
ਪ੍ਰਵਾਰ ਦੀ ਸਹਿਮਤੀ ਮਗਰੋਂ ਕਰਵਾਇਆ ਗਿਆ ਸਹਾਇਕ ਪ੍ਰੋਫੈਸਰ ਦਾ ਪੋਸਟਮਾਰਟਮ
Professor Balwinder Kaur Suicide News: ਸਹਾਇਕ ਪ੍ਰੋਫੈਸਰ ਖੁਦਕੁਸ਼ੀ ਮਾਮਲੇ ਵਿਚ ਪ੍ਰਵਾਰ ਅਤੇ ਯੂਨੀਅਨ ਸਾਥੀਆਂ ਵਲੋਂ ਇਨਸਾਫ ਲਈ ਲਗਾਏ ਗਏ ਧਰਨੇ ਦੌਰਾਨ ਸਰਕਾਰ ਵਲੋਂ ਬਣਦੀ ਯੋਗ ਕਾਰਵਾਈ ਦਾ ਭਰੋਸਾ ਦਿਤਾ ਗਿਆ। ਇਸ ਮਗਰੋਂ ਪ੍ਰਵਾਰ ਨੇ ਬਲਵਿੰਦਰ ਕੌਰ ਦਾ ਅੰਤਿਮ ਸਸਕਾਰ ਕਰ ਦਿਤਾ ਹੈ।
ਇਸ ਤੋਂ ਇਲਾਵਾ ਮ੍ਰਿਤਕਾ ਦੀ 5 ਸਾਲਾ ਬੱਚੀ ਨੂੰ ਸਮਾਂ ਆਉਣ ’ਤੇ ਰੁਜ਼ਗਰ ਮੁਹੱਈਆ ਕਰਵਾਉਣ ਸਬੰਧੀ ਅਮਨਜੋਤ ਕੋਰ ਫੀਲਡ ਅਫਸਰ ਵਲੋਂ ਲਿਖਤੀ ਭਰੋਸਾ ਦਿਤਾ ਗਿਆ। ਭਰੋਸੇ ਤੋਂ ਬਾਅਦ ਪ੍ਰਵਾਰ ਵਲੋਂ ਪੋਸਟਮਾਰਟਮ ਕਰਵਾਉਣ ਦੀ ਸਹਿਮਤੀ ਦਿਤੀ ਗਈ। ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੋਸਟਮਾਰਟਮ ਕਰਵਾ ਕੇ ਅੰਤਿਮ ਸਸਕਾਰ ਲਈ ਮ੍ਰਿਤਕਾ ਦੇ ਸਰੀਰ ਨੂੰ ਪ੍ਰਵਾਰਕ ਮੈਂਬਰਾਂ ਦੇ ਸਪੁਰਦ ਕਰ ਦਿਤਾ। ਇਸ ਤੋਂ ਬਾਅਦ ਨੂਰਪੁਰ ਬੇਦੀ ਦੇ ਪਿੰਡ ਬਸੀ ਵਿਖੇ ਉਸ ਦਾ ਸਸਕਾਰ ਕੀਤਾ ਗਿਆ।
ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਸਵੇਰ ਤੋਂ ਹੀ ਸਰਕਾਰੀ ਹਸਪਤਾਲ ਵਿਚ ਤੈਨਾਤ ਕਰ ਦਿਤੇ ਗਏ ਸਨ। ਦੇਰ ਰਾਤ ਇਸ ਮਾਮਲੇ ਨੂੰ ਹੱਲ ਕਰਨ ਲਈ ਪੁਲਿਸ ਦੇ ਸੀਨੀਅਰ ਅਫਸਰ ਅਤੇ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਪ੍ਰਵਾਰ ਨਾਲ ਦੇਰ ਰਾਤ ਤਕ ਰਾਬਤਾ ਕਾਇਮ ਕੀਤਾ ਗਿਆ।
(For more news apart from Professor Balwinder Kaur Suicide News Update, stay tuned to Rozana Spokesman)