
ਮਰਹੂਮ ਗਾਇਕ ਦੇ ਪਰਵਾਰ ਵਿਚੋਂ ਫਿਲਹਾਲ ਕਿਸੇ ਨੇ ਇਨ੍ਹਾਂ ਖ਼ਬਰਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਹੈ।
Charan Kaur News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਵਾਰ ਵਿਚ ਇਕ ਵਾਰ ਖੁਸ਼ੀਆਂ ਆਉਣ ਵਾਲੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹਨ ਅਤੇ ਉਹ ਮਾਰਚ ਮਹੀਨੇ ਵਿਚ ਬੱਚੇ ਨੂੰ ਜਨਮ ਦੇ ਸਕਦੇ ਹਨ।
ਦਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਉਹ ਨਵੀਨਤਮ ਤਕਨੀਕ ਆਈ.ਵੀ.ਐਫ. ਦੀ ਵਰਤੋਂ ਕਰ ਰਹੇ ਹਨ। ਖ਼ਬਰਾਂ ਅਨੁਸਾਰ ਆਉਣ ਵਾਲੇ ਕੁਝ ਮਹੀਨਿਆਂ ਵਿਚ ਘਰ ਵਿਚ ਕਿਲਕਾਰੀਆਂ ਗੂੰਜ ਸਕਦੀਆਂ ਹਨ। ਹਾਲਾਂਕਿ ਮਰਹੂਮ ਗਾਇਕ ਦੇ ਪਰਵਾਰ ਵਿਚੋਂ ਫਿਲਹਾਲ ਕਿਸੇ ਨੇ ਇਨ੍ਹਾਂ ਖ਼ਬਰਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੇਸੂਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਈ.ਵੀ.ਐਫ. ਤਕਨੀਕ ਅਪਣਾਈ ਹੈ। ਇਹੀ ਕਾਰਨ ਹੈ ਕਿ ਚਰਨ ਕੌਰ ਪਿਛਲੇ ਕੁੱਝ ਦਿਨਾਂ ਤੋਂ ਆਮ ਲੋਕਾਂ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੋਂ ਦੂਰੀ ਬਣਾ ਕੇ ਬੈਠੇ ਹਨ। ਸੂਤਰਾਂ ਅਨੁਸਾਰ ਇਸ ਸਮੇਂ ਦੌਰਾਨ ਉਹ ਪੂਰੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 2022 ਵਿਚ ਹੋਇਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਪਰ ਹੁਣ ਲਗਭਗ 2 ਸਾਲ ਬਾਅਦ ਮੂਸੇਵਾਲਾ ਦੇ ਪਰਵਾਰ ਨੂੰ ਖੁਸ਼ਖ਼ਬਰੀ ਸੁਣਨ ਨੂੰ ਮਿਲ ਸਕਦੀ ਹੈ। ਇਸ ਪ੍ਰਕਿਰਿਆ ਵਿਚ ਦੋ ਤੋਂ ਤਿੰਨ ਹਫ਼ਤੇ ਲੱਗਦੇ ਹਨ।
(For more Punjabi news apart from Sidhu Moosewala Mother charan kaur Pregnancy news in Punjabi , stay tuned to Rozana Spokesman)