
ਹੁਣ ਅਪਾਹਜ ਲੋਕਾਂ ਦੇ ਕਾਰ ਚਲਾਉਣ ਦਾ ਸੁਪਨਾ ਹੋ ਸਕੇਗਾ ਪੂਰਾ...
ਅੰਮ੍ਰਿਤਸਰ: ਕਈਂ ਅਪਾਹਜ ਲੋਕ ਜਿਹੜੇ ਕਿ ਵਹੀਲ ਚੇਅਰ ਤੋਂ ਬਿਨਾਂ ਇਕ ਕਦਮ ਵੀ ਨਹੀਂ ਚਲ ਸਕਦੇ, ਉਹਨਾਂ ਦੇ ਕਾਰ ਚਲਾਉਣ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਅੰਮ੍ਰਿਤਸਰ ਦੇ ਇਕ ਮਕੈਨਿਕ ਵਲੋਂ ਇਕ ਅਜਿਹੀ ਵਿਨਟੇਜ ਕਾਰ ਤਿਆਰ ਕੀਤੀ ਹੈ ਜੋ ਕਿ ਬੈਟਰੀ ਨਾਲ ਚਾਰਜ ਹੋ ਕੇ ਇਕ ਵਾਰੀ ਵਿਚ 70 ਤੋਂ 80 ਕਿਲੋਮੀਟਰ ਚਲਦੀ ਹੈ ਅਤੇ ਬਿਨਾਂ ਪਟਰੌਲ ਅਤੇ ਡੀਜ਼ਲ ਅਤੇ ਪ੍ਰਦੂਸਣ ਤੋਂ ਬਿਨਾਂ ਬਿਜਲੀ ਦੇ ਨਾਲ ਚਲਦੀ ਹੈ।
Vintage Car
ਇਸ ਸੰਬਧੀ ਗਲਬਾਤ ਕਰਦਿਆਂ ਪਰਮਵੀਰ ਸਿੰਘ ਹੈਡੀਕੈਪ ਟੀਚਰ ਨੇ ਦਸਿਆ ਕਿ ਉਹ ਕਾਦੀਆਂ ਗੁਰਦਾਸਪੁਰਾ ਦਾ ਰਹਿਣ ਵਾਲਾ ਹੈ ਅਤੇ ਸਰਕਾਰੀ ਸਕੂਲ ਵਿਚ ਟੀਚਰ ਹੈ। ਸਰੀਰਕ ਪੱਖੋਂ ਅਪਾਹਜ ਹੋਣ ਕਾਰਨ ਉਹਨਾਂ ਨੂੰ ਸਕੂਲ ਆਉਣ ਜਾਣ ਵੇਲੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਸੀ ਪਰ ਜਦੋਂ ਉਹਨਾ ਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਵਿਚ ਇਕ ਐਸਾ ਮਕੈਨਿਕ ਹੈ ਜੋ ਵਿਨਟੇਜ ਕਾਰਾਂ ਨੂੰ ਬਣਾਉਣ ਦਾ ਕੰਮ ਕਰਦਾ ਹੈ।
Vintage Car
ਜਿਸਦੇ ਚਲਦੇ ਜਦੋਂ ਉਹਨਾਂ ਮਕੈਨਿਕ ਨੂੰ ਆਪਣੀ ਸਮੱਸਿਆ ਬਾਰੇ ਜਾਣੂ ਕਰਵਾਇਆ ਤਾਂ ਮਕੈਨਿਕ ਦਲਜੀਤ ਸਿੰਘ ਭੋਲਾ ਵਲੋਂ ਇਕ ਅਜਿਹੀ ਵਿਨਟੇਜ ਕਾਰ ਤਿਆਰ ਕੀਤੀ ਗਈ ਹੈਂ ਜਿਸ ਵਿਚ ਰੈਂਪ ਲਗਾ ਕੇ ਮੇਰੀ ਵਹੀਲ ਚੇਅਰ ਸਿਧੀ ਚੜ ਜਾਦੀ ਹੈ ਅਤੇ ਮੈ ਅਸਾਨੀ ਨਾਲ ਕਾਰ ਚਲਾ ਸਕਦਾ ਹਾਂ।
Vintage Car
ਇਸ ਸੰਬੰਧੀ ਗੱਲਬਾਤ ਕਰਦਿਆਂ ਮਕੈਨਿਕ ਦਲਜੀਤ ਸਿੰਘ ਭੋਲਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈਂ ਵਿਨਟੇਜ ਕਾਰਾਂ ਤਿਆਰ ਕਰ ਚੁਕੇ ਹਨ ਪਰ ਇਹ ਆਪਣੇ ਆਪ ਵਿਚ ਅਜਿਹੀ ਵੱਖਰੀ ਕਾਰ ਹੈ ਜਿਸ ਦੇ ਨਾਲ ਇਕ ਅਪਾਹਜ ਵਿਅਕਤੀ ਵੀ ਆਪਣਾ ਕਾਰ ਚਲਾਉਣ ਦਾ ਸੁਪਨਾ ਪੂਰਾ ਕਰ ਸਕਦਾ ਹੈ ਅਤੇ ਇਹ ਗ੍ਰਾਹਕ ਸਾਡੇ ਕੌਲ ਕਾਦੀਆਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਪਹੁੰਚਿਆ ਹੈ ਜੋ ਕਿ ਸਰਕਾਰੀ ਟੀਚਰ ਹੈ। ਜਿਸਨੂੰ ਆਪਣੀ ਡਿਉਟੀ ‘ਤੇ ਪਹੁੰਚਾਉਣ ਵਿਚ ਇਹ ਕਾਰ ਕਾਫੀ ਸਹਾਇਕ ਸਿੱਧ ਹੋਵੇਗੀ