
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ ਵਿੱਚ ਆਏ ਹਨ। ਉਨ੍ਹਾਂ ਦਾ ਇੱਕ ਵਾਰ ਫਿਰ ਤੋਂ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ...
ਚੰਡੀਗੜ੍ਹ (ਭਾਸ਼ਾ) : ਕਾਂਗਰਸੀ ਵਿਧਾਇਕ ਰਾਜਾ ਵੜਿੰਗ ਇਕ ਵਾਰ ਫਿਰ ਚਰਚਾ ਵਿੱਚ ਆਏ ਹਨ। ਉਨ੍ਹਾਂ ਦਾ ਇਕ ਵਾਰ ਫਿਰ ਤੋਂ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਰਾਜਾ ਵੜਿੰਗ ਪੰਚਾਇਤਾਂ ਚੋਣਾਂ 'ਚ ਵਰਕਰਾਂ ਵਿਚਾਲੇ ਖੜ੍ਹੇ ਹੋ ਕੇ ਸਰਕਾਰ ਦੀ ਪਾਵਰ ਦਿਖਾ ਰਹੇ ਹਨ। ਵੀਡੀਓ ਵਿੱਚ ਰਾਜਾ ਵੜਿੰਗ ਕਹਿ ਰਹੇ ਹਨ ਕਿ ਸਰਕਾਰ ਕੋਲ ਕਈ ਤਰੀਕੇ ਹੁੰਦੇ ਹਨ ਤੇ ਕਿਸੇ ਦੇ ਵੀ ਕਾਗਜ਼ ਨੂੰ ਇੱਧਰ-ਉੱਧਰ ਕੀਤਾ ਜਾ ਸਕਦਾ ਹੈ।
Manpreet Badal
ਉਹ ਕਹਿੰਦੇ ਹਨ, "ਮੇਰੀ 'ਤੇ ਮਨਪ੍ਰੀਤ ਬਾਦਲ ਦੀ ਗੱਲ ਹੋਈ ਹੈ ਕਿ ਦੋਵਾਂ ਦੀਆਂ ਚੋਣਾਂ ਨਾ ਕਰਵਾਈਆਂ ਜਾਣ। ਸਰਕਾਰ ਤਾਂ ਆਪਣੀ ਹੀ ਹੈ, ਕਾਗਜ਼ ਤਾਂ ਇੱਧਰ-ਉੱਧਰ ਹੋ ਸਕਦੇ ਹਨ। ਜੇਕਰ ਸਰਕਾਰ ਦੇ ਮੰਤਰੀ ਹੀ ਐਵੇਂ ਦੀਆਂ ਗੱਲਾਂ ਕਰਨਗੇ ਤਾਂ ਜਨਤਾ ਦਾ ਕੀ ਬਣੂੰ, ਵੜਿੰਗ ਦਾ ਇਹ ਪਹਿਲਾ ਬਿਆਨ ਨਹੀਂ ਕਿ ਜਿਸ 'ਚ ਉਨ੍ਹਾਂ ਨੇ ਆਪਣੇ ਪਾਵਰ 'ਚ ਹੋਣ ਦੀ ਧੌਂਸ ਜਮਾਈ ਹੋਵੇ।
Raja Wading
ਇਸ ਤੋਂ ਪਹਿਲਾਂ ਕਈ ਵਾਰ ਰਾਜਾ ਵੜਿੰਗ ਅਜਿਹੇ ਬਿਆਨ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਰਾਜਸਥਾਨ 'ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ 'ਚ ਅਫਸਰਸ਼ਾਹੀ ਮੁੱਠੀ 'ਚ ਹੋਣ ਦਾ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਕਾਫੀ ਹੱਲਾ ਬੋਲਿਆ ਸੀ। ਇਸ ਦੌਰਾਨ ਹੀ ਉਨ੍ਹਾਂ ਨੇ ਪੰਜਾਬ ਵਿੱਚ ਖੁੱਲ੍ਹ 'ਖੰਗ ਦੀ ਦਵਾਈ' ਵੰਡਣ ਦਾ ਬਿਆਨ ਦਿੱਤਾ ਸੀ। ਇਸ ਮਗਰੋਂ ਵੀ ਰਾਜਾ ਵੜਿੰਗ ਦੀ ਕਾਫੀ ਅਲੋਚਨਾ ਹੋਈ ਸੀ।