
ਡੇਅਰੀ ਮਾਲਕਾਂ ਦੀ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਆਖਿਆ
ਲੁਧਿਆਣਾ: ਲੁਧਿਆਣਾ ਨਗਰ ਨਿਗਮ ਵਲੋਂ ਡੇਅਰੀ ਮਾਲਕਾਂ ਤੇ ਕੀਤੀ ਕਾਰਵਾਈ ਦਾ ਮੁੱਦਾ ਲਗਾਤਰ ਭਖਦਾ ਜਾ ਰਿਹਾ ਹੈ ਤੇ ਹੁਣ ਡੇਅਰੀ ਮਾਲਕ ਮਦਦ ਦੀ ਆਸ ਨਾਲ ਸਿਮਰਜੀਤ ਸਿੰਘ ਬੈਂਸ ਕੋਲ ਪਹੁੰਚੇ ਹਨ। ਦਰਅਸਲ ਨਗਰ ਨਿਗਮ ਵੱਲੋਂ ਬੀਤੇ ਦਿਨ ਗੰਦੇ ਨਾਲੇ ‘ਚ ਡੇਅਰੀਆਂ ਵੱਲੋਂ ਸਿੱਧਾ ਆਪਣਾ ਮਲਬਾ ਸੁੱਟਣ ਤੇ ਸਖ਼ਤ ਨੋਟਿਸ ਲੈਂਦਿਆਂ 120 ਡੇਅਰੀਆਂ ਦੇ ਸੀਵਰੇਜ ਕੁਨੈਕਸ਼ਨ ਕਰ ਦਿੱਤੇ ਗਏ ਸੀ, ਜਿਸ ਨੂੰ ਲੈ ਕੇ ਡੇਅਰੀ ਮਾਲਕ ਸਿਮਰਜੀਤ ਬੈਂਸ ਕੋਲ ਆਪਣੀ ਗੁਹਾਰ ਲੈ ਕੇ ਪਹੁੰਚੇ। ਜਿਸ ਤੋਂ ਬਾਅਦ ਸਿਮਰਜੀਤ ਬੈਂਸ ਡੇਅਰੀ ਮਾਲਕਾਂ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਪਹੁੰਚੇ ਅਤੇ ਅਤੇ ਡੇਅਰੀ ਮਾਲਕਾਂ ਦੀ ਮੁਸ਼ਕਿਲਾਂ ਦੇ ਹੱਲ ਲਈ ਢੁੱਕਵਾਂ ਹੱਲ ਕਰਨ ਦੀ ਗੱਲ ਆਖ਼ੀ।
Simarjit Singh Bains
ਉਧਰ ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਵੀ ਬੈਂਸ ਨੂੰ ਭਰੋਸਾ ਦਿੱਤਾ ਕਿ ਡੇਅਰੀ ਮਾਲਕਾਂ ਲਈ ਇੱਕ ਵੱਖਰੀ ਥਾਂ ਤੇ ਕੂੜਾ ਸੁੱਟਣ ਦੀ ਥਾਂ ਬਣਾਈ ਜਾਵੇਗੀ ਅਤੇ ਉਸ ਦਾ ਪੂਰਾ ਪਲਾਨ ਨਗਰ ਨਿਗਮ ਤੇ ਇੰਪਰੂਵਮੈਂਟ ਟਰੱਸਟ ਸਾਂਝੇ ਤੌਰ ਤੇ ਬਣਾ ਕੇ ਉਸ ਨੂੰ ਤਿਆਰ ਕਰਵਾਉਣਗੇ। ਜ਼ਿਕਰਯੋਗ ਹੈ ਕਿ ਅਕਸਰ ਸਰਕਾਰੀ ਅਫਸਰਾਂ ਨੂੰ ਮੀਡੀਆ ਦੇ ਸਾਹਮਣੇ ਝਾੜ ਪਾਉਣ ਵਾਲੇ ਸਿਮਰਜੀਤ ਬੈਂਸ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਾਲ ਬੰਦ ਕਮਰਾ ਮੀਟਿੰਗ ਕਰਦੇ ਵਿਖਾਈ ਦਿੱਤੇ ਅਤੇ ਬੈਠਕ ਤੋਂ ਬਾਅਦ ਹੀ ਦੋਵੇਂ ਮੀਡੀਆ ਦੇ ਮੁਖਾਤਿਬ ਹੋਏ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।