
58 ਆਨਲਾਈਨ ਸਿਖਲਾਈ ਪ੍ਰੋਗਰਾਮਾਂ ਦਾ ਆਗ਼ਾਜ਼ : ਤ੍ਰਿਪਤ ਬਾਜਵਾ
ਚੰਡੀਗੜ੍ਹ, 26 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਰਾਜ ਪੇਂਡੂ ਵਿਕਾਸ ਸੰਸਥਾ (ਐਸ.ਆਈ.ਆਰ.ਡੀ.) ਵਲੋਂ ਕੋਰੋਨਾ ਵਾਇਰਸ ਮਾਹਾਂਮਾਰੀ ਕਾਰਨ ਸੂਬੇ ਵਿਚ ਕੀਤੀ ਗਈ ਤਾਲਾਬੰਦੀ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦੀਆਂ ਵੱਖ-ਵੱਖ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਆਂ ਨੂੰ ਲੋਕ ਭਲਾਈ ਅਤੇ ਪੇਂਡੂ ਵਿਕਾਸ ਬਾਰੇ ਵੱਖ-ਵੱਖ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਮਲੀ ਜਾਮਾਂ ਪਹਿਨਾਉਣ ਲਈ ਹੁਣ ਤਕ 58 ਆਨਲਾਈਨ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਏ ਗਏ ਹਨ। ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਨੇ ਸੰਸਥਾ ਦੇ ਨਿਯਮਤ ਕਾਰਜਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ, ਪਰ ਐਸ.ਆਈ.ਆਰ.ਡੀ ਨੇ ਅਪਣੀ ਸਿਖਲਾਈ ਵਿਧੀ ਨੂੰ ਮੌਜੂਦਾ ਸਥਿਤੀ ਮੁਤਾਬਕ ਢਾਲਣ ਲਈ ਬਿਨਾਂ ਸਮਾਂ ਗਵਾਇਆਂ ਸਿਖਲਾਈ ਦੀ ਆਨਲਾਈਨ ਵਿਧੀ ਨੂੰ ਅਪਣਾ ਲਿਆ। ਉਨ੍ਹਾਂ ਦਸਿਆ ਕਿ ਲਾਕਡਾਉਨ ਦੌਰਾਨ ਹੁਣ ਤਕ ਚੁਣੇ ਹੋਏ 1316 ਨੁਮਾਇੰਦਿਆਂ ਨੇ ਸੂਬੇ ਭਰ ਦੇ ਇਨ੍ਹਾਂ ਸਿਖਲਾਈ ਅਤੇ ਓਰੀਐਂਟੇਸ਼ਨ ਕੋਰਸਾਂ ਵਿਚ ਹਿੱਸਾ ਲੈ ਕੇ ਲਾimageਭ ਉਠਾਇਆ ਹੈ।