
ਡਾਕਟਰ ਜਿਸ ਨੂੰ ਲੋਕ ਰੱਬ ਦਾ ਦਰਜਾ ਦਿੰਦੇ ਹਨ। ਮਰੀਜ਼ ਦੀ ਆਖਰੀ ਆਸ ਹੁੰਦਾ ਹੈ ਡਾਕਟਰ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਇਕ ਅਜਿਹਾ ਕੇਸ ਸਾਹਮਣੇ ਆਇਆ ਹੈ ਜਿਸ ...
ਲੁਧਿਆਣਾ : ਡਾਕਟਰ ਜਿਸ ਨੂੰ ਲੋਕ ਰੱਬ ਦਾ ਦਰਜਾ ਦਿੰਦੇ ਹਨ। ਮਰੀਜ਼ ਦੀ ਆਖਰੀ ਆਸ ਹੁੰਦਾ ਹੈ ਡਾਕਟਰ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਇਕ ਅਜਿਹਾ ਕੇਸ ਸਾਹਮਣੇ ਆਇਆ ਹੈ ਜਿਸ ਵਿਚ ਇਕ ਡਾਕਟਰ ਨੇ ਕੋਲਡ ਡ੍ਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਔਰਤ ਨਾਲ ਜਬਰ ਜਨਾਹ ਕੀਤਾ ਅਤੇ ਅਸ਼ਲੀਲ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਡਾਕਟਰ ਨੇ ਪੀੜਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿਤਾ ਅਤੇ ਡੇਢ ਸਾਲ ਤਕ ਜਬਰ ਜਨਾਹ ਕਰਦਾ ਰਿਹਾ।
ਮੁਲਜ਼ਮ ਨੇ ਬਲੈਕਮੇਲ ਕਰਦੇ ਹੋਏ ਪੀੜਤਾ ਨੂੰ ਕਿਹਾ ਕਿ ਉਹ ਉਸ ਦੇ ਦੋਸਤਾਂ ਨਾਲ ਵੀ ਸਬੰਧ ਬਣਾਵੇ। ਇਸ ਤੋਂ ਬਾਅਦ ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਇਸ ਦੀ ਜਾਂਚ ਥਾਣਾ ਵੂਮੈਨ ਸੈੱਲ ਨੂੰ ਸੌਂਪ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰਨ ਵਿਚ ਜੁਟੀ ਹੋਈ ਹੈ।
Lady
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਰਹਿੰਦੀ ਹੈ ਅਤੇ ਅਗਸਤ 2017 ਵਿਚ ਇਕ ਡਾਕਟਰ ਉਨ੍ਹਾਂ ਦੇ ਘਰ ਵਿਚ ਕਿਰਾਏ 'ਤੇ ਰਹਿਣ ਲਈ ਆ ਗਿਆ। ਇਸ ਦੌਰਾਨ ਡਾਕਟਰ ਨੇ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਸਰਪ੍ਰਾਈਜ਼ ਪਾਰਟੀ ਦੇਣਾ ਚਾਹੁੰਦਾ ਹੈ। ਇਸ ਕਾਰਨ ਉਸ ਨੇ ਖਾਣ-ਪੀਣ ਦਾ ਸਾਮਾਨ ਮੰਗਵਾ ਲਿਆ ਅਤੇ ਨਾਲ ਹੀ ਕੋਲਡ ਡ੍ਰਿੰਕ ਵੀ ਮੰਗਵਾ ਲਈ। ਡਾਕਟਰ ਨੇ ਮੌਕੇ ਦੇਖਦੇ ਹੀ ਕੋਲਡ ਡ੍ਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਦਿਤਾ ਅਤੇ ਔਰਤ ਨੂੰ ਪਿਆ ਦਿਤੀ। ਕੋਲਡ ਡ੍ਰਿੰਕ ਪੀਣ ਤੋਂ ਬਾਅਦ ਔਰਤ ਬੇਹੋਸ਼ ਹੋ ਗਈ।
Doctor
ਬਾਅਦ ਵਿਚ ਮੁਲਜ਼ਮ ਨੇ ਔਰਤ ਨਾਲ ਜਬਰ ਜਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਤੇ ਫੋਟੋ ਖਿੱਚ ਲਈ। ਪੀੜਤਾ ਨੇ ਦੋਸ਼ ਲਾਇਆ ਕਿ ਡਾਕਟਰ ਉਸ ਦੇ ਨਾਲ ਡੇਢ ਸਾਲ ਤਕ ਬਲੈਕਮੇਲ ਕਰ ਕੇ ਜਬਰ ਜਨਾਹ ਕਰਦਾ ਰਿਹਾ। ਉਸ ਤੋਂ ਬਾਅਦ ਡਾਕਟਰ ਨੇ ਅਸ਼ਲੀਲ ਫੋਟੋ ਦਿਖਾ ਕੇ ਧਮਕੀ ਦਿੱਤੀ ਕਿ ਉਹ ਉਸ ਦੇ ਦੋਸਤਾਂ ਨਾਲ ਵੀ ਸਬੰਧ ਬਣਾਵੇ। ਪੀੜਤਾ ਨੇ ਤੰਗ ਆ ਕੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਕਰ ਦਿੱਤੀ। ਪੁਲਿਸ ਕਮਿਸ਼ਨਰ ਨੇ ਇਸ ਦੀ ਜਾਂਚ ਥਾਣਾ ਵੂਮੈੱਨ ਸੈੱਲ ਨੂੰ ਸੌਂਪ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰਨ ਵਿਚ ਜੁਟੀ ਹੋਈ ਹੈ।