ਮਨਪ੍ਰੀਤ ਬਾਦਲ ਵਲੋਂ ਐਮ.ਐਲ.ਐਫ਼-2018 ਸਮਾਪਤੀ
Published : Dec 9, 2018, 8:36 pm IST
Updated : Dec 9, 2018, 8:36 pm IST
SHARE ARTICLE
Manpreet Badal
Manpreet Badal

ਅੱਜ ਇਥੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੀ ਸਮਾਪਤੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੈਸਟੀਵਲ ਨੂੰ ਸਲਾਨਾ...

ਚੰਡੀਗੜ੍ਹ (ਸਸਸ) : ਅੱਜ ਇਥੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੀ ਸਮਾਪਤੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੈਸਟੀਵਲ ਨੂੰ ਸਲਾਨਾ ਜਾਰੀ ਰੱਖਣ ਲਈ ਵਿਸ਼ੇਸ਼ ਕਾਰਪਸ ਫੰਡ ਦੀ ਘੋਸ਼ਣਾ ਨਾਲ ਕੀਤੀ। ਇਸ ਫੰਡ ਦੇ ਨਾਲ ਇਸ ਵਿਲੱਖਣ ਤੇ ਵੱਡੇ ਸਮਾਗਮ ਨੂੰ ਸਾਲਾਨਾ ਤੌਰ 'ਤੇ ਮਨਾਉਣ ਲਈ ਮਦਦ ਮਿਲੇਗੀ। ਇਥੇ ਵਿੱਤ ਮੰਤਰੀ ਵਲੋਂ ਰਾਜ ਸਭਾ ਵਿਚ ਐਕਸ ਸਰਵਿਸਮੈਨ ਭਾਈਵਾਲੀ ਵਿਚੋਂ ਰਾਜ ਸਭਾ ਦੀ ਨੁਮਾਇੰਦਗੀ ਪ੍ਰਸਤਾਵਿਤ ਕਰਨ ਸਬੰਧੀ ਸਵਿਧਾਨਿਕ ਸੋਧ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਗਿਆ।

MLF-2018MLF-2018ਇਸ ਤੋਂ ਇਲਾਵਾ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ, ਪੰਚਾਇਤ ਅਤੇ ਹੋਰ ਸੰਸਥਾਵਾਂ ਵਿਚ ਵੀ ਇਹਨਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿਤਾ ਗਿਆ। ਸ.ਮਨਪ੍ਰੀਤ ਬਾਦਲ ਨੇ ਫੌਜ ਵਿਚ ਸੇਵਾ ਨਿਭਾ ਰਹੇ ਅਤੇ ਸੇਵਾ ਮੁਕਤਾ ਹੋ ਚੁੱਕੇ ਫੌਜੀਆਂ ਦਾ ਸਨਮਾਨ ਕਰਦੇ ਹੋਏ, ਆਪਣੇ ਨੈਸ਼ਨਲ ਮੈਨੀਫੈਸਟੋ, ਪੰਜਾਬ ਕਾਂਗਰਸ ਦੇ ਮੈਂਬਰ ਵਜੋਂ ਤਜ਼ਰਬੇ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਜਦੋਂ ਉਹਨਾਂ ਨੂੰ ਸੈਨਿਕਾਂ ਦੀ ਭਲਾਈ ਸਬੰਧੀ ਸੁਝਾਅ ਦੇਣ ਲਈ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਵੈਲਫੇਅਰ ਆਫ ਡਿਫੈਂਸ ਪ੍ਰਸੋਨਲ ਅਤੇ ਐਕਸ ਸਰਵਿਸਮੈਨ ਦਾ ਵੱਖਰਾ ਅਧਿਆਏ ਰਚਣ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। 

Military Literature FestivalMilitary Literature Festivalਦੇਸ਼ ਦੇ ਵੱਖ ਵੱਖ ਭਾਗਾਂ ਵਿਚ ਜਾ ਕੇ ਸਾਬਕਾ ਫ਼ੌਜੀਆਂ ਨਾਲ ਵਿਸਤਰਿਤ ਵਿਚਾਰਚਰਚਾ ਤੋਂ ਬਾਅਦ ਮਨਪੀ੍ਰਤ ਬਾਦਲ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਰਾਸ਼ਟਰ ਦੇ ਮਹਾਨ ਜਵਾਨਾਂ ਨੇ ਆਰਥਿਕ ਲਾਭਾਂ ਦੀ ਥਾਂ ਆਤਮ-ਸਨਮਾਨ (ਇੱਜ਼ਤ) ਨੂੰ ਚੁਣਿਆ ਹੈ। ਉਨ੍ਹਾਂ ਰਾਸ਼ਟਰ ਦੇ ਇਨ੍ਹਾਂ ਮਹਾਨ ਸਪੂਤਾਂ ਨੂੰ ਬਣਦਾ ਮਾਨ-ਸਨਮਾਨ ਅਤੇ ਇੱਜ਼ਤ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿਤਾ ਜਿਨ੍ਹਾਂ ਦਾ ਸਮਾਜ ਕਰਜ਼ਦਾਰ ਹੈ। ਉਨ੍ਹਾਂ ਅਮਰੀਕਨ ਲੋਕਾਂ ਦੀ ਉਦਾਹਰਣ ਦਿਤੀ, ਜਿਨ੍ਹਾਂ ਨੇ ਅਪਣੇ ਬਹਾਦਰ ਸੈਨਿਕਾਂ ਅਤੇ ਸਾਬਕਾ ਫ਼ੌਜੀਆਂ ਨੂੰ ਰਾਸ਼ਟਰੀ ਅਕਸ਼ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਸਾਨੂੰ ਵੀ ਇਹੀ ਭਾਵਨਾ ਅਪਣਾਉਣ ਦੀ ਲੋੜ ਹੈ।

MLF-2018MLF-2018ਵਿੱਤ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਲਟਰੀ ਲਿਟਰੇਚਰ ਫੈਸਟੀਵਲ ਸਬੰਧੀ ਨਿਰਧਾਰਤ ਸਡਿਊਲ ਅਨੁਸਾਰ ਪਹੁੰਚਣ ਵਿਚ ਅਸਮਰੱਥ ਰਹਿਣ 'ਤੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਗਈਆਂ ਸਨ ਪਰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਉਹ ਇਸ ਮਹੱਤਵਪੂਰਨ ਸਮਾਗਮ ਵਿਚ ਹਾਜ਼ਰੀ ਨਹੀਂ ਲਵਾ ਸਕੇ। ਮਨਪ੍ਰੀਤ ਨੇ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਵਲੋਂ ਸਮਾਪਤੀ ਸਮਾਗਮ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ।

Military Literature FestivalMilitary Literature Festivalਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਸਮਾਗਮ ਦੇਸ਼ ਦੀ ਸੁਰੱਖਿਆ, ਅਖੰਡਤਾ ਅਤੇ ਪ੍ਰਭੂਸੱਤਾ ਦੇ ਵਧੇਰੇ ਹਿੱਤ ਵਿੱਚ ਨੌਜਵਾਨਾਂ ਨੂੰ ਰੱਖਿਆ ਬਲਾਂ ਵਿਚ ਭਰਤੀ ਹੋਣ ਸਬੰਧੀ ਪ੍ਰੇਰਿਤ ਕਰਨ ਲਈ ਬੇਹੱਦ ਅਹਿਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਕ੍ਰਮਵਾਰ ਕੱਲ੍ਹ ਅਤੇ ਅੱਜ 13000 ਅਤੇ 20,000 ਦੇ ਕਰੀਬ ਦਰਜ ਕੀਤੀ ਗਈ।

MLFMLFਇਸ ਮਹੱਤਵਪੂਰਨ ਸਮਾਗਮ ਦੀ ਕਾਮਯਾਬੀ ਵਿਚ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਵਲੋਂ ਪਾਏ ਯੋਗਦਾਨ ਲਈ ਉਨ੍ਹਾਂ ਵਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦੀ ਵੱਡੀ ਕਾਮਯਾਬੀ ਲਈ ਉਨ੍ਹਾਂ ਸਾਰੇ ਆਯੋਜਕਾਂ, ਡੈਲੀਗੇਟਜ਼, ਪੈਨਲਿਸਟਜ਼, ਭਾਗੀਦਾਰਾਂ, ਵਲੰਟੀਅਰਾਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ, ਮਿਲਟਰੀ ਲਿਟਰੇਚਰ ਫੈਸਟੀਵਲ ਲਈ ਸ਼ਾਨਦਾਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦਾ ਧੰਨਵਾਦ ਕੀਤਾ।

Military Literature FestivalMilitary Literature Festivalਇਸ ਮੌਕੇ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਲਈ ਯਾਦਗਾਰੀ ਸਮਾਗਮ ਦਾ ਵੀ ਆਯੋਜਨ ਕੀਤਾ ਗਿਆ। ਇਨ੍ਹਾਂ ਬਹਾਦਰਾਂ ਵਿੱਚ ਲੈਫਟੀਨੈਂਟ ਜੌਹਨ ਸਮਿੱਥ ਵੀ ਸੀ, ਦੂਜੀ ਬਟਾਲੀਅਨ ਸਿੱਖ ਰੈਜੀਮੈਂਟ ਸੂਬੇਦਾਰ ਦਰਬਾਨ ਸਿੰਘ ਨੇਗੀ ਵੀ ਸੀ 6 ਮੈਕੇਨਾਈਜ਼ਡ ਇੰਨਫੈਂਟਰੀ ਬਟਾਲੀਅਨ, ਰਾਈਫਲ ਮੈਨ ਗੱਬਰ ਸਿੰਘ ਨੇਗੀ ਵੀ ਸੀ ਦੂਜੀ ਗੜ੍ਹਵਾਲ ਰਾਈਫਲਜ਼, ਲਾਂਸ ਦਫਾਦਾਰ ਗੋਬਿੰਦ ਸਿੰਘ, ਦੂਜੀ ਲਾਂਸਰਜ਼, ਮੇਜਰ ਜੌਰਜ ਗੌਡਫਰੇ ਵੀਲਰ, ਵੀ.ਸੀ. 18 ਕੈਵਲਰੀ, ਸੂਬੇਦਾਰ ਲਾਲਾ ਵੀ ਸੀ 3 ਡੋਗਰਾ, ਰਸਲਦਾਰ ਬਦਲੂ ਸਿੰਘ,  

MLF-2018MLF-2018ਵੀ.ਸੀ. ਡੈਕਨ ਹੋਰਸ, ਲੈਫਟੀਨੈਂਟ ਫਰੈਂਕ ਅਲੈਗਜੈਂਡਰ ਡੇਪਾਸ, ਵੀ.ਸੀ. ਪੂਨਾ ਹੋਰਸ, ਮੇਜਰ ਜੌਰਜ ਵੀਲਰ, ਵੀ.ਸੀ. 2/9 ਗੋਰਖਾ ਰਾਈਫਲਜ਼ ਅਤੇ ਰਾਈਫਲਮੈਨ ਕਰਨ ਬਹਾਦਰ ਰਾਣਾ, ਵੀ.ਸੀ. 2/3 ਗੋਰਖਾ ਰਾਈਫਲ ਸਨ। ਇਸ ਤੋਂ ਪਹਿਲਾਂ ਪਹਿਲੀ ਵਿਸ਼ਵ ਜੰਗ ਦੇ ਸਬੰਧ ਵਿੱਚ ਵਿਸ਼ੇਸ਼ ਚਰਚਾ ਕੀਤੀ ਗਈ ਜਿਸਦੇ ਬਾਰੇ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਟੋਨੀ ਮੈੱਕਲੈਨੀਗਨ, ਲੈਫਟੀਨੈਂਟ ਜਨਰਲ ਅਦਿੱÎਤਿਆ ਸਿੰਘ, ਬ੍ਰਿਗੇਡੀਅਰ ਐਮ.ਐਸ. ਜੋਧਾ ਅਤੇ ਬ੍ਰਿਗੇਡੀਅਰ ਸੁਰਜੀਤ ਸਿੰਘ ਵੱਲੋਂ ਭਾਗੀਦਾਰੀ ਕੀਤੀ ਗਈ।

Military Literature FestivalMilitary Literature Festival ​ਇਸ ਸ਼ੈਸ਼ਨ ਵਿੱਚ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਨ.ਐਸ. ਬਰਾੜ ਵੱਲੋਂ ਲਿਖੀ ਗਈ ਕਿਤਾਬ '' ਡਰੱਮਰਜ਼ ਕਾਲ'' ਨੂੰ ਸ਼ੇਰਗਿੱਲ ਵਲੋਂ ਜਾਰੀ ਕੀਤਾ ਗਿਆ। ਇਸ ਦੌਰਾਨ ਮਨਪੀ੍ਰਤ ਬਾਦਲ ਵੱਲੋਂ ਵੀ ਬ੍ਰਿਗੇਡੀਅਰ ਕਮਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ '' ਐਨ ਇਨਸਾਈਟ -ਦਾ ਆਈਕੋਨਿਕ ਬੈਟਲ ਆਫ਼ ਸਾਰਾਗੜ੍ਹੀ- ਈਕੋਜ਼ ਆਫ਼ ਦ ਫਰੰਟੀਅਰਜ਼'' ਨੂੰ ਰਿਲੀਜ਼ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement