ਕੈਪਟਨ ਨੇ ਵਿਦੇਸ਼ ਦੌਰਾ ਵਿਚ ਹੀ ਛਡਿਆ, ਸੰਵਿਧਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਵਿਚ ਹੋਣਗੇ ਸ਼ਾਮਲ
Published : Nov 26, 2019, 8:31 am IST
Updated : Nov 26, 2019, 8:31 am IST
SHARE ARTICLE
caprtain Amrinder Singh
caprtain Amrinder Singh

ਬਾਗ਼ੀ ਵਿਧਾਇਕਾਂ ਦੀਆਂ ਸੁਰਾਂ ਨੂੰ ਨੱਪਣ ਲਈ ਕੈਪਟਨ ਦਾ ਦਬਕਾ ਜ਼ਰੂਰੀ ਹੋਇਆ, ਕੈਪਟਨ ਦੀ ਗ਼ੈਰ ਹਾਜ਼ਰੀ ਵਿਚ ਬੀਬੀ ਪ੍ਰਨੀਤ ਕੌਰ ਨੇ ਜ਼ਿੰਮੇਵਾਰੀ ਸੰਭਾਲੀ

ਚੰਡੀਗੜ੍ਹ  (ਕਮਲਜੀਤ ਸਿੰਘ ਬਨਵੈਤ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣਾ ਵਿਦੇਸ਼ ਦਾ ਦੌਰਾ ਛੱਡ ਕੇ ਪੰਜਾਬ ਵਾਪਸ ਆ ਰਹੇ ਹਨ। ਉਚ ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਲੰਡਨ ਤੋਂ ਦਿੱਲੀ ਲਈ ਜਹਾਜ਼ ਫੜ ਲਿਆ ਹੈ ਤੇ ਉਹ ਅੱਜ ਦੇਰ ਰਾਤ ਤਕ ਪੁੱਜ ਜਾਣਗੇ। ਉਹ ਭਲਕ ਦੇ ਸੰਵਿਧਾਨ ਦਿਵਸ ਨੂੰ ਸਮਰਪਿਤ ਇਕ ਦਿਨਾ ਸੈਸ਼ਨ ਵਿਚ ਸ਼ਾਮਲ ਹੋਣਗੇ। ਦਿੱਲੀ ਤੋਂ ਭਲਕ ਸਵੇਰੇ ਚੰਡੀਗੜ੍ਹ ਲਈ ਚਾਲੇ ਪਾ ਲੈਣਗੇ।

special sessionspecial session

ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਭਰ ਦੇ ਰਾਜਾਂ ਵਿਚ ਸੰਵਿਧਾਨ ਦਿਨ ਨੂੰ ਮੁੱਖ ਰਖਦੇ ਹੋਏ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਸੱਦੇ ਗਏ ਹਨ। ਭਲਕ ਨੂੰ ਸੰਵਿਧਾਨ ਦਾ 75ਵਾਂ ਸਥਾਪਨਾ ਦਿਵਸ ਹੈ। ਇਸ ਯਾਦਗਾਰੀ ਸੈਸ਼ਨ ਬਾਰੇ ਪਹਿਲਾਂ ਬਣੇ ਪ੍ਰੋਗਰਾਮ ਮੁਤਾਬਕ ਕੈਪਟਨ ਦੀ ਗ਼ੈਰ ਹਾਜ਼ਰੀ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਹਾਊਸ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਣੀ ਸੀ। ਸੈਸ਼ਨ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਵੇਗਾ।

Captain Amrinder SinghCaptain Amrinder Singh

ਗ਼ੈਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਪਰਤਣ ਦਾ ਇਹ ਵੀ ਕਾਰਨ ਹੈ ਕਿ ਕਾਂਗਰਸ ਦੇ ਵਿਧਾਇਕਾਂ ਵਲੋਂ ਪ੍ਰਸ਼ਾਸਨ ਵਿਰੁਧ ਜਨਤਕ ਤੌਰ 'ਤੇ ਬੋਲਣ ਦੀਆਂ ਕੰਨਸੋਆਂ ਲਗਾਤਾਰ ਉਨ੍ਹਾਂ ਦੇ ਦੂਰ ਬੈਠਿਆਂ ਕੰਨੀਂ ਪੈ ਰਹੀਆਂ ਹਨ। ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਵਲੋਂ ਅੱਜ ਹਲਕੇ ਦਾ ਵਿਕਾਸ ਨਾ ਸ਼ੁਰੂ ਹੋਣ ਦੇ ਰੋਸ ਵਜੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ ਦੀ ਧਮਕੀ ਦੇ ਕੇ ਨਵਾਂ ਕਜ਼ੀਆ ਸ਼ੁਰੂ ਕਰ ਦਿਤਾ ਹੈ।

Parneet KaurParneet Kaur

ਪਤਾ ਲੱਗਾ ਹੈ ਕਿ ਸੰਸਦ ਮੈਂਬਰ ਤੇ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਲਗਾਤਾਰ ਪÎਟਿਆਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਇਕਾਂ ਨੂੰ ਮਨਾਉਣ ਵਿਚ ਲੱਗੇ ਹੋਏ ਹਨ। ਉਚ ਭਰੋਸੇਯੋਗ ਸੂਤਰ ਦਸਦੇ ਹਨ ਕਿ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਵੀ ਇਨ੍ਹਾਂ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਉਂਜ ਵੀ ਵਿਧਾਇਕਾਂ ਵਲੋਂ ਲਗਾਤਾਰ ਉਚ ਪ੍ਰਸ਼ਾਸਨ ਵਿਰੁਧ ਦਿਤੇ ਜਾ ਰਹੇ ਬਿਆਨ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਹਨ।

ਪਰ ਬਾਗ਼ੀਆਂ ਦੀ ਜ਼ੁਬਾਨ ਨੂੰ ਲਗਾਮ ਪਾਉਣ ਦੀ ਸਮਰੱਥਾ ਕੈਪਟਨ ਅਮਰਿੰਦਰ ਸਿੰਘ ਰਖਦੇ ਹਨ। ਉਨ੍ਹਾਂ ਦਾ ਦਬਕਾ ਹਾਲੇ ਵੀ ਕਾਂਗਰਸੀਆਂ ਨੂੰ ਚੁਪ ਕਰਵਾ ਸਕਦਾ। ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਸੈਸ਼ਨ ਵਿਚ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਭਲਕੇ ਹੀ ਪਤਾ ਲੱਗੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement