
ਕਿਸਾਨਾਂ ਵੱਲੋਂ ਦਿਖਾਈ ਦਰਿਆਦਿਲੀ ਦੀ ਹੋ ਰਹੀ ਤਾਰੀਫ਼
ਮੋਗਾ: ਪੰਜਾਬ ਦੇ ਕਿਸਾਨਾਂ ਨੂੰ ਭਾਵੇਂ ਸਰਕਾਰਾਂ ਕਿੰਨਾ ਹੀ ਤੰਗ ਪਰੇਸ਼ਾਨ ਕਰਦੀਆਂ ਰਹਿਣ ਪਰ ਅਪਣੀ ਦਰਿਆਦਿਲੀ ਲਈ ਮਸ਼ਹੂਰ ਪੰਜਾਬ ਦੇ ਕਿਸਾਨ ਚੰਗੇ ਕੰਮ ਕਰਨੋਂ ਕਦੇ ਵੀ ਪਿੱਛੇ ਨਹੀਂ ਹਟਦੇ।ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ।
Farmers Protest
ਜਿੱਥੇ ਕਿਸਾਨਾਂ ਨੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਹੋਇਆ ਸੀ ਪਰ ਇਸੇ ਦੌਰਾਨ ਇਕ ਐਂਬੂਲੈਂਸ ਆ ਗਈ, ਜਿਸ ਵਿਚ ਕਿਸੇ ਸੀਰੀਅਸ ਮਰੀਜ਼ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜਿਵੇਂ ਹੀ ਕਿਸਾਨਾਂ ਨੂੰ ਐਂਬੂਲੈਂਸ ਦੇ ਆਉਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਝੱਟ ਐਂਬੂਲੈਂਸ ਨੂੰ ਰਸਤਾ ਦੇ ਦਿੱਤਾ।
ambulance
ਇਹ ਪੰਜਾਬ ਦੇ ਕਿਸਾਨ ਹੀ ਹਨ ਜੋ ਝੱਟ ਅਪਣਾ ਦੁੱਖ ਭੁੱਲ ਕੇ ਦੂਜੇ ਦੇ ਦੁੱਖ ਵਿਚ ਸ਼ਰੀਕ ਹੋ ਜਾਂਦੇ ਨੇ, ਨਹੀਂ ਤਾਂ ਸਾਡੇ ਦੇਸ਼ ਦੀ ਹਾਲਤ ਇਹ ਹੈ ਕਿ ਇੱਥੇ ਤਾਂ ਲੀਡਰਾਂ ਦੀਆਂ ਰੈਲੀਆਂ ਵਿਚੋਂ ਵੀ ਐਂਬੂਲੈਂਸਾਂ ਨੂੰ ਨਹੀਂ ਨਿਕਲਣ ਦਿੱਤਾ ਜਾਂਦਾ।
Farmers Protest
ਪਿਛੋਕੜ ਵਿਚ ਇਸ ਤਰ੍ਹਾਂ ਕਈ ਘਟਨਾਵਾਂ ਦੇਸ਼ ਵਿਚ ਵਾਪਰ ਚੁੱਕੀਆਂ ਨੇ। ਫਿਲਹਾਲ ਐਂਬੂਲੈਂਸ ਨੂੰ ਰਸਤਾ ਦਿੱਤੇ ਜਾਣ ਮਗਰੋਂ ਸੋਸ਼ਲ ਮੀਡੀਆ 'ਤੇ ਕਿਸਾਨਾਂ ਵੱਲੋਂ ਦਿਖਾਈ ਦਰਿਆਦਿਲੀ ਦੀ ਜਮ ਕੇ ਸ਼ਲਾਘਾ ਕੀਤੀ ਜਾ ਰਹੀ ਹੈ।