
ਪਿੰਡ ਦੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ
ਲਹਿਰਾਗਾਗਾ : ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਬੀਤੀ ਦੇਰ ਰਾਤ ਨੇੜਲੇ ਪਿੰਡ ਸੰਗਤਪੁਰਾ ਵਿਖੇ ਤੇਜ਼ ਮੀਂਹ ਦੇ ਕਾਰਨ ਮੱਝਾਂ ਦੇ ਮਾੜੇ ਦੀ ਛੱਤ ਡਿੱਗ ਜਾਣ ਕਾਰਨ ਇਕ ਮੱਝ ਦੀ ਮੌਤ ਅਤੇ 6 ਤੋਂ ਵੱਧ ਪਸ਼ੂਆਂ ਦੇ ਜ਼ਖ਼ਮੀ ਹੋ ਗਏ ਹਨ। ਡੇਅਰੀ ਮਾਲਕ ਰਘਵੀਰ ਸਿੰਘ ਗੱਗੀ ਵਾਸੀ ਸੰਗਤਪੁਰਾ ਨੇ ਦੱਸਿਆ ਹੈ ਕਿ ਜਦੋਂ ਉਸ ਨੂੰ ਇਸ ਘਟਨਾ ਬਾਰੇ ਜਦੋਂ ਪਤਾ ਲੱਗਿਆ ਤਾਂ ਪਿੰਡ ਦੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ। ਉਦੋਂ ਤੱਕ ਇਕ ਮੱਝ ਦੀ ਮੌਤ ਹੋ ਚੁੱਕੀ ਸੀ ਅਤੇ 6 ਦੇ ਕਰੀਬ ਪਸ਼ੂ ਮਲਬੇ ਹੇਠ ਦੱਬ ਜਾਣ ਕਾਰਨ ਜ਼ਖ਼ਮੀ ਹੋ ਗਏ ਸਨ।
ਉਨ੍ਹਾਂ ਨੇ ਦੱਸਿਆ ਕਿ ਉਸ ਨੇ ਇਕ ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਪਸ਼ੂਆਂ ਦਾ ਵਾੜਾ ਬਣਾਇਆ ਸੀ ਜੋ ਤੇਜ਼ ਬਾਰਿਸ਼ ਕਾਰਨ ਢਹਿ ਢੇਰੀ ਹੋ ਗਿਆ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ ਕੁਦਰਤੀ ਕਰੋਪੀ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ।