
ਪੰਜਾਬ ਭਵਨ ਵਿਚ ਕਰਵਾਏ ਸਮਾਗਮ ਦੌਰਾਨ ਇਨਾਂ ਉਮੀਦਵਾਰਾਂ ਨੂੰ ਗਰੁੱਪ ਸੀ ਅਤੇ ਗਰੁੱਪ ਡੀ ਵਿਚ ਨੌਕਰੀ ਦਿੱਤੀ ਗਈ
ਚੰਡੀਗੜ: ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਮਿ੍ਰਤਕ ਕਰਮਚਾਰੀਆਂ ਦੇ 170 ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਹਨ। ਅੱਜ ਪੰਜਾਬ ਭਵਨ ਵਿਚ ਕਰਵਾਏ ਸਮਾਗਮ ਦੌਰਾਨ ਇਨਾਂ ਉਮੀਦਵਾਰਾਂ ਨੂੰ ਗਰੁੱਪ ਸੀ ਅਤੇ ਗਰੁੱਪ ਡੀ ਵਿਚ ਨੌਕਰੀ ਦਿੱਤੀ ਗਈ ਹੈ।
Razia Sultana handed over appointment letters to 170 candidates
ਇਹ ਵੀ ਪੜ੍ਹੋ: ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਰਾਸ਼ੀ ਜਾਰੀ
ਨਵ ਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਰਜ਼ੀਆ ਸੁਲਤਾਨਾ ਨੇ ਜਿੱਥੇ ਸਭਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਤਨ-ਮਨ ਨਾਲ ਸੇਵਾ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨਾਂ ਕਿਹਾ ਕਿ ਸਾਰੇ ਉਮੀਦਵਾਰ ਹਲੀਮੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਅਦਾ ਕਰਨ ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਵਿਚ ਕੋਈ ਖੱਜਲ-ਖੁਆਰੀ ਤੇ ਸਮੱਸਿਆ ਨਾ ਆਵੇ।
Razia Sultana handed over appointment letters to 170 candidates
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਨੂੰ ਕਿਸਾਨਾਂ ਦੇ ਖ਼ਿਲਾਫ਼ ਬੋਲਣਾ ਪਿਆ ਮਹਿੰਗਾ, ਕਿਸਾਨਾਂ ਨੇ ਬੰਦ ਕਰਵਾਈ ਫ਼ਿਲਮ
ਕਾਬਿਲੇਗੌਰ ਹੈ ਕਿ ਕੁੱਲ ਉਮੀਦਵਾਰਾਂ ‘ਚੋਂ 15 ਜਣਿਆਂ ਨੂੰ ਟਰਾਂਸਪੋਰਟ ਵਿਭਾਗ ਵਿਚ ਕਲਰਕ (ਗੁਰੱਪ ਸੀ), 8 ਨੂੰ ਵਰਕਸ਼ਾਪ ਸਟਾਫ (ਗੁਰੱਪ ਸੀ) ਅਤੇ 84 ਉਮੀਦਵਾਰਾਂ ਨੂੰ ਗਰੁੱਪ ਡੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ। ਬਾਕੀ ਉਮੀਦਵਾਰਾਂ ‘ਚੋਂ 7 ਨੂੰ ਕੋਆਪਰੇਟਿਵ ਸੋਸਾਇਟੀ ਪੰਜਾਬ ‘ਚ ਗਰੁੱਪ ਸੀ ਅਤੇ 35 ਨੂੰ ਗਰੁੱਪ ਡੀ ਵਿਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: TMC ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ
ਇਸੇ ਤਰਾਂ 21 ਉਮੀਦਵਾਰਾਂ ਨੂੰ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਵਿਚ ਗਰੁੱਪ ਡੀ ਦੇ ਨਿਯੁਕਤੀ ਪੱਤਰ ਸੌਂਪੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਭੁਪਿੰਦਰ ਸਿੰਘ ਵੀ ਹਾਜ਼ਰ ਸਨ।