ਸੜਕ ’ਤੇ ਪਏ ਟੋਇਆਂ ਕਾਰਨ ਖ਼ਰਾਬ ਹੋਏ ਸੀ ਕਾਰ ਦੇ ਟਾਇਰ, ਕੰਜ਼ਿਊਮਰ ਫੋਰਮ ਨੇ ਟੋਲ ਕੰਪਨੀ ਨੂੰ ਲਗਾਇਆ ਜੁਰਮਾਨਾ
Published : Oct 26, 2022, 7:16 pm IST
Updated : Oct 26, 2022, 7:16 pm IST
SHARE ARTICLE
Consumer Forum fined Soma Company 50 thousand
Consumer Forum fined Soma Company 50 thousand

ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਕਰੀਬ 6 ਸਾਲ ਲੜਨਾ ਪਿਆ।

 

ਲੁਧਿਆਣਾ: ਪੰਜਾਬ ਵਿਚ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਸੋਮਾ ਨੂੰ ਖਪਤਕਾਰ ਫੋਰਮ ਨੇ 50 ਹਜ਼ਾਰ ਦਾ ਜੁਰਮਾਨਾ ਠੋਕਿਆ ਹੈ। ਇਹ ਜੁਰਮਾਨਾ ਲੁਧਿਆਣਾ ਦੀ ਇਕ ਔਰਤ ਦੀ ਸ਼ਿਕਾਇਤ 'ਤੇ ਲੱਗਿਆ ਹੈ। ਦਰਅਸਲ ਸੜਕ ’ਤੇ ਪਏ ਟੋਏ ਕਾਰਨ ਉਸ ਦੀ ਕਾਰ ਦੇ ਟਾਇਰ ਖਰਾਬ ਹੋ ਗਏ। ਜਿਸ ਤੋਂ ਬਾਅਦ ਉਸ ਨੇ ਲੁਧਿਆਣਾ ਦੇ ਖਪਤਕਾਰ ਫੋਰਮ 'ਚ ਮਾਮਲਾ ਦਰਜ ਕਰਵਾਇਆ। ਉਹਨਾਂ ਕਿਹਾ ਕਿ ਟੋਲ ਟੈਕਸ ਭਰਨ ਤੋਂ ਬਾਅਦ ਉਹ ਵੀ ਖਪਤਕਾਰ ਹੈ। ਇਸ ਦਲੀਲ ਨੂੰ ਫੋਰਮ ਨੇ ਪ੍ਰਵਾਨ ਕਰ ਲਿਆ। ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਕਰੀਬ 6 ਸਾਲ ਲੜਨਾ ਪਿਆ।

ਲੁਧਿਆਣਾ ਦੇ ਐਡਵੋਕੇਟ ਹਰੀ ਓਮ ਜਿੰਦਲ ਨੇ ਦੱਸਿਆ ਕਿ 2016 ਵਿਚ ਕਿਚਲੂ ਨਗਰ ਦੀ ਸਮਿਤਾ ਜਿੰਦਲ ਆਪਣੀ ਕਾਰ ਵਿਚ ਅੰਬਾਲਾ ਤੋਂ ਵਾਪਸ ਲੁਧਿਆਣਾ ਆ ਰਹੀ ਸੀ। ਜਿਵੇਂ ਹੀ ਉਹ ਖੰਨਾ ਨੇੜੇ ਪਹੁੰਚੇ ਤਾਂ ਉੱਥੇ ਸੜਕ 'ਤੇ ਟੋਏ ਹੋਣ ਕਾਰਨ ਉਹਨਾਂ ਦੀ ਕਾਰ ਦੇ ਟਾਇਰ ਫਟ ਗਏ। ਸਾਰੇ ਰਸਤੇ ਵਿਚ ਪਏ ਟੋਇਆਂ ਕਾਰਨ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਸ ਨੇ ਖਪਤਕਾਰ ਫੋਰਮ ਵਿਚ ਸ਼ਿਕਾਇਤ ਦਰਜ ਕਰਵਾਈ। ਇਹ ਮਾਮਲਾ ਕਰੀਬ 6 ਸਾਲ ਤੱਕ ਚੱਲਿਆ।

ਐਡਵੋਕੇਟ ਹਰੀ ਓਮ ਜਿੰਦਲ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਉਹਨਾਂ ਕੋਲ ਆਇਆ ਤਾਂ ਉਹਨਾਂ ਨੇ ਖਪਤਕਾਰ ਅਦਾਲਤ ਵਿਚ ਕੇਸ ਦਾਇਰ ਕੀਤਾ। ਜਦੋਂ ਸਮਿਤਾ ਜਿੰਦਲ ਦੀ ਕਾਰ ਦਾ ਟਾਇਰ ਫਟ ਗਿਆ ਤਾਂ ਉਸ ਨੇ ਡਰ ਦੇ ਮਾਹੌਲ ਵਿਚ ਅੰਬਾਲਾ ਤੋਂ ਲੁਧਿਆਣਾ ਤੱਕ ਦਾ ਸਫ਼ਰ ਤੈਅ ਕੀਤਾ। ਉਹਨਾਂ ਫੋਰਮ ਵਿਚ ਦਲੀਲ ਦਿੱਤੀ ਕਿ ਜਦੋਂ ਅਸੀਂ ਟੋਲ ਟੈਕਸ ਅਦਾ ਕਰਦੇ ਹਾਂ ਤਾਂ ਅਸੀਂ ਖਪਤਕਾਰ ਦੀ ਸ਼੍ਰੇਣੀ ਵਿਚ ਆਉਂਦੇ ਹਾਂ। ਲੋਕ ਟੋਲ ਫੀਸ ਅਦਾ ਕਰਦੇ ਹਨ ਕਿਉਂਕਿ ਉਹਨਾਂ ਨੂੰ ਚੰਗੀਆਂ ਸੜਕਾਂ ਮਿਲਦੀਆਂ ਹਨ ਪਰ ਅਜਿਹਾ ਨਹੀਂ ਹੋਇਆ। ਉਸ ਨੇ ਸਬੂਤ ਵਜੋਂ ਟੋਲ ਰਸੀਦਾਂ ਵੀ ਪੇਸ਼ ਕੀਤੀਆਂ। ਜਿਸ ਨੂੰ ਫੋਰਮ ਨੇ ਪ੍ਰਵਾਨ ਕਰ ਲਿਆ।

ਐਡਵੋਕੇਟ ਹਰੀ ਓਮ ਜਿੰਦਲ ਨੇ ਕਿਹਾ ਕਿ ਇਸ ਫੈਸਲੇ ਕਾਰਨ ਹੁਣ ਟੋਲ ਅਦਾ ਕਰਨ ਵਾਲੇ ਲੋਕ ਖਪਤਕਾਰ ਦੀ ਸ਼੍ਰੇਣੀ ਵਿਚ ਆ ਗਏ ਹਨ। ਜੇਕਰ ਟੋਲ ਅਦਾ ਕਰਨ ਤੋਂ ਬਾਅਦ ਵੀ ਕੋਈ ਅਸੁਵਿਧਾ ਹੁੰਦੀ ਹੈ ਤਾਂ ਉਹ ਫੋਰਮ ਤੱਕ ਪਹੁੰਚ ਕਰ ਸਕਦੇ ਹਨ। ਇਸ ਨਾਲ ਟੋਲ ਕੰਪਨੀਆਂ ਦੀ ਮਨਮਾਨੀ ਖ਼ਤਮ ਹੋ ਜਾਵੇਗੀ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement