
ਪਠਾਨਕੋਟ-ਅੰਮ੍ਰਿਤਸਰ ਤੇ ਜਲੰਧਰ ਰੂਟ ਤੋਂ ਰਵਾਨਾ ਕੀਤਾ ਜਾ ਰਿਹਾ
ਜਲੰਧਰ: ਉੱਤਰੀ ਭਾਰਤ ਵਿੱਚ ਲਗਾਤਾਰ ਮੀਂਹ ਪੈ ਰਹੇ ਹਨ। ਪਠਾਨਕੋਟ 'ਚ ਚੱਕੀ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਬਿਆਸ ਨਦੀ ਉੱਤੇ ਬਣੇ ਇਸ ਪੁਲ਼ ਹੇਠਾਂ ਮਿੱਟੀ ਧਸਣ ਕਾਰਨ ਖ਼ਤਰਾ ਵਧ ਗਿਆ ਹੈ। ਇਸ ਸੰਦਰਭ 'ਚ ਰੇਲਵੇ ਦੀ ਜੰਮੂ ਡਿਵੀਜ਼ਨ ਨੇ ਜੰਮੂ-ਜਲੰਧਰ ਰੇਲਵੇ ਟ੍ਰੈਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਲਗਪਗ 90 ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਕੁਝ ਟ੍ਰੇਨਾਂ ਨੂੰ ਪਠਾਨਕੋਟ-ਅੰਮ੍ਰਿਤਸਰ ਤੇ ਜਲੰਧਰ ਰੂਟ ਤੋਂ ਰਵਾਨਾ ਕੀਤਾ ਜਾ ਰਿਹਾ ਹੈ। ਇਸ ਸਮੇਂ, ਰੇਲਵੇ ਨੇ ਚੱਕੀ ਪੁਲ ਤੋਂ ਟ੍ਰੇਨਾਂ ਦੀ ਆਵਾਜਾਈ ਅਗਲੇ ਹੁਕਮ ਤਕ ਬੰਦ ਕਰ ਦਿੱਤੀ ਹੈ।