇਢ ਗੁਣਾ ਅੱਗੇ ਹੈ।

Arvind KejriwalArvind Kejriwal

ਹੋਰ ਪੜ੍ਹੋ: ਕਿਨੌਰ ਹਾਦਸਾ: ਮੌਤ ਤੋਂ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖਰੀ ਫੋਟੋ, ਭਾਵੁਕ ਹੋਏ ਲੋਕ

ਦਿੱਲੀ ਦੀ ਕਮਾਈ 50 ਹਜ਼ਾਰ ਕਰੋੜ ਰੁਪਏ ਹੈ ਜਦਕਿ ਪੰਜਾਬ 29 ਹਜ਼ਾਰ ਕਰੋੜ ਰੁਪਏ ਕਮਾਉਂਦਾ ਹੈ। ਰਿਪੋਰਟ ਅਨੁਸਾਰ ਪੰਜਾਬ 467130 ਲੱਖ ਯੂਨਿਟ ਸਲਾਨਾ ਬਿਜਲੀ ਵੇਚ ਕੇ 29903 ਕਰੋੜ ਰੁਪਏ ਦਾ ਮਾਲੀਆ ਕਮਾਉਂਦਾ ਹੈ। ਜਦਕਿ ਦਿੱਲੀ 27436 ਲੱਖ ਯੂਨਿਟ ਸਲਾਨਾ ਬਿਜਲੀ ਵੇਚ ਕੇ 50556 ਕਰੋੜ ਰੁਪਏ ਦਾ ਮਾਲੀਆ ਕਮਾਉਂਦੀ ਹੈ।

pspclPSPCL

ਹੋਰ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ

ਪੰਜਾਬ ਨੂੰ ਪ੍ਰਤੀ ਯੂਨਿਟ ਔਸਤਨ 6.40 ਰੁਪਏ ਅਤੇ ਦਿੱਲੀ ਨੂੰ ਪ੍ਰਤੀ ਯੂਨਿਟ 7.49 ਰੁਪਏ ਮਿਲਦੇ ਹਨ। ਦੱਸ ਦਈਏ ਕਿ ਪੰਜਾਬ ਵਿਚ ਪਿਛੜੇ ਲੋਕਾਂ ਨੂੰ 200 ਯੂਨਿਟ ਤੱਕ ਮੁਫਤ ਬਿਜਲੀ ਦੀ ਸਹੂਲਤ ਹੈ। ਇਸ ਤੋਂ ਜ਼ਿਆਦਾ ਯੂਨਿਟ ’ਤੇ 200 ਯੂਨਿਟ ਤੋਂ ਇਲਾਵਾ ਬਾਕੀ ਯੂਨਿਟਾਂ ਦਾ ਬਿੱਲ ਸਲੈਬ ਅਨੁਸਾਰ ਦੇਣਾ ਪੈਂਦਾ ਹੈ ਜਦਕਿ ਦਿ4ਲੀ ਵਿਚ ਅਜਿਹਾ ਨਹੀਂ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement