7 ਬਰਫ਼ੀਲੇ ਤੁਫ਼ਾਨਾਂ ਅਤੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਵੀ ਨਾ ਡੋਲਿਆ ਇਹ ਪੰਜਾਬੀ
Published : Dec 26, 2019, 11:48 am IST
Updated : Dec 26, 2019, 12:11 pm IST
SHARE ARTICLE
File Photo
File Photo

ਮਾਊਂਟ ਐਵਰੈਸਟ ਦੇ ਬੇਸ ਕੈਂਪ ਤਕ ਦੀ 5335 ਮੀਟਰ ਦੀ ਉਚਾਈ ਕੀਤੀ ਸਰ

ਕੋਟਕਪੂਰਾ (ਗੁਰਿੰਦਰ ਸਿੰਘ) : ਸਥਾਨਕ ਫੇਰੂਮਾਨ ਚੌਂਕ 'ਚ  ਮੁਹੱਲਾ ਹਰਨਾਮਪੁਰਾ ਦੇ ਵਸਨੀਕ ਐਡਵੋਕੇਟ ਵਿਨੋਦ ਮੈਣੀ ਦੇ ਪੁੱਤਰ ਅਸ਼ੀਸ਼ ਮੈਣੀ ਨੇ ਮਹਿਜ 18 ਸਾਲ ਦੀ ਉਮਰ 'ਚ ਮਾਊਂਟ ਐਵਰੈਸਟ ਦੀ ਚੋਟੀ ਦੇ ਬੇਸ ਕੈਂਪ ਤਕ ਪਹੁੰਚ ਕੇ ਤਿਰੰਗਾ ਝੰਡਾ ਲਹਿਰਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਅਪਣੀ ਰਿਹਾਇਸ਼ 'ਤੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਯਾਤਰਾ ਦੇ ਤਜ਼ਰਬੇ ਸਾਂਝੇ ਕਰਦਿਆਂ ਅਤੇ ਅਪਣੇ ਕੈਮਰੇ 'ਚ ਰਿਕਾਰਡ ਕੀਤੇ ਯਾਤਰਾ ਦੇ ਔਖੇ ਪੈਂਡਿਆਂ ਨੂੰ ਦਿਖਾਉਂਦਿਆਂ

File Photo File Photo

ਉਸ ਨੇ ਦਸਿਆ ਕਿ ਜਦੋਂ ਉਹ ਐਵਰੈਸਟ ਦੇ ਬੇਸ ਕੈਂਪ ਦੀ 5335 ਮੀਟਰ ਉਚਾਈ 'ਤੇ ਪੁੱਜਾ ਤਾਂ ਮੌਸਮ ਖ਼ਰਾਬ ਹੋਣ ਕਾਰਨ ਉਸ ਨੂੰ ਅੱਗੇ ਜਾਣ ਦੀ ਇਜਾਜ਼ਤ ਨਾ ਮਿਲੀ। ਪੇਸ਼ੇ ਵਜੋਂ ਵਕੀਲ ਪਿਤਾ ਵਿਨੋਦ ਮੈਣੀ ਅਤੇ ਸਰਕਾਰੀ ਅਧਿਆਪਕ ਮਾਤਾ ਅਨੁਰਾਧਾ ਮੈਣੀ ਦਾ ਪਿਛਲੇ ਮਹੀਨੇ ਅਸ਼ੀਰਵਾਦ ਲੈ ਕੇ ਉਸ ਨੇ ਅਪਣੀ ਯਾਤਰਾ ਭਾਰਤ ਤੋਂ ਸ਼ੁਰੂ ਕੀਤੀ ਤੇ ਅਪਣਾ ਪਾਸਪੋਰਟ ਲੈ ਕੇ ਉਹ ਨੇਪਾਲ ਦੇ ਕਾਠਮੰਡੂ ਵਿਚ ਪਹੁੰਚਿਆ, ਉਥੇ ਇਕ ਕੰਪਨੀ ਤੋਂ ਪੈਕੇਜ ਲੈਣ ਉਪਰੰਤ ਉਸ ਨੂੰ ਰਸਤੇ 'ਚ ਮਦਦ ਲਈ ਇਕ ਗਾਈਡ ਮਿਲਿਆ, ਜੋ ਕਾਫੀ ਤਜ਼ਰਬੇਕਾਰ ਸੀ।

File Photo File Photo

ਇਥੋਂ ਹਵਾਈ ਯਾਤਰਾ ਰਾਹੀਂ ਉਹ ਲੁਕਲਾ ਪਹੁੰਚਿਆ, ਜੋ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਹਵਾਈ ਅੱਡੇ (ਏਅਰਪੋਰਟ) ਵਜੋਂ ਜਾਣਿਆ ਜਾਂਦਾ ਹੈ। ਇਥੋਂ ਚੜ੍ਹਾਈ ਦਾ ਟਰੈਕ ਸ਼ੁਰੂ ਹੁੰਦਾ ਹੈ। ਰਸਤੇ ਵਿਚ ਕਰੀਬ 11 ਖਤਰਨਾਕ ਪੁਲਾਂ ਰਾਹੀਂ ਛੋਟੇ-ਛੋਟੇ ਪਿੰਡਾਂ ਵਿਚ ਹੁੰਦਾ ਹੋਇਆ ਇਹ ਨੌਜਵਾਨ 4500 ਮੀਟਰ ਦੀ ਉਚਾਈ ਮਗਰੋਂ ਜਿੱਥੇ ਦਰੱਖਤ, ਬੂਟੇ ਖਤਮ ਹੋ ਜਾਣ 'ਤੇ ਮਨੁੱਖ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਪਰ ਇਸ ਦਾ ਜਜ਼ਬਾ ਘੱਟ ਨਹੀ ਹੋਇਆ।

Himalayan Glacier Glacier

ਅਸ਼ੀਸ਼ ਦੀ ਯਾਤਰਾ ਦੌਰਾਨ 7 ਬਰਫ਼ੀਲੇ ਤੂਫ਼ਾਨਾਂ ਦਾ ਉਸ ਨੂੰ ਸਾਹਮਣਾ ਕਰਨਾ ਪਿਆ। ਇਸ ਦੌਰਾਨ ਨੈਸ਼ਨਲ ਜੌਗਰਾਫ਼ਿਕ ਵਲੋਂ ਉਸ ਦੀ ਯਾਤਰਾ ਨੂੰ ਅਪਣੇ ਚੈਨਲ 'ਚ ਪ੍ਰਸਾਰਤ ਅਤੇ ਮੈਗਜ਼ੀਨ 'ਚ ਪ੍ਰਕਾਸ਼ਤ ਕਰਨ ਬਾਰੇ ਦਸਿਆ ਗਿਆ। ਅਸ਼ੀਸ਼ ਨੇ ਦੱਸਿਆ ਕਿ ਉੱਪਰ ਗਲੇਸ਼ੀਅਰ ਦਾ ਪਾਣੀ ਪੀਣ ਨੂੰ ਮਿਲਦਾ ਹੈ ਤੇ ਸੋਲਰ ਲਾਈਟ ਦਾ ਪ੍ਰਬੰਧ ਹੈ। ਜੇਕਰ ਕਈ ਦਿਨ ਸੂਰਜ ਨਾ ਨਿਕਲੇ ਤਾਂ ਉੱਥੋਂ ਦੇ ਲੋਕ ਹਨੇਰੇ 'ਚ ਹੀ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੀ ਰਿਹਾਇਸ਼ 'ਤੇ ਅੱਜ ਬਾਬੂ ਲਾਲ ਮੈਣੀ, ਸ਼ਕੁੰਤਲਾ ਦੇਵੀ, ਪਵਨ ਕੁਮਾਰ, ਪਦਮ ਕੁਮਾਰ ਆਦਿ ਵੀ ਹਾਜ਼ਰ ਸਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement