ਪੰਜਾਬ ਸਰਕਾਰ ਨੇ ਸ਼ਹੀਦ ਅਤੇ ਅਪਾਹਜ ਸੈਨਿਕਾਂ ਦੇ ਵਾਰਸਾਂ ਲਈ ਲਿਆ ਵੱਡਾ ਫ਼ੈਸਲਾ
Published : Jul 30, 2020, 5:45 pm IST
Updated : Jul 30, 2020, 5:45 pm IST
SHARE ARTICLE
Punjab CM
Punjab CM

ਸ਼ਹੀਦ ਅਤੇ ਅਪਾਹਜ ਸੈਨਿਕਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਵਿਚ ਕਈ ਗੁਣਾ ਵਾਧਾ

ਚੰਡੀਗੜ੍ਹ: ਵੱਖ-ਵੱਖ ਆਪਰੇਸ਼ਨਾਂ ਵਿਚ ਸ਼ਹੀਦ ਅਤੇ ਅਪਾਹਜ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਕ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਐਕਸ਼ ਗ੍ਰੇਸ਼ੀਆ ਦੀ ਰਾਸ਼ੀ ਵਿਚ ਕਈ ਗੁਣਾ ਵਾਧਾ ਨੋਟੀਫਾਈ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਹੀਦ ਸੈਨਿਕਾਂ ਦੇ ਵਾਰਸਾਂ ਨੂੰ ਅਦਾ ਕੀਤੀ ਜਾਣ ਵਾਲੀ ਕੁੱਲ ਰਕਮ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ।

ArmyArmy

ਸ਼ਾਦੀਸ਼ੁਦਾ ਸ਼ਹੀਦ ਸਿਪਾਹੀ ਦੇ ਮਾਮਲੇ ਵਿਚ 35 ਲੱਖ ਰੁਪਏ ਐਕਸ ਗ੍ਰੇਸ਼ੀਆ, ਮਾਪਿਆਂ ਨੂੰ 10 ਲੱਖ ਰੁਪਏ ਦੀ ਵਾਧੂ ਰਾਹਤ ਅਤੇ ਪਲਾਟ ਦੇ ਬਦਲੇ ਨਕਦ ਵਜੋਂ 5 ਲੱਖ ਰੁਪਏ ਦਿੱਤੇ ਜਾਣਗੇ। ਜੇ ਸ਼ਹੀਦ ਸੈਨਿਕ ਸ਼ਾਦੀਸ਼ੁਦਾ ਨਹੀਂ ਸੀ ਤਾਂ ਸ਼ਹੀਦ ਦੇ ਵਾਰਸਾਂ ਨੂੰ 45 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਪਲਾਟ ਦੇ ਬਦਲੇ 5 ਲੱਖ ਰੁਪਏ ਨਕਦ ਵਜੋਂ ਦਿੱਤੇ ਜਾਣਗੇ।

ArmyArmy

ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖ ਵੱਖ ਆਪਰੇਸ਼ਨਾਂ ਵਿਚ ਅਪਾਹਜ ਹੋਏ ਸੈਨਿਕਾਂ ਨੂੰ ਅਦਾ ਕੀਤੀ ਜਾਣ ਵਾਲੀ ਰਕਮ ਵਿਚ ਪੰਜ ਗੁਣਾ ਵਾਧਾ ਕੀਤਾ ਗਿਆ ਹੈ, ਜਿਥੇ 76 ਫੀਸਦੀ ਤੋਂ 100 ਫੀਸਦੀ ਅਪੰਗਤਾ ਵਾਲੇ ਸੈਨਿਕਾਂ ਨੂੰ 20 ਲੱਖ ਰੁਪਏ, 51 ਫੀਸਦੀ ਤੋਂ 75 ਫੀਸਦੀ ਅਪੰਗਤਾ ਲਈ 10 ਲੱਖ ਰੁਪਏ ਅਤੇ 25 ਫੀਸਦੀ ਤੋਂ 50 ਫੀਸਦੀ ਅਪੰਗਤਾ ਲਈ 5 ਲੱਖ ਰੁਪਏ ਦਿੱਤੇ ਜਾਣਗੇ।

Punjab GovtPunjab Govt

ਬੁਲਾਰੇ ਨੇ ਕਿਹਾ ਕਿ ਵਧੀਆਂ ਦਰਾਂ 15 ਜੂਨ, 2020 ਤੋਂ ਜੰਗ ਦੌਰਾਨ ਸ਼ਹੀਦ ਹੋਏ ਸੈਨਿਕਾਂ ’ਤੇ ਲਾਗੂ ਹੋਣਗੀਆਂ। ਵਿੱਤ ਵਿਭਾਗ ਨੇ ਐਕਸ ਗ੍ਰੇਸ਼ੀਆ ਦੀ ਕੁੱਲ ਰਾਸ਼ੀ ਦਾ 10 ਫੀਸਦੀ (5 ਲੱਖ ਰੁਪਏ) ਸ਼ਹੀਦ ਸੈਨਿਕ ਦੇ ਭੋਗ ਸਮਾਰੋਹ ਮੌਕੇ ਦੇਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ ਅਤੇ ਬਾਕੀ 90 ਫੀਸਦੀ ਰੱਖਿਆ ਮੰਤਰਾਲੇ ਦੇ ਏਕੀਕ੍ਰਿਰਤ ਹੈਡਕੁਆਟਰਾਂ ਤੋਂ ਬੈਟਲ ਕੈਜੁਅਲਟੀ ਰਿਪੋਰਟ ਮਿਲਣ ਤੋਂ ਬਾਅਦ ਸ਼ਹੀਦ ਦੇ ਵਾਰਸਾਂ ਨੂੰ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement