
ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਹੁਣ ਤੱਕ ਸੂਬੇ ਦੇ ਲਗਭਗ...
ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਹੁਣ ਤੱਕ ਸੂਬੇ ਦੇ ਲਗਭਗ 6000 ਪਿੰਡਾਂ ਦਾ ਦੌਰਾ ਕਰ ਚੁੱਕੀ ਹੈ। 'ਆਪ' ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 'ਆਪ' ਆਗੂ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਬਿਜਲੀ ਸੁਣਵਾਈਆਂ ਕਰ ਰਹੇ ਹਨ।
ਮਾਨ ਨੇ ਦੱਸਿਆ ਕਿ ਬਿਜਲੀ ਸੁਣਵਾਈ ਦੌਰਾਨ ਗ਼ਰੀਬ ਲੋਕ, ਜਿਨ੍ਹਾਂ ਦੇ ਘਰ ਇੱਕ ਬਲੱਬ ਜਾਂ ਪੱਖਾ ਹੀ ਚੱਲਦਾ ਹੈ, ਉਨ੍ਹਾਂ ਦੇ ਵੀ ਹਜ਼ਾਰਾਂ ਰੁਪਏ ਵਿਚ ਬਿੱਲ ਆਉਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ਪੀੜਿਤ ਪਰਿਵਾਰ ਨੂੰ ਨਾਲ ਲੈ ਕੇ 'ਆਪ' ਆਗੂ ਬਿਜਲੀ ਅਧਿਕਾਰੀਆਂ ਨਾਲ ਮਿਲ ਰਹੇ ਹਨ ਅਤੇ ਸਮੱਸਿਆਵਾਂ ਦਾ ਹੱਲ ਕਰਵਾ ਰਹੇ ਹਨ।
rupinder rubyਮਾਨ ਨੇ ਦੱਸਿਆ ਕਿ ਅੱਜ ਵੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਡਿਆਲ ਅਤੇ ਮਹਿਲਾਂ ਪਿੰਡ, ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਬੁਢਲਾਡਾ ਦੇ ਦਲੇਰਵਾਲਾ, ਲਖਮੀਰਵਾਲਾ, ਅੱਕਾਵਾਲਾ, ਜੋਈਆਂ, ਪਹਾੜਵਾਲਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸ਼ਹਿਰ, ਵਿਧਾਇਕ ਅਮਨ ਅਰੋੜਾ ਨੇ ਈਲਵਾਲ, ਗੱਗੜਪੁਰ, ਕਮੋਮਾਜਰਾ ਕਲਾਂ, ਖੁਰਾਨੀਆਂ ਅਤੇ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਬਠਿੰਡਾ ਦਿਹਾਤੀ ਦੇ ਪਿੰਡਾਂ ਦਾ ਦੌਰਾ ਕਰ ਕੇ ਬਿਜਲੀ ਸੁਣਵਾਈਆਂ ਕੀਤੀਆਂ।
Bhagwant Mann4800 ਪਿੰਡਾਂ 'ਚ ਬਿਜਲੀ ਕਮੇਟੀਆਂ ਦਾ ਗਠਨ : ਮਾਨ ਨੇ ਦੱਸਿਆ ਕਿ ਬਿਜਲੀ ਅੰਦੋਲਨ ਦੇ ਤਹਿਤ ਦੌਰਾ ਕੀਤਾ ਗਏ 6 ਹਜ਼ਾਰ ਪਿੰਡਾਂ ਵਿਚੋਂ 4800 ਪਿੰਡਾਂ ਵਿਚ ਬਿਜਲੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿਜਲੀ ਕਮੇਟੀਆਂ ਪੀੜਤ ਪਰਿਵਾਰਾਂ ਦੀਆਂ ਸੂਚੀਆਂ ਤਿਆਰ ਕਰ ਕੇ ਬਿਜਲੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੀਆਂ।