
ਪ੍ਰਸ਼ਾਸਨ ਤੇ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ
People are Forced to Leave Their Homes Due to the Flooding in the Village Abdullahpur Latest News in Punjabi ਟਾਂਡਾ ਅੜਮੁੜ : ਬਿਆਸ ਦਰਿਆ ਵਿਚ ਲਗਾਤਾਰ ਪਾਣੀ ਵਧਣ ਕਾਰਨ ਲੋਕ ਘਰੋਂ ਬੇਘਰ ਹਨ ਤੇ ਦੂਜੇ ਪਾਸੇ ਫ਼ਸਲਾਂ ਡੁੱਬੀਆਂ ਹੋਣ ਕਾਰਨ ਕਿਸਾਨ ਚਿੰਤਾਵਾਂ ਵਿਚ ਨਜ਼ਰ ਆ ਰਹੇ ਹਨ। ਪਿੰਡ ਅਬਦੁੱਲਾ, ਫੱਤਾ, ਕੁੱਲਾ ਤੇ ਹੋਰ ਬਿਆਸ ਦਰਿਆ ਦੇ ਕੰਡੇ ਪੈਂਦੇ ਪਿੰਡ ਪਾਣੀ ਦੀ ਚਪੇਟ ਵਿਚ ਆਉਣ ਕਾਰਨ ਉਨ੍ਹਾਂ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ’ਤੇ ਖ਼ਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਕਤ ਬਿਆਸ ਦਰਿਆ ਉਫਾਨ ’ਤੇ ਚੱਲ ਰਿਹਾ ਹੈ ਜੇ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੌਰਾਨ ਨੁਕਸਾਨ ਹੋਰ ਵੀ ਵੱਧ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਅਪਣੀਆਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਸੁਰੱਖਿਤ ਥਾਵਾਂ ’ਤੇ ਤਾਂ ਲਿਜਾਇਆ ਜਾ ਰਿਹਾ ਹੈ ਪਰੰਤੂ ਘਰੋਂ ਬੇਘਰ ਹੋਣ ਕਾਰਨ ਹਾਲਾਤ ਬਹੁਤ ਹੀ ਨਾਜੁਕ ਨਜ਼ਰ ਆ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਆਫ਼ਤ ਦੇ ਚੱਲਦਿਆਂ ਘਰ ਛੱਡ ਕੇ ਬੈਠੇ ਹੜ੍ਹ ਪੀੜਤ ਲੋਕਾਂ ਦੇ ਚੁੱਲੇ 10 ਦਿਨਾਂ ਤੋਂ ਠੰਡੇ ਪਏ ਹੋਏ ਹਨ। ਇਸ ਮੌਕੇ ਜੋ ਲੋਕ ਘਰੋਂ ਬੇਘਰ ਬੈਠੇ ਹੋਏ ਹਨ, ਉਨ੍ਹਾਂ ਨੇ ਪ੍ਰਸ਼ਾਸਨ ਤੇ ਲੋਕਾਂ ਤੋਂ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
(For more news apart from People are Forced to Leave Their Homes Due to the Flooding in the Village Abdullahpur Latest News in Punjabi stay tuned to Rozana Spokesman.)