Sidhu Moose Wala News: ਮਸ਼ਹੂਰ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਸ਼ੋਅ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿਤੀ ਸ਼ਰਧਾਂਜਲੀ
Published : Feb 27, 2024, 8:36 am IST
Updated : Feb 27, 2024, 8:44 am IST
SHARE ARTICLE
Burna Boy Paid Tribute to Sidhu Moose Wala
Burna Boy Paid Tribute to Sidhu Moose Wala

ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਉ

Sidhu Moose Wala News: ਨਾਈਜੀਰੀਆ ਦੇ ਮਸ਼ਹੂਰ ਰੈਪਰ ਬਰਨਾ ਬੁਆਏ ਨੇ ਟੋਰਾਂਟੋ ਦੇ ਸਕੋਸ਼ੀਆਬੈਂਕ ਅਰੇਨਾ ਵਿਖੇ ਸੋਲਡ-ਆਊਟ ਕੰਸਰਟ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿਤੀ ਹੈ। ਇਸ ਦੌਰਾਨ ਗਾਇਕ ਨੇ ਕੁੱਝ ਸਮੇਂ ਲਈ ਮੌਨ ਰੱਖਿਆ ਅਤੇ ਉਸ ਨੂੰ ਯਾਦ ਕੀਤਾ। ਇਸ ਉਪਰੰਤ ਬਰਨਾ ਬੁਆਏ ਨੇ ਮਰਹੂਮ ਗਾਇਕ ਦੀ ਯਾਦ ਵਜੋਂ ਸਿੱਧੂ ਮੂਸੇਵਾਲਾ ਦਾ ਸੁਪਰਹਿੱਟ ਟਰੈਕ "ਈਸਟ ਸਾਈਡ ਫਲੋ" ਵੀ ਗਾਇਆ। ਇਸ ਦੀਆਂ ਵੀਡੀਉਜ਼ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ।

ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦੇ ਨਾਲ ਉਸ ਦੇ ਮਰਨ ਉਪਰੰਤ ਰਿਲੀਜ਼ ਹੋਏ ਟਰੈਕ "ਮੇਰਾ ਨਾ" ਵਿਚ ਕੋਲੈਬੋਰੇਸ਼ਨ ਵੀ ਕੀਤੀ ਸੀ, ਜਿਸ ਨੇ ਕਈ ਅੰਤਰਰਾਸ਼ਟਰੀ ਰਿਕਾਰਡ ਤੋੜੇ। ਇਸ ਤੋਂ ਪਹਿਲਾਂ ਵੀ ਬਰਨਾ ਬੁਆਏ ਨੇ 2022 ਵਿਚ ਅਪਣੇ ਇਕ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਵਾਂਗ ਪੱਟ ਉਤੇ ਥਾਪੀ ਮਾਰ ਕੇ ਸ਼ਰਧਾਂਜਲੀ ਦਿਤੀ ਸੀ।

 

 

ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਪੰਜਾਬੀਆਂ ਨੇ ਉਨ੍ਹਾਂ ਬਾਰੇ ਲੱਭਣਾ ਸ਼ੁਰੂ ਕਰ ਦਿਤਾ। ਬਰਨਾ ਬੁਆਏ ਦੀ ਇਹ ਵੀਡੀਉ ਕਾਫੀ ਵਾਇਰਲ ਹੋਈ ਸੀ। ਲੋਕਾਂ ਨੇ ਇਸ ਤਰ੍ਹਾਂ ਉਨ੍ਹਾਂ ਵਲੋਂ ਸਿੱਧੂ ਮੂਸੇਲਵਾਲਾ ਨੂੰ ਸ਼ਰਧਾਂਜਲੀ ਦੇਣ 'ਤੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। ਬਰਨਾ ਬੁਆਏ ਦਾ ਅਸਲੀ ਨਾਂ ਡੈਮਿਨੀ ਓਗੁਲੂ ਹੈ। ਬਰਨਾ ਬੁਆਏ ਦਾ ਜਨਮ ਨਾਈਜੀਰੀਆ ਦੇ ਪੋਰਟ ਹਾਰੋਕੋਰਟ ਵਿਚ ਹੋਇਆ ਸੀ।

ਬਰਨਾ ਬੁਆਏ ਦੀ ਪਹਿਲੀ ਐਲਬਮ 2013 ਵਿਚ 'ਲਾਈਫ ਐਨ ਐਕਰੋਨੀਅਮ ਫਾਰ ਲੀਵਿੰਗ ਐਨ ਇਮਪੈਕਟ ਫਾਰ ਇਟਰਨਿਟੀ' ਆਈ ਸੀ। ਸਾਲ 2019 ਵਿਚ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਜਦੋਂ ਉਹ ਗਰੈਮੀ ਐਵਾਰਡਜ਼ ਲਈ ਨਾਮਜ਼ਦ ਹੋਏ ਸੀ।

(For more Punjabi news apart from Burna Boy Paid Tribute to Sidhu Moose Wala, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement