ਅਕਾਲੀਆਂ ਵੱਲੋਂ NDA ਛੱਡਣ ਦੇ ਫੈਸਲੇ 'ਚ ਕੋਈ ਨੈਤਿਕਤਾ ਸ਼ਾਮਲ ਨਹੀਂ, ਇਹ ਸਿਰਫ ਰਾਜਸੀ ਮਜਬੂਰੀ: ਕੈਪਟਨ
Published : Sep 26, 2020, 11:55 pm IST
Updated : Sep 27, 2020, 1:13 pm IST
SHARE ARTICLE
Captain Amarinder Singh and Sukhbir Singh Badal
Captain Amarinder Singh and Sukhbir Singh Badal

ਖੇਤੀਬਾੜੀ ਬਿੱਲਾਂ 'ਤੇ ਕਿਸਾਨਾਂ ਨੂੰ ਮਨਵਾਉਣ ਵਿੱਚ ਅਸਫਲ ਰਹਿਣ ਉਤੇ ਭਾਜਪਾ ਵੱਲੋਂ ਦੋਸ਼ ਮੜੇ ਜਾਣ ਤੋਂ ਬਾਅਦ ਅਕਾਲੀ ਦਲ ਕੋਲ ਕੋਈ ਚਾਰਾ ਨਹੀਂ ਸੀ ਬਚਿਆ

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਐਨ.ਡੀ.ਏ. ਛੱਡਣ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਾਦਲਾਂ ਲਈ ਰਾਜਸੀ ਮਜਬੂਰੀ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ, ਜਿਨ੍ਹਾਂ ਕੋਲ ਖੇਤੀਬਾੜੀ ਬਿੱਲਾਂ ਉਤੇ ਭਾਜਪਾ ਵੱਲੋਂ ਦੋਸ਼ ਮੜੇ ਜਾਣ ਤੋਂ ਬਾਅਦ ਐਨ.ਡੀ.ਏ. ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਸੀ।

 

ਆਪਣੇ ਪਹਿਲਾਂ ਵਾਲੇ ਬਿਆਨ ਵੱਲ ਧਿਆਨ ਦਿਵਾਉਂਦਿਆਂ, ਜਿਸ ਵਿੱਚ ਉਨ੍ਹਾਂ  ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਐਨ.ਡੀ.ਏ. ਹੁਣ ਅਕਾਲੀਆਂ ਨੂੰ ਮੱਖਣ ਵਿੱਚੋਂ ਵਾਲ ਵਾਂਗ ਕੱਢ ਦੇਵੇਗੀ ਜੇਕਰ ਉਨ੍ਹਾਂ ਖੁਦ ਹੀ ਇੱਜ਼ਤ ਨਾਲ ਗਠਜੋੜ ਨਾ ਛੱਡਿਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਵਿੱਚ ਕੋਈ ਵੀ ਨੈਤਿਕਤਾ ਸ਼ਾਮਲ ਨਹੀਂ ਹੈ।

 

ਅਕਾਲੀਆਂ ਸਾਹਮਣੇ ਹੋਰ ਕੋਈ ਰਾਸਤਾ ਨਹੀਂ ਸੀ ਬਚਿਆ। ਹੁਣ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਸਾਫ ਕਰ ਦਿੱਤਾ ਸੀ ਕਿ ਉਹ ਖੇਤੀਬਾੜੀ ਬਿੱਲਾਂ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਸਮਝਦੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਐਨ.ਡੀ.ਏ. ਨਾਲੋਂ ਤੋੜ-ਵਿਛੋੜਾ ਕਰਨ ਦਾ ਅਕਾਲੀ ਦਲ ਫੈਸਲਾ ਉਨ੍ਹਾਂ  ਵੱਲੋਂ ਬੋਲੇ ਜਾਂਦੇ ਝੂਠ ਅਤੇ ਬੇਇਮਾਨੀ ਦੀ ਕਹਾਣੀ ਦਾ ਅੰਤ ਹੈ ਜਿਸ ਦਾ ਸਿੱਟਾ ਬਿੱਲਾਂ ਦੇ ਮੁੱਦੇ ਉਤੇ ਉਨ੍ਹਾਂ  ਦੇ ਇਕੱਲੇ ਪੈ ਜਾਣ ਦੇ ਰੂਪ ਵਿੱਚ ਸਾਹਮਣੇ ਆਇਆ।

 

ਉਨ੍ਹਾਂ  ਅੱਗੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਹਾਲਤ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਬਣ ਗਈ ਸੀ ਕਿਉਂ ਜੋ ਉਸ ਨੇ ਮੁੱਢਲੇ ਦੌਰ ਵਿੱਚ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਉਤੇ ਅਸੂਲਾਂ ਭਰਪੂਰ ਸਟੈਂਡ ਨਹੀਂ ਸੀ ਲਿਆ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਕੀਤੇ ਵਿਆਪਕ ਰੋਹ ਕਾਰਨ ਉਸ ਨੇ ਅਚਾਨਕ ਹੀ ਇਸ ਮੁੱਦੇ ਉਤੇ ਯੂ ਟਰਨ ਲੈ ਲਿਆ।

ਮੁੱਖ ਮੰਤਰੀ ਨੇ ਸਾਫ ਕੀਤਾ ਕਿ ਹੁਣ ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਕਾਲੀ ਦਲ ਦੇ ਝੂਠ, ਫਰੇਬ ਅਤੇ ਦੋਹਰੇ ਮਾਪਦੰਡਾਂ ਦਾ ਪਾਜ ਉਘੇੜ ਕੇ ਰੱਖ ਦਿੱਤਾ, ਤਾਂ ਅਕਾਲੀਆਂ ਕੋਲ ਐਨ.ਡੀ.ਏ. ਤੋਂ ਬਾਹਰ ਆਉਣ ਦਾ ਹੀ ਇਕੋ-ਇਕ ਰਾਹ ਬਚਿਆ ਸੀ। ਪਰ ਇਸ ਕਦਮ ਨਾਲ ਅਕਾਲੀਆਂ ਨੂੰ ਆਪਣਾ ਨੱਕ ਬਚਾਉਣ ਵਿੱਚ ਮੱਦਦ ਨਹੀਂ ਮਿਲੇਗੀ ਜਿਵੇਂ ਕਿ ਉਨ੍ਹਾਂ  ਦੀ ਉਮੀਦ ਸੀ ਕਿਉਂਕਿ ਹੁਣ ਅਕਾਲੀ ਖੁਦ ਨੂੰ ਵੱਡੇ ਸਿਆਸੀ ਤੂਫਾਨ ਵਿੱਚ ਘਿਰਿਆ ਪਾਉਣਗੇ ਅਤੇ ਉਨ੍ਹਾਂ  ਕੋਲ ਹੁਣ ਪੰਜਾਬ ਜਾਂ ਕੇਂਦਰ ਵਿੱਚ ਕਿਤੇ ਵੀ ਸਿਆਸੀ ਤੌਰ ਉਤੇ ਖੜ੍ਹਨ ਯੋਗੀ ਥਾਂ ਨਹੀਂ ਬਚੀ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇਕਰ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਹੋਰ ਅਕਾਲੀ ਆਗੂਆਂ ਵਿੱਚ ਕੋਈ ਵੀ ਸ਼ਰਮ ਬਚੀ ਹੈ ਤਾਂ ਉਨ੍ਹਾਂ  ਨੂੰ ਕੇਂਦਰ ਸਰਕਾਰ ਦੇ ਭਾਈਵਾਲ ਬਣ ਕੇ ਚੁੱਕੇ ਗਏ ਆਪਣੇ ਧੋਖਾਧੜੀ ਭਰਪੂਰ ਕਦਮਾਂ ਨੂੰ ਕਬੂਲ ਕਰ ਕੇ ਕਿਸਾਨਾਂ ਤੋਂ ਇਸ ਦੀ ਮਾਫੀ ਮੰਗਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement