
ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦਿਲਜਾਨ ਨੇ ਚਮਕੌਰ ਸਾਹਿਬ ਵਿੱਚ ਬਣੇ ਥੀਮ ਪਾਰਕ ਦੀ ਡਾਕੂਮੈਂਟਰੀ ਵਿੱਚ ਗੀਤਾਂ ਵਿ ਆਪਣੀ ਆਵਾਜ਼ ਦਿੱਤੀ
ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਸ਼ਹੂਰ ਪੰਜਾਬੀ ਗਾਇਕ ਮਰਹੂਮ ਦਿਲਜਾਨ ਦੇ ਪਿਤਾ ਨਾਲ ਬੀਤੀ ਦੇਰ ਰਾਤ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਲੰਬੇ ਸਮੇਂ ਤੱਕ ਪੰਜਾਬ ਦੀ ਸੇਵਾ ਕਰੇ।
ਇਹ ਵੀ ਪੜ੍ਹੋ : ਸਾਬਕਾ CM ਕੈਪਟਨ ਅਮਰਿੰਦਰ ਭਲਕੇ ਚੰਡੀਗੜ੍ਹ 'ਚ ਕਰਨਗੇ ਪ੍ਰੈੱਸ ਕਾਨਫ਼ਰੰਸ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਪਣੇ ਵਲੋਂ ਅਸੀਂ ਬਹੁਤ ਵਧੀਆ ਚੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਦਿਨ ਇਹ ਪਾਰਕ ਖੁੱਲੇਗਾ ਅਸੀਂ ਤੁਹਾਨੂੰ ਸੱਦਾ ਦੇਵਾਂਗੇ।
ਹੋਰ ਵੀ ਪੜ੍ਹੋ: ਹਜ਼ਾਰਾਂ ਕਰੋੜੀ ਡਰੱਗ ਮਾਮਲੇ ‘ਤੇ ਅੱਜ ਹੋਵੇਗੀ ਅਹਿਮ ਸੁਣਵਾਈ, ਖੁੱਲ੍ਹੇਗੀ ਸੀਲ ਬੰਦ ਰਿਪੋਰਟ
ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦਿਲਜਾਨ ਨੇ ਚਮਕੌਰ ਸਾਹਿਬ ਵਿੱਚ ਬਣੇ ਥੀਮ ਪਾਰਕ ਦੀ ਡਾਕੂਮੈਂਟਰੀ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ, ਜੋ ਸਿੱਖ ਇਤਿਹਾਸ ਨੂੰ ਦਰਸਾਉਂਦੀ ਹੈ। ਦੱਸ ਦੇਈਏ ਕਿ ਇਹ ਪਾਰਕ 55 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
ਹੋਰ ਵੀ ਪੜ੍ਹੋ: ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ, ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅੱਜ
ਪਾਰਕ ਵਿੱਚ 10-10 ਮੀਟਰ ਉੱਚੀਆਂ ਤਲਵਾਰਾਂ, ਖੰਡੇ ਨਾਲ ਵਾਟਰ ਸ਼ੋਅ ਅਤੇ 5 ਤਾਂਬੇ ਦੇ ਘੋੜੇ ਲਗਾਏ ਗਏ ਹਨ ਜਿਨ੍ਹਾਂ ਵਿੱਚ ਯੋਧੇ ਸਵਾਰ ਹਨ। 10 ਮੀਟਰ ਉੱਚੇ ਖੰਡੇ 'ਤੇ ਆਧਾਰਿਤ ਉੱਚ ਗੁਣਵੱਤਾ ਵਾਲਾ ਜਲ ਸ਼ੋਅ ਪੇਸ਼ ਕੀਤਾ ਜਾਵੇਗਾ, ਜੋ ਕਿ ਗੀਤ 'ਤੇ ਆਧਾਰਿਤ ਹੈ।
ਹੋਰ ਵੀ ਪੜ੍ਹੋ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਸੌਦਾ ਸਾਧ ਨੂੰ ਲਿਆਵੇਗੀ ਫ਼ਰੀਦਕੋਟ ਅਦਾਲਤ ’ਚ